ਖਰੜ-ਲਾਂਡਰਾਂ ਸੜਕ ’ਤੇ ਮੱਛੀ ਮਾਰਕੀਟ ਵਿੱਚ ਰਾਤ ਤੱਕ ਖੁੱਲੇਆਮ ਚੱਲਦੀ ਸ਼ਰਾਬ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਫਰਵਰੀ:
ਹਲਟੀ ਦੇ ਸਾਹਮਣੇ ਖਰੜ-ਲਾਂਡਰਾਂ ਸੜਕ ਤੇ ਸਥਿਤ ਮਾਰਕੀਟ ਦੇ ਦੁਕਾਨਦਾਰ ਨਾਲ ਲੱਗਦੀਆਂ ਮੱਛੀ ਵਿਕਰੇਤਾ ਵਾਲੀਆਂ ਦੁਕਾਨਾਂ ਤੋਂ ਤੰਗ ਹਨ। ਇਨ੍ਹਾਂ ਦੁਕਾਨਾਂ ਦੇ ਮੱਛੀ ਦੀ ਵਿਕਰੀ ਕਾਰਨ ਰਾਤ ਸਮੇ ਸੜਕਾਂ ਤੇ ਹੀ ਸਰਾਬ ਦੀਆਂ ਬੋਤਲਾਂ ਦੇ ਡੱਟ ਖੁੱਲਦੇ ਹਨ ਅਤੇ ਖੁੱਲੇਆਮ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ ਅਤੇ ਸਰਕਾਰ ਅਤੇ ਐਕਸ਼ਾਈਜ਼ ਵਿਭਾਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਾਰਕੀਟ ਦੇ ਦੁਕਾਨਦਾਰ ਅਸੋਕ ਕੁਮਾਰ, ਓਮ ਪ੍ਰਕਾਸ਼, ਰੂਪ ਸਿੰਘ, ਡਾ.ਕਮਲ ਸਿੰਘ, ਮੋਤੀ ਲਾਲ, ਜੀਤ ਰਾਮ, ਰੁਲਦਾ ਸਿੰਘ, ਸਮੇਤ ਹੋਰਨਾਂ ਦੱਸਿਆ ਕਿ ਉਹ ਇਨ੍ਹਾਂ ਮੱਛੀ ਵਿਕਰੇਤਾ ਦੀਆਂ ਦੁਕਾਨਾਂ ਦੇ ਕਾਰਨ ਵਾਹਨ ਹਾਲਕ ਆਪਣੀਆਂ ਗੱਡੀਆਂ ਸੜਕ ਤੇ ਖੜ੍ਹ ਜਾਂਦੀਆਂ ਤੇ ਮੱਛੀ ਖਾਣ ਦੇ ਸੌਕੀਨ ਗਾਹਕ ਉਥੇ ਹੀ ਆਪਣੀਆਂ ਕਾਰਾਂ ਵਿਚ ਬੈਠ ਕੇ ਸ਼ਰਾਬ ਪੀਂਦੇ ਤੇ ਉਲਟੀਆਂ ਕਰਦੇ ਹਨ ਸ਼ਰਜਾਬ ਦੀਆਂ ਖਾਲੀ ਬੋਤਲਾਂ ਨੂੰ ਉਥੇ ਤੋੜ ਹੀ ਕੇ ਦੁਕਾਨਾਂ ਦੇ ਅੱਗੇ ਸੁੱਟ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਬਚਿਆ ਗੰਦ ਤੇ ਹੋਰ ਸਮਾਨ ਦੁਕਾਨਾਂ ਦੇ ਸ਼ਟਰਾਂ ਅੱਗੇ ਸੁੱਟ ਦਿੰਦੇ ਹਨ। ਉਨ੍ਹਾਂ ਆਪਣੀਆਂ ਦੁਕਾਨਾਂ ਸਵੇਰੇ ਖੋਲਣ ਲਈ ਪਹਿਲਾਂ ਇਸ ਗੰਦ, ਉਲਟੀਆਂ ਦੀ ਸਫਾਈ ਕਰਨੀ ਪੈਂਦ ਹੈ। ਉਹ ਮੱਛੀ ਦੁਕਾਨਾਂ ਦੇ ਖਿਲਾਫ ਨਹੀਂ ਹੈ ਪਰ ਜੇਕਰ ਇਹ ਧੰਦਾ ਹੀ ਕਰਨਾ ਹੈ ਤਾਂ ਉਹ ਆਪਣੀਆਂ ਦੁਕਾਨਾਂ ਵਿਚ ਬਿਠਾ ਕੇ ਗਾਹਕਾਂ ਨੂੰ ਮੱਛੀ ਪਰੋਸਣ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਐਸ.ਡੀ.ਐਮ., ਨਗਰ ਕੌਸਲ ਖਰੜ ਦੇ ਦਫਤਰ ਵਿਚ ਦਰਖਾਸਤਾਂ ਦੇ ਚੁੱਕੇ ਹਨ ਪਰ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਅਮਲ ਵਿਚ ਨਹੀਂ ਆਈ। ਉਨ੍ਹਾਂ ਕਿਹਾ ਕਿ ਇਸ ਸੜਕਾਂ ਤੇ ਗੱਡੀਆਂ ਵਿਚ ਬੈਠ ਕੇ ਸ਼ਰਾਬ ਪੀਣ ਦੀ ਪਾਬੰਦੀ ਲੱਗਣੀ ਚਾਹੀਦੀ ਹੈ। ਦੁਕਾਨਦਾਰਾਂ ਨੇ ਸਥਾਨਕ ਪ੍ਰਸ਼ਾਸ਼ਨ, ਐਕਸਾਈਜ਼ ਵਿਭਾਗ ਤੋਂ ਮੰਗ ਕੀਤੀ ਕਿ ਇਥੇ ਰਾਤ ਸਮੇਂ ਛਾਪੇਮਾਰੀ ਕਰਕੇ ਸੜਕਾਂ ਜੋ ਵਾਹਨ ਖੜੇ ਕਰਕੇ ਸ਼ਰਾਬ ਪੀਦੇ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…