ਲਾਇਨਜ ਕਲੱਬ ਸੁਪਰੀਮ ਨੇ 25 ਲੋੜਵੰਦਾਂ ਨੂੰ ਗਰਮ ਕੰਬਲ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਲਾਇਨਜ ਕਲੱਬ ਇੰਟਰਨੈਸ਼ਨਲ ਜ਼ਿਲ੍ਹ-321 ਦੇ ਜ਼ਿਲ੍ਹਾ ਗਵਰਨਰ ਲਲਿਤ ਬਹਿਲ ਦੀ ਅਗਵਾਈ ਹੇਠ ਲਾਇਨਜ ਕਲੱਬ ਮੁਹਾਲੀ ਸੁਪਰੀਮ ਵੱਲੋਂ ਊਧਮ ਸਿੰਘ ਕਲੋਨੀ ਮੁਹਾਲੀ ਵਿਖੇ ਸਥਾਨਕ ਵਸਨੀਕਾਂ ਨੂੰ 25 ਗਰਮ ਕੰਬਲ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪੀਆਰਓ ਵਿਪਨ ਕੁਮਾਰ ਨੇ ਦੱਸਿਆ ਕਿ ਕਲੱਬ ਦੀ ਕੈਸ਼ੀਅਰ ਜਗਜੀਤ ਕੌਰ ਕਾਹਲੋਂ ਵੱਲੋ ਉਲੀਕੇ ਗਏ ਇਸ ਪ੍ਰਾਜੈਕਟ ਤਹਿਤ ਦੋ ਦਰਜਨ ਤੋਂ ਵੱਧ ਲੋੜਵੰਦ ਵਿਅਕਤੀਆਂ ਨੂੰ ਗਰਮ ਕੰਬਲ ਦਿੱਤੇ ਗਏ।
ਇਸ ਮੌਕੇ ਏਐਸਆਈ ਸੋਹਨ ਲਾਲ ਨੂੰ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜ਼ ਲਈ ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਤਿਲਕ ਰਾਜ, ਮੀਤ ਪ੍ਰਧਾਨ ਸਤਵਿੰਦਰ ਸਿੰਘ ਧੜਾਕ, ਸੇਵਾਮੁਕਤ ਬ੍ਰਿਗੇਡੀਅਰ ਰਜਿੰਦਰ ਸਿੰਘ ਕਾਹਲੋਂ, ਊਧਮ ਸਿੰਘ ਕਲੋਨੀ ਦੇ ਪ੍ਰਧਾਨ ਕ੍ਰਿਪਾ ਸਾਗਰ, ਮਨਦੀਪ ਸਿੰਘ ਆਦਿ ਮੌਜੂਦ ਸਨ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…