ਲਾਇਨਜ਼ ਕਲੱਬ ਨੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ

ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਲਾਇਨਜ਼ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਅਤੇ ਲਾਇਨਜ਼ ਕਲੱਬ ਮੁਹਾਲੀ (ਦਿਸ਼ਾ) ਵੱਲੋਂ ਐਮਿਟੀ ਯੂਨੀਵਰਸਿਟੀ ਪੰਜਾਬ, ਆਈਟੀ ਸਿਟੀ, ਸੈਕਟਰ-82 ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰੋ-ਸਾਈਟ ਆਈ ਹਸਪਤਾਲ ਸੈਕਟਰ-43 ਦੇ ਇੰਚਾਰਜ ਡਾ. ਸ਼ੀਤਲ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਅੱਖਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਐਮਿਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾa ਦਲੀਪ ਕੁਮਾਰ ਵੱਲੋੱ ਕੀਤਾ ਗਿਆ। ਕਲੱਬ ਦੇ ਜੋਨ ਚੇਅਰਪਰਸਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਦੌਰਾਨ 215 ਦੇ ਕਰੀਬ ਯੂਨਿਵਰਸਿਟੀ ਦੇ ਬੱਚਿਆਂ ਅਤੇ ਸੱਟਾਫ ਮੈਂਬਰਾਂ ਨੇ ਅੱਖਾਂ ਦਾ ਚੈਕ-ਅੱਪ ਕਰਵਾਇਆ ਗਿਆ। ਇਹਨਾਂ ਸਾਰਿਆਂ ਨੂੰ ਅਤੇ ਉਨ੍ਹਾਂ ਨੂੰ ਪ੍ਰੋ ਸਾਇਟ ਆਈ ਹਸਪਤਾਲ, ਸੈਕਟਰ-43, ਚੰਡੀਗੜ੍ਹ ਵੱਲੋੱ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰ ਦੇ ਕੋਈ ਚਾਰ ਮੈਂਬਰਾਂ ਨੂੰ ਇਕ ਵਾਰ ਫ੍ਰੀ ੳ.ਪੀ.ਡੀ. ਦੇਣ ਸੰਬੰਧੀ ਫ੍ਰੀ ਕੂਪਨ ਦਿੱਤਾ ਗਿਆ। ਇਸ ਮੌਕੇ ਡਾ. ਇਸ਼ਾ ਵੱਲੋੱ ਅੱਖਾਂ ਦੀ ਸੰਭਾਲ ਬਾਰੇ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਵੱਲੋੱ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਲਾਇਨ ਕੁਐਸਟ ਦੇ ਵਾਈਸ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ, ਕਲੱਬ ਦੇ ਪ੍ਰਧਾਨ ਅਮਿਤ ਨਰੂਲਾ (ਪ੍ਰਧਾਨ), ਸਕੱਤਰ ਰਾਜਿੰਦਰ ਚੌਹਾਨ, ਐਨ. ਐਸ. ਦਾਲਮ, ਜਸਵਿੰਦਰ ਸਿੰਘ, ਸੁਦਰਸ਼ਨ ਮੇਹਤਾ, ਜਤਿੰਦਰਪਾਲ ਸਿੰਘ (ਪ੍ਰਿੰਸ) ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋੱ ਪ੍ਰਧਾਨ ਤੇਜਿੰਦਰ ਕੌਰ, ਕਨਵਲਪ੍ਰੀਤ ਕੌਰ ਅਤੇ ਯੂਨਿਵਰਸਿਟੀ ਵੱਲੋ ਡਾ. ਕੁਸੁਮ ਪਾਲ, ਡਾ. ਬਿੰਦੂ ਅਤੇ ਡਾ. ਦਮਨਪ੍ਰੀਤ ਸਿੰਘ ਚੁੱਗ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੀਜੀਸੀ ਲਾਂਡਰਾਂ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਸ਼ੇਸ਼ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ

ਸੀਜੀਸੀ ਲਾਂਡਰਾਂ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਸ਼ੇਸ਼ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ…