Nabaz-e-punjab.com

ਲਾਇਨਜ਼ ਕਲੱਬ ਮੁਹਾਲੀ ਨੇ ਜੈਮ ਪਬਲਿਕ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ, 14 ਅਧਿਆਪਕਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਲਾਇਨਜ਼ ਕਲੱਬ ਮੁਹਾਲੀ ਵੱਲੋਂ ਇੱਥੋਂ ਦੇ ਜੈਮ ਪਬਲਿਕ ਸਕੂਲ ਫੇਜ਼-3ਬੀ2 ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਮਿਹਨਤੀ ਅਤੇ ਜ਼ਿੰਮੇਵਾਰ 14 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਨੇ ਡਾ. ਰਾਧਾ ਕ੍ਰਿਸ਼ਨਨ ਦੀ ਜੀਵਨੀ ਅਤੇ ਉਨ੍ਹਾਂ ਦੇ ਜਨਮ ਦਿਨ ’ਤੇ ਮਨਾਏ ਜਾਂਦੇ ਅਧਿਆਪਕ ਦਿਵਸ ਬਾਰੇ ਵਿਸਥਾਰ ਨਾਲ ਦੱਸਿਆ। ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਜੈਮ ਪਬਲਿਕ ਸਕੂਲ ਦੇ ਬਾਨੀ ਹਰੀ ਸਿੰਘ ਮਿੱਢਾ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਪ੍ਰਤੀ ਨਿਭਾਈਆਂ ਸੇਵਾਵਾਂ ਦਾ ਵਰਣਨ ਕਰਦਿਆਂ ਸ਼ਰਧਾਂਜਲੀ ਪੇਸ਼ ਕੀਤੀ। ਸਕੂਲ ਦੇ ਡਾਇਰੈਕਟਰ ਕਮਲਜੀਤ ਮਿੱਢਾ ਅਤੇ ਪ੍ਰਿੰਸੀਪਲ ਅੰਜੁਲਾ ਜੈਨ ਨੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਜੈਮ ਪਬਲਿਕ ਸਕੂਲ ਦੇ ਦੀਪ ਸੂਦ, ਗੁਰਜੀਤ ਕੌਰ, ਇੰਦੂ ਸ਼ਰਮਾ, ਮਨਿੰਦਰ ਕੌਰ, ਸ਼ੈਮਰਾਕ ਸਕੂਲ ਦੇ ਡਾ. ਨਿਸ਼ਾ ਵਧਾਵਾ, ਭਾਰਤੀ ਸ਼ਰਮਾ, ਸ਼ਾਸਤਰੀ ਮਾਡਲ ਸਕੂਲ ਦੇ ਪ੍ਰੀਤੀ ਸ਼ਰਮਾ, ਪੰਕਜ ਗੁਪਤਾ, ਨਵਿਤਾ ਜੋਹਨ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੇ ਕਮਲ ਬਾਂਸਲ, ਪ੍ਰੀਤੀ ਚਾਹਲ, ਸਪੈਸ਼ਲ ਸਕੂਲ ਫੇਜ਼-3ਬੀ1 ਦੇ ਗੁਰਪ੍ਰੀਤ ਪਾਲ ਸਿੰਘ, ਗੁਰਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਜਤਿੰਦਰਪਾਲ ਸਿੰਘ, ਕੈਸ਼ੀਅਰ ਬਲਜਿੰਦਰ ਤੂਰ, ਐਸਕੇ ਭੱਲਾ, ਜੈਐਸ ਰਾਹੀ, ਡਾ. ਐਸ ਚੰਦੋਕ, ਹਰਿੰਦਰਪਾਲ ਹੈਰੀ, ਅਮਰਜੀਤ ਬਜਾਜ, ਸ਼ਰਨਜੀਤ ਸਿੰਘ, ਵਨੀਤ ਕੁਮਾਰ ਗਰਗ, ਰਵੀ ਗੁਪਤਾ, ਕੁਲਦੀਪ ਸਿੰਘ, ਕਰਨੈਲ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…