nabaz-e-punjab.com

ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸਮਾਗਮ ਵਿੱਚ ਲਾਇਨਜ਼ ਕਲੱਬ ਖਰੜ ਸਿਟੀ ਨੂੰ ਮਿਲੇ 7 ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜੂਨ:
ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਵਲੋਂ ਕਰਵਾਏ ਗਏ ਸਮਾਗਮ ਵਿਚ ਲਾਇਨਜ਼ ਕਲੱਬ ਖਰੜ ਸਿਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀ ਪ੍ਰੋਜੈਕਟਾਂ ਵਿੱਚ ਕੀਤੇ ਗਈ ਵਧੀਆਂ ਕੰਮਾਂ ਦੀ ਕਾਰਜ਼ਗਾਰੀ ਪਰਖਦੇ ਹੋਏ 7 ਐਵਾਰਡ ਦਿੱਤੇ ਗਏ। ਕਲੱਬ ਨੂੰ ਇਹ ਐਵਾਰਡ ਅੱਜ ਡਿਸਟ੍ਰਿਕਟ ਗਵਰਨਰ ਲਾਈਨ ਯੋਗੇਸ ਸੋਨੀ ਅਤੇ ਹੋਰ ਅਹੁਦੇਦਾਰਾਂ ਵੱਲੋ ਸਾਂਝੇ ਤੌਰ ’ਤੇ ਦਿੱਤੇ ਗਏ। ਲਾਇਨਜ਼ ਕਲੱਬ ਖਰੜ ਸਿਟੀ ਨੂੰ ਬੈਸਟ ਪ੍ਰਧਾਨ ਆਫ ਡਿਸਟ੍ਰਿਕਟ, ਬੈਸਿਟ ਆਫ ਖਜਾਨਚੀ ਡਿਸਟ੍ਰਿਕਟ, ਬੈਸਿਟ ਆਫ ਡਿਸਟ੍ਰਿਕਟ, ਅਤੇ ਸਮਾਜ ਸੇਵੀ ਪ੍ਰੋਜੈਕਟਾਂ ਵਿਚ ਖੂਨ ਇਕੱਠਾ ਲਈ ਸੈਕਿੰਡ ਬੈਸਿਟ ਆਫ ਪ੍ਰੋਜੈਕਟ ਡਿਸਟ੍ਰਿਕਟ, ਬੈਸਿਟ ਨਿਊਜਲੈਟਰ ਆਫ ਡਿਸਟ੍ਰਿਕਟ ਐਵਾਰਡ, ਬੈਸਿਟ ਰਲੀਵਿੰਗ ਹੰਗਰ ਪ੍ਰੋਜੈਕਟ, ਕਲੱਬ ਦੇ ਮੈਂਬਰ ਲਾਇਨ ਦਵਿੰਦਰ ਸਿੰਘ ਨੂੰ ਵਧੀਆਂ ਅਤੇ ਡਿਸਟ੍ਰਿਕਟ ਲੀੲੋ ਚੇਅਰਪਰਸਨ ਲਾਈਨ ਸਤਵਿੰਦਰ ਕੌਰ ਨੂੰ ਡਿਸਟ੍ਰਿਕਟ ਦਾ ਬੈਸਿਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਡਿਸਟ੍ਰਿਕਟ ਗਵਰਨਰ ਲਾਈਨ ਯੋਗੇਸ ਸੋਨੀ ਵਲੋਂ ਦਿੱਤੇ ਗਏ। ਇਸ ਮੌਕੇ ਸਾਲ 2017-18 ਦੇ ਨਵੇ ਚੁਣੇ ਗਏ ਗਰਵਨਰ ਲਾਇਨ ਆਨੰਦ ਸਾਹਨੀ, ਫਸਟ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ,ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਪੀ.ਡੀ.ਜੀ.ਆਰ.ਕੇ.ਮਹਿਤ, ਪੀ.ਡੀ.ਜੀ.ਆਰ.ਕੇ.ਸ਼ਰਮਾ, ਦਵਿੰਦਰ ਗੁਪਤਾ, ਗੁਰਮੁੱਖ ਸਿੰਘ ਮਾਨ, ਸੁਭਾਸ਼ ਅਗਰਵਾਲ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…