nabaz-e-punjab.com

ਸਰਕਾਰ ਦੀ ‘ਤੰਦਰੁਸਤ ਮਿਸ਼ਨ ਪੰਜਾਬ’ ਸਕੀਮ ਤਹਿਤ ਲਾਇਨਜ਼ ਕਲੱਬ ਨੇ 50 ਪੌਦੇ ਲਗਾ ਕੇ ਮੁਹਿੰਮ ਸ਼ੁਰੂ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਜੁਲਾਈ:
ਪੰਜਾਬ ਸਰਕਾਰ ਤੇ ਤੰਦਰੁਸਤ ਮਿਸ਼ਨ ਪੰਜਾਬ ਸਕੀਮ ਤਹਿਤ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਵਣ ਵਿਭਾਗ ਖਰੜ ਦੇ ਸਹਿਯੋਗ ਨਾਲ ਜੇ.ਟੀ.ਪੀ.ਐਲ.ਖਰੜ ਵਿਖੇ ਲਾਇਲਜ਼ ਕਲੱਬ ਇੰਟਰਨੈਸ਼ਨਲ –321 ਐਫ ਦੀ ਪਹਿਲੇ ਦਿਨ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ। ਵਣ ਵਿਭਾਗ ਦੇ ਵਣ ਰੇਜ਼ ਅਫਸਰ ਮਨਜੀਤ ਸਿੰੰਘ ਵਲੋਂ ਪੌਦਾ ਲਗਾ ਕੇ ਇਸਦੀ ਸ਼ੁਰੂਆਤ ਕੀਤੀ ਗਈ। ਉਨ•ਾਂ ਦੱਸਿਆ ਕਿ ਕਲੱਬ ਵਲੋਂ ਜਿਹੜੀਆਂ ਥਾਵਾਂ ਤੇ ਪੌਦੇ ਲਗਾਏ ਜਾਣਗੇ ਉਹ ਵਣ ਵਿਭਾਗ ਵਲੋਂ ‘ਤੰਦਰੁਸਤ ਮਿਸ਼ਨ ਪੰਜਾਬ’ ਸਕੀਮ ਤਹਿਤ ਮੁਹੱਈਆ ਕਰਵਾਏ ਜਾਣਗੇ। ਕਲੱਬ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਬਰਸਾਤ ਦੇ ਦਿਨਾਂ ਵਿਚ 3000 ਦੇ ਕਰੀਬ ਪੌਦੇ ਲਗਾਏ ਜਾਣਗੇ। ਕਲੱਬ ਵਲੋਂ ਅੱਜ ਪਹਿਲੇ ਦਿਨ ਜੋ ਪੌਦੇ ਲਗਾਏ ਗਏ ਉਨ•ਾਂ ਨੂੰ ਟ੍ਰੀ ਗਾਰਡ ਵੀ ਲਗਾਏ ਗਏ ਤਾਂ ਕਿ ਇਹ ਪੌਦਿਆਂ ਦੀ ਦੇਖਭਾਲ ਹੋ ਸਕੇ। ਇਸ ਮੋਕੇ ਵਣ ਵਿਭਾਗ ਦੇ ਬਲਾਕ ਅਫਸਰ ਤੇਜਵੰਤ ਸਿੰਘ, ਪ੍ਰੋਜੈਕਟ ਚੇਅਰਮੈਨ ਗੁਰਮੁੱਖ ਸਿੰਘ ਮਾਨ,ਅਵਤਾਰ ਸਿੰਘ, ਬਲਜਿੰਦਰ ਸਿੰਘ, ਵਨੀਤ ਜੈਨ, ਕਲੱਬ ਦੇ ਸਕੱਤਰ ਸੰਜੀਵ ਗਰਗ, ਸੁਭਾਸ ਅਗਰਵਾਲ, ਦਵਿੰਦਰ ਗੁਪਤਾ, ਸੁਨੀਲ ਅਗਰਵਾਲ, ਡਾ. ਕੁਲਵਿੰਦਰ ਸਿੰਘ, ਯਸਪਾਲ ਬੰਸਲ, ਵਰਿੰਦਰ ਸ਼ਾਹੀ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…