ਲਾਇਨਜ਼ ਕਲੱਬ ਖਰੜ ਨੇ ਜਵਾਹਰ ਨਵੋਦਿਆ ਵਿਦਿਆਲਾ ਰਕੌਲੀ ਵਿੱਚ ਲਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਨਵੰਬਰ:
ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਿਵਲ ਹਸਪਤਾਲ ਖਰੜ ਦੇ ਸਹਿਯੋਗ ਨਾਲ ਜਵਾਹਰ ਨਵੋਦਿਆ ਵਿਦਿਆਲਾ ਰਕੌਲੀ ਵਿਖੇ ਸਕੂਲ ਦੇ ਬੱਚਿਆਂ ਦੀਆਂ ਅੱਖਾਂ ਚੈਕ ਕਰਨ ਲਈ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ ਨੇ ਦੱÎਸਿਆ ਕਿ ਸਿਵਲ ਹਸਪਤਾਲ ਖਰੜ ਦੇ ਅੱਖਾਂ ਦੇ ਮਾਹਿਰ ਡਾ.ਬਲਵਿੰਦਰ ਕੌਰ ਅਤੇ ਅਪਥਾਲਿਕ ਅਫਸਰ ਸ਼ਵਿੰਦਰ ਕੌਰ ਵੱਲੋਂ ਸਕੂਲ ਦੇ 362 ਬੱਚਿਆਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਜਿਨ੍ਹਾਂ ਵਿਚੋ 23 ਲੜਕੇ ਅਤੇ 38 ਲੜਕੀਆਂ ਨੂੰ ਅੱਖਾਂ ਦੀ ਸਮੱਸਿਆ ਸੀ ਅਤੇ 50 ਦੇ ਕਰੀਬ ਬੱਚਿਆਂ ਦੀਆਂ ਐਨਕਾਂ ਲਈ ਨਿਗਾਹ ਕੀਤੀ ਜਾਣੀ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਖਰੜ ਵਿਚ ਲਿਜਾ ਕੇ ਚੈਕ ਕਰਨ ਉਪਰੰਤ ਅਗਲਾ ਇਲਾਜ ਸ਼ੁਰੂ ਕੀਤੀ ਜਾਵੇਗਾ। ਕੈਂਪ ਦੌਰਾਨ ਬੱਚਿਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਵੀ ਡਾ. ਬਲਵਿੰਦਰ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸੰਸਥਾ ਦੀ ਪਿੰ੍ਰਸੀਪਲ ਆਭਾ ਗੁਪਤਾ ਨੇ ਕਲੱਬ ਤੇ ਹਸਪਤਾਲ ਦੇ ਇਸ ਉਪਰਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਕਲੱਬ ਦੇ ਫਸਟ ਪ੍ਰਧਾਨ ਪਰਮਪ੍ਰੀਤ ਸਿੰਘ, ਸਕੱਤਰ ਹਰਬੰਸ ਸਿੰਘ, ਵਿਨੋਦ ਕੁਮਾਰ, ਜਸਵੀਰ ਸਿੰਘ ਰਕੌਲੀ, ਸਕੂਲ ਅਧਿਆਪਕ ਸੁਖਵਿੰਦਰ ਕੌਰ, ਦਲਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …