nabaz-e-punjab.com

ਲਾਇਨਜ ਕਲੱਬ ਖਰੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਇਆ ਲੰਗਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਜੁਲਾਈ
ਲਾਇਨਜ਼ ਕਲੱਬ ਇੰਟਰਨੈਸ਼ਨਲ ਐਸੋਸੀਏਸ਼ਨ ਦੀ ਯੂ.ਐਸ.ਏ. ਸਥਿਤ ਸ਼ਿਕਾਗੋ ਵਿੱਚ ਹੋਏ ਸਲਾਨਾ ਸਮਾਗਮ ਵਿੱਚ ਸ਼ਾਮਲ ਹੋਣ ’ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ- 321ਐਫ ਦੇ ਡਿਸਟ੍ਰਿਕਟ ਗਵਰਨਰ ਲਾਇਨ ਆਨੰਦ ਸਾਹਨੀ ਦੀ ਵਾਪਸੀ ਤੇ ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ‘ਰਲੀਵਿੰਗ ਹੰਗਰ ਪ੍ਰਾਜੈਕਟ’ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਖਰੜ-1 ਵਿਖੇ ਬੱਚਿਆਂ ਲਈ ਖੀਰ ਦਾ ਲੰਗਰ ਲਗਾਇਆ ਗਿਆ। ਸਕੂਲ ਦੇ ਬੱਚਿਆਂ ਨੂੰ ਖੀਰ ਵੰਡਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਨਗਰ ਕੌਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਨੇ ਕੀਤੀ। ਪ੍ਰੋਜੈਕਟ ਚੇਅਰਮੈਨ ਭਾਰਤ ਜੈਨ ਨੇ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਦੀ ਪੁੱਤਰੀ ਈਸ਼ਾ ਜੈਨ ਦੀ ਖੁਸ਼ੀ ਵਿਚ ਲਗਾਇਆ ਗਿਆ। ਇਸ ਮੌਕੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਪਿੰ੍ਰਸੀਪਲ ਭੁਪਿੰਦਰ ਸਿੰਘ, ਗੁਰਮੁੱਖ ਸਿੰਘ ਮਾਨ, ਹਰਬੰਸ ਸਿੰਘ ਪ੍ਰਿਤਪਾਲ ਸਿੰਘ ਲੋਗੀਆਂ,ਪਰਮਪ੍ਰੀਤ ਸਿੰਘ,ਚੰਦਰ ਗਰਗ, ਯਸਪਾਲ ਬੰਸਲ, ਵਨੀਤ ਜੈਨ, ਸੰਜੀਵ ਗਰਗ ,ਸਕੂਲ ਅਧਿਆਪਕਾ ਰਵਿੰਦਰ ਕੌਰ, ਕਮਲਜੀਤ ਕੌਰ, ਸ਼ਰਨਜੀਤ ਕੌਰ, ਮਨਜੀਤ ਕੌਰ, ਹਰਸਿਮਰਜੀਤ ਕੌਰ, ਗੁਰਦੀਪ ਕੌਰ ਸਮੇਤ ਅਮਿੱਤ ਸ਼ਰਮਾ , ਪਿੰ੍ਰਸੀਪਲ ਜਸਵੀਰ ਚੰਦਰ ਵੀ ਮੌਜ਼ੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…