ਲਾਇਨਜ਼ ਕਲੱਬ ਨੇ ਐਮਿਟੀ ਯੂਨੀਵਰਸਿਟੀ ਵਿੱਚ ਖੂਨਦਾਨ ਕੈਂਪ ਲਾਇਆ

ਨਬਜ਼-ਏ-ਪੰਜਾਬ, ਮੁਹਾਲੀ, 18 ਫਰਵਰੀ:
ਲਾਇਨਜ਼ ਕਲੱਬ ਮੁਹਾਲੀ ਅਤੇ ਲਿਉ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਐਮਜੇਐਫ਼ ਲਾਇਨ ਅਮਿਤ ਨਰੂਲਾ ਦੀ ਪ੍ਰਧਾਨਗੀ ਹੇਠ ਐਮਿਟੀ ਯੂਨੀਵਰਸਿਟੀ ਦੀ ਐਨਐਸਐਸ ਯੂਨਿਟ ਅਤੇ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਐਮਿਟੀ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਜ਼ੋਨਲ ਚੇਅਰਮੈਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਵਿੱਚ 110 ਵਲੰਟੀਅਰਾਂ ਨੇ ਖੂਨਦਾਨ ਕੀਤਾ।
ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਵੱਲੋਂ ਪੀਜੀਆਈ ਬਲੱਡ ਬੈਂਕ ਦੀ ਟੀਮ ਅਤੇ ਸਾਰੇ ਖੂਨਦਾਨੀਆਂ ਨੂੰ ਯਾਦਗਾਰੀ-ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਐਮਿਟੀ ਯੂਨੀਵਰਸਿਟੀ ਵਿੱਚ ਇਹ ਦੂਜਾ ਖੂਨਦਾਨ ਕੈਂਪ ਸੀ। ਜਿਸ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਕੈਂਪ ਮੌਕੇ ਹਰਿੰਦਰਪਾਲ ਸਿੰਘ ਹੈਰੀ (ਚੇਅਰਮੈਨ ਲਾਇਨ ਕੁਐੱਸਟ), ਜਸਵਿੰਦਰ ਸਿੰਘ ਸਲਾਹਕਾਰ ਲਿਉ ਕਲੱਬ, ਸਕੱਤਰ ਰਾਜਿੰਦਰ ਚੌਹਾਨ, ਐਨਐਸ ਦਾਲਮ, ਸਨੀ ਗੋਇਲ, ਜਸਮਿੰਦਰ ਸਿੰਘ ਬੇਦੀ, ਅਗਮਜੋਤ ਸਿੰਘ, ਰਿਸ਼ਪ੍ਰੀਤ ਸਿੰਘ, ਰੂਪਾਕਸ਼ੀ ਅਤੇ ਗੁਰਪ੍ਰੀਤ ਸਿੰਘ, ਪੀਜੀਆਈ ਦੀ ਐਸੋਸੀਏਟ ਪ੍ਰੋਫੈਸਰ ਡਾ. ਸੁਚੇਤ ਐਸੋਸੀਏਟ ਮੌਜੂਦ ਸਨ। ਐਮਜੇਐਫ਼ ਲਾਇਨ ਅਮਿਤ ਨਰੂਲਾ ਨੇ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰਕੇ ਕੋਹਲੀ, ਰਜਿਸਟਰਾਰ ਦਲੀਪ ਕੁਮਾਰ, ਪ੍ਰਬੰਧਕ ਕਰਨਲ ਅੰਮ੍ਰਿਤ ਗੋਹਤਰਾ, ਐਨਐਸਐਸ ਵਲੰਟੀਅਰ ਡਾ. ਬਿੰਦੂ, ਡਾ. ਦਮਨਪ੍ਰੀਤ ਸਿੰਘ ਚੁੱਗ ਦਾ ਕੇਂਪ ਲਗਾਉਣ ਲਈ ਸਹਿਯੋਗ ਦੇਣ ਬਦਲੇ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…