ਲਾਇਨਜ ਕਲੱਬ ਮੁਹਾਲੀ ਸੁਪਰੀਮ ਦਾ ਤਾਜਪੋਸੀ ਸਮਾਰੋਹ ਯਾਦਗਾਰੀ ਹੋ ਨਿੱਬੜਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਵਿਸਵ ਦੀ ਸਿਰਮੌਰ ਐਨਜੀਓ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ-321-ਐਫ਼ ਦੇ ਨਵੇਂ ਕਲੱਬ ਲਾਇਨਜ ਕਲੱਬ ਮੁਹਾਲੀ ਸੁਪਰੀਮ ਵੱਲੋਂ ਇੱਥੋਂ ਦੇ ਹੋਟਲ ਮੈਜਿਸਟਿਕ ਫੇਜ਼-9 ਵਿਖੇ ਜ਼ਿਲ੍ਹਾ ਗਵਰਨਰ ਪੀਐਮਜੇਐਫ ਪੀਆਰ ਜੈਰਥ ਵੀਡੀਜੀ-1 ਐਮਜੀਐਫ ਨਕੇਸ਼ ਗਰਗ, ਵੀਡੀਜੀ-2 ਐਮਜੀਐਫ ਲਲਿਤ ਬਹਿਲ, ਡੀਸੀਐਸ ਸੰਜੀਵ ਸੂਦ, ਰੀਜਨ ਚੇਅਰਪਰਸਨ ਹਰਪ੍ਰੀਤ ਸਿੰਘ ਅਟਵਾਲ, ਜ਼ੋਨ ਚੇਅਰਪਰਸਨ ਕ੍ਰਿਸ਼ਨਪਾਲ ਸ਼ਰਮਾ, ਲਾਇਨਜ਼ ਕਲੱਬ ਮੁਹਾਲੀ ਦੇ ਬਾਨੀ ਜਥੇਦਾਰ ਅਮਰੀਕ ਸਿੰਘ ਮੁਹਾਲੀ, ਮਾਸਟਰ ਆਫ਼ ਸੈਰੇਮਨੀ ਐਮਜੀਐਫ ਜੇਐਸ ਰਾਹੀ ਅਤੇ ਪ੍ਰੋਗਰਾਮ ਚੇਅਰਪਰਸਨ ਐਮਜੀਐਫ ਜੇਪੀ ਸਿੰਘ ਸਹਦੇਵ ਦੀ ਰਹਿਨੁਮਈ ਹੇਠ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ ਅਤੇ ਕਲੱਬ ਦਾ ਸੋਵੀਨਾਰ ਜਾਰੀ ਕੀਤਾ।
ਤਾਜਪੋਸ਼ੀ ਸਮਾਰੋਹ ਦੀ ਸ਼ੁਰੂਆਤ ਲਾਇਨਜ ਕਲੱਬ ਮੁਹਾਲੀ ਦੇ ਚਾਰਟਰ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖ ਕੇ ਕੀਤੀ। ਜਿਸ ਪਿੱਛੋਂ ਵੀਡੀਜੀ-2 ਲਲਿਤ ਬਹਿਲ ਅਤੇ ਵੀਡੀਜੀ-1 ਨਕੇਸ਼ ਗਰਗ ਨੇ ਲਾਇਨਜ ਕਲੱਬ ਮੁਹਾਲੀ ਸੁਪਰੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤਿਲਕ ਰਾਜ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਚਾਰਟਰ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਕਲੱਬ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਮੌਕੇ ਡੀਸੀਐਸ ਐਮਜੀਐਫ਼ ਲਾਇਨ ਸੰਜੀਵ ਸੂਦ, ਰੀਜਨ ਚੇਅਰਪਰਸਨ ਹਰਪ੍ਰੀਤ ਸਿੰਘ ਅਟਵਾਲ, ਜ਼ੋਨ ਚੇਅਰਪਰਸਨ ਕ੍ਰਿਸ਼ਨ ਪਾਲ ਸ਼ਰਮਾ ਅਤੇ ਜੇਪੀ ਸਿੰਘ ਸਹਦੇਵ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਲੱਬ ਨੂੰ ਪਲੇਠਾ ਤਾਜਪੋਸ਼ੀ ਸਮਾਰੋਹ ਕਰਵਾਉਣ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਮਨਪ੍ਰੀਤ ਸਿੰਘ, ਕੈਸ਼ੀਅਰ ਲਾਇਨ ਹਿਤੇਸ ਕੁਮਾਰ ਗੋਇਲ, ਉਪ ਪ੍ਰਧਾਨ ਲਾਇਨ ਦੀਪਕ ਵਿਜ ਉਪ ਪ੍ਰਧਾਨ-1 ਸਤਵਿੰਦਰ ਸਿੰਘ, ਉਪ ਪ੍ਰਧਾਨ-2 ਲਾਇਨ ਸਤਨਾਮ ਸਿੰਘ, ਉਪ ਪ੍ਰਧਾਨ-3 ਲਾਇਨ ਲਵਨੀਤ ਠਾਕੁਰ, ਟੇਮਰ ਲਾਇਨ ਗੁਰਿੰਦਰ ਸਿੰਘ ਗਿੱਲ ਅਤੇ ਸਾਰੇ ਚਾਰਟਰ ਮੈਂਬਰਾਂ ਲਾਇਨ ਬਿੱਕਰ ਸਿੰਘ, ਲਾਇਨ ਐਕੇ ਸ਼ਰਮਾ, ਲਾਇਨ ਵੀ ਕੇ ਸ਼ਰਮਾ, ਲਾਇਨ ਰਜਨੀਸ਼ ਸ਼ਰਮਾ, ਲਾਇਨ ਅਨਮੋਲ ਸ਼ਰਮਾ, ਲਾਇਨ ਅਨਮੋਲ ਸ਼ਰਮਾ, ਲਾਇਨ ਪਰਮਜੀਤ ਸਿੰਘ, ਲਾਇਨ ਸੁਰਿੰਦਰ ਸਿੰਘ, ਲਾਇਨ ਸਿਮਰਨਜੀਤ ਸਿੰਘ, ਲਾਇਨ ਨਪਿੰਦਰ ਸਿੰਘ, ਲਾਇਨ ਜਤਿੰਦਰ ਸਿੰਘ ਨੂੰ ਚਾਰਟਰ ਪਿੰਨ ਲਾਈ ਗਈ ਅਤੇ ਸਾਰਿਆ ਦੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਇਨ ਭੁਪਿੰਦਰ ਸਿੰਘ ਦੇ ਬੇਟੇ ਅਕਸਪ੍ਰੀਤ ਸਿੰਘ ਅਤੇ ਚਾਰਟਰ ਮੈਬਰਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…