Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਦੀ ਸਾਲ 2017-18 ਲਈ ਚੁਣੀ ਗਈ ਟੀਮ ਦਾ ਤਾਜਪੋਸ਼ੀ ਸਮਾਗਮ ਆਯੋਜਿਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਸਤੰਬਰ: ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ਼ ਦੇ ਫਸਟ ਡਿਸਟ੍ਰਿਕਟ ਗਵਰਨਰ ਬਰਿੰਦਰ ਸਿੰਘ ਸੋਹਲ ਨੇ ਕਿਹਾ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ਼ ਵਿੱਚ ਲਾਇਨਜ਼ ਕਲੱਬ ਖਰੜ ਸਿਟੀ ਦਾ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਸਥਾਨ ਹੈ ਤੇ ਹਰ ਖੇਤਰ ਵਿਚ ਇਹ ਕਲੱਬ ਬੁਲੰਦੀਆਂ ਛੂਹਦਾ ਅੱਗੇ ਵੱਧ ਰਿਹਾ ਹੈ। ਇਹ ਕਲੱਬ ਸਮਾਜ ਸੇਵਾ ਦੇ ਕੰਮਾਂ ਅਤੇ ਪ੍ਰੋਜੈਕਟਾਂ ਦੀ ਕਾਰਜ਼ਗਵਾਰੀ ਨੂੰ ਵੇਖੀ ਤਾਂ ਹਰ ਮਹੀਨੇ ਇਸ ਕਲੱਬ ਦੀ ਕਾਰਜਗਾਰੀ ਬਹੁਤ ਹੀ ਸ਼ਲਾਘਾਯੋਗ ਰਹਿੰਦੀ ਹੈ ਅਤੇ ਪਹਿਲਾ ਸਥਾਨ ਬਣਾਉਣ ਵਿਚ ਸਫਲਤਾ ਹਾਸਲ ਕਰਦਾ ਹੈ। ਉਹ ਲਾਇਨਜ ਕਲੱਬ ਖਰੜ ਸਿਟੀ ਤੇ ਲੀੲੋ ਕਲੱਬ ਖਰੜ ਸਿਟੀ ਦੀ ਸਾਲ 2017-18 ਲਈ ਨਵੀਂ ਚੁਣੀ ਗਈ ਟੀਮ ਦਾ ਅਹੁੱਦਾ ਸੰਭਾਲਣ ਸਮੇਂ ਲਾਇਨ ਮੈਬਰਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਸੈਕਿੰਡ ਡਿਸਟ੍ਰਿਕਟ ਗਵਰਨਰ ਗੋਪਾਲ ਸ਼ਰਮਾ ਨੇ ਕਿਹਾ ਕਿ ਲੀੲੋ ਚੇਅਰਪਸਨ ਸਤਵਿੰਦਰ ਕੌਰ ਦੀ ਰਹਿਨੁਮਾਈ ਵਿਚ 28 ਲੀੲੋ ਕਲੱਬ ਬਣਾ ਕੇ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਕੀਤਾ ਹੈ ਅਤੇ ਉਨ੍ਹਾਂ ਅਪੀਲ ਕੀਤੀ ਕਿ ਲਾਇਨ ਦੇ ਨਾਲ ਨਾਲ ਬੱਚਿਆਂ ਦੇ ਲੀੲੋ ਕਲੱਬ ਬਣਾ ਕੇ ਉਨ੍ਹਾਂ ਨੂੰ ਸਮਾਜ ਸੇਵਾ ਲਈ ਪੇਰਿਤ ਕੀਤਾ ਜਾਵੇ। ਲਾਇਨਜ ਕਲੱਬ ਖਰੜ ਸਿਟੀ ਬਾਰੇ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ ਬਲਕਿ ਇਸ ਦੇ ਬਾਰੇ ਮੈਬਰ ਇਕਮੁੱਠ ਹੋ ਕੇ ਪ੍ਰੋਜੈਕਟਾਂ ਵਿਚ ਭਾਗ ਲੈ ਰਹੇ ਹਨ ਅਤੇ ਜਿਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਰਿਹਾ ਹੈ। ਰਣਜੀਤ ਸਿੰਘ ਗਿੱਲ ਵਲੋਂ ਉਨ੍ਹਾਂ ਸਪੁੱਤਰ ਤੇਜਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਲੱਬ ਨੇ ਜੋ ਸਮਾਜ ਵਿਚ ਸੇਵਾ ਦਾ ਬੀੜਾ ਚੁੱਕਿਆ ਹੈ ਉਹ ਬਹੁਤ ਹੀ ਸਲਾਹੁਯੋਗ ਹੈ। ਪੀ.ਡੀ.ਜੀ. ਪ੍ਰੀਤਕੰਵਲ ਸਿੰਘ ਨੇ ਨਵੇ ਬਣੇ ਮੈਬਰਾਂ ਨੂੰ ਸਹੁੰ ਚੁਕਾਈ। ਕਲੱਬ ਦੇ ਨਵੇ ਪ੍ਰਧਾਨ ਲਾਇਨ ਗੁਰਮੁੱਖ ਸਿੰਘ ਮਾਨ, ਸਕੱਤਰ ਹਰਬੰਸ ਸਿੰਘ, ਲੀੲੋ ਕਲੱਬ ਦੇ ਪ੍ਰਧਾਨ ਅਭਿਨਵ ਅਗਰਵਾਲ ਦੀ ਟੀਮ ਨੇ ਅਹੁੱਦਾ ਸੰਭਾਲਿਆ। ਪੀ.ਡੀ.ਜੀ. ਆਰ.ਕੇ.ਮਹਿਤਾ,ਰਿਜਨ ਚੇਅਰਪਰਸਨ ਆਰ.ਕੇ.ਸ਼ਰਮਾ, ਜੋਨ ਚੇਅਰਪਰਸਨ ਭੁਪਿੰਦਰ ਸਿੰਘ, ਦਵਿੰਦਰ ਗੁਪਤਾ, ਸੁਭਾਸ ਅਗਰਵਾਲ, ਹਰਬੰਸ ਸਿੰਘ, ਪਰਮਪ੍ਰੀਤ ਸਿੰਘ, ਹਰਜਿੰਦਰ ਸਿੰਘ ਗਿੱਲ, ਯਸਪਾਲ ਬੰਸਲ, ਰਾਕੇਸ਼ ਗੁਪਤਾ,ਵਿਨੋਦ ਕੁਮਾਰ, ਪ੍ਰਿਤਪਾਲ ਸਿੰਘ ਲੋਗੀਆਂ, ਸੁਸੀਲ ਕਾਂਸਲ, ਕਲੱਬ ਦੇ ਸਮੂਹ ਅਹੁੱਦੇਦਾਰ , ਕਬੱਡੀ ਫੈਡਰੇਸ਼ਨ ਜਿਲ੍ਹਾ ਰੋਪੜ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਕੌਸਲ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ, ਯੂਥ ਅਕਾਲੀ ਆਗੂ ਕੁਲਵੰਤ ਸਿੰਘ ਤਿਰਪੜੀ, ਸਿਟੀਜਨ ਵੈਲਫੇਅਰ ਕਲੱਬ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂਮਾਜਰਾ,ਪ੍ਰਿੰ.ਗੁਰਮੀਤ ਸਿੰਘ, ਪਿੰ੍ਰ.ਅਵਤਾਰ ਸਿੰਘ ਗਿੱਲ, ਤੇਜਿੰਦਰ ਸਿੰਘ ਤੇਜੀ, ਨਰਿੰਦਰ ਸਿੰਘ ਰਾਣਾ, ਸੁਵੀਰ ਧਵਨ, ਜਗਰੂਪ ਸਿੰਘ ਗਿੱਲ, ਕੁਲਵੰਤ ਸਿੰਘ ਸਮੇਤ ਸ਼ਹਿਰ ਨਿਵਾਸੀ ਤੇ ਉਘੀਆਂ ਸ਼ਖਸੀਅਤਾਂ ਹਾਜਰ ਸਨ।,
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ