
ਲਾਇਨਜ ਕੱਲਬ ਫਰੈਡਜ਼ ਖਰੜ ਨੇ ਕਾਲੀ ਮਾਤਾ ਮੰਦਰ ਗੁਲਮੋਹਰ ਸਿਟੀ ਵਿੱਚ 100 ਪੌਦੇ ਲਗਾਏ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਅਗਸਤ:
ਲਾਇਨਜ ਕੱਲਬ ਫਰੈਡਜ਼ ਖਰੜ ਦੁਆਰਾ ਕਾਲੀ ਮਾਤਾ ਮੰਦਰ ਗੁਲਮੋਹਰ ਸਿਟੀ ਬਡਾਲਾ ਰੋਡ ਖਰੜ ਵਿਖੇ ਵੱਖ-ਵੱਖ ਕਿਸਮ ਦੇ 100 ਬੂਟੇ ਲਗਾਏ ਗਏ। ਇਸ ਮੋਕੇ ਲਾਇਨਜ ਕਲੱਬ ਫਰੈਂਡਜ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਜਿਸ ਗਤੀ ਨਾਲ ਮਨੁੱਖ ਅੱਜ ਰੁੱਖਾ ਨੂੰ ਕੱਟ ਰਿਹਾ ਹੈ, ਪਰ ਇਸ ਦੇ ਉਲਟ ਉਸੇ ਗਤੀ ਨਾਲ ਰੁੱਖ ਲਗਾਏ ਨਹੀ ਜਾ ਰਹੇ ਹਨ। ਜੇਕਰ ਇਹ ਵਿਨਾਸ ਦਾ ਤਾਡਵ ਬੰਦ ਨਾ ਹੋਇਆ ਤਾਂ ਦੁਨੀਆ ਨੂੰ ਇਸ ਸਭ ਦੇ ਕਾਰਣ ਕੁਦਰਤ ਦੇ ਕਰੋਪ ਦੇ ਭਿਆਨਕ ਸਿੱਟੇ ਭੁਗਤਣੇ ਪੇ ਸਕਦੇ ਹਨ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆ ਨੂੰ ਬੇਨਤੀ ਕੀਤੀ ਕਿ ਅਸੀਂ ਘੱਟੋ ਘੱਟ ਇੱਕ ਰੁੱਖ ਤਾ ਜਰੂਰ ਲਗਾਇਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਲਾਇਨਜ ਕੱਲਬ ਫਰੈਡਜ ਦੁਆਰਾ ਹਰੇਕ ਹਫਤੇ 100 ਰੁੱਖ ਲਗਾਏ ਜਾਣਗੇ ਅਤੇ ਕੁਲ 1000 ਰੁੱਖ ਸਹਿਰ ਦੀਆ ਵੱਖ-ਵੱਖ ਥਾਵਾ ਤੇ ਲਗਾਏ ਜਾਣਗੇ। ਇਸ ਮੌਕੇ ਹਾਜ਼ਰ ਲਾਇਨ ਸੁਵੀਰ ਧਵਨ, ਲਾਇਨ ਕੁਲਵੰਤ ਸਿੰਘ, ਲਾਇਨ ਰਵਿੰਦਰ ਸਿੰਘ ਸੈਣੀ, ਲਾਇਨ ਸੱਤਪਾਲ ਸਿੰਘ ਸੱਤਾ, ਲਾਇਨ ਸੁਖਦੇਵ ਸਿੰਘ ਮੱਖਣੀ, ਲਾਇਨ ਦਵਿੰਦਰ ਸਿੰਘ ਵਿੱਕੀ, ਰਜਤ ਰਾਣਾ ਵੀ ਹਾਜ਼ਰ ਸਨ।