nabaz-e-punjab.com

ਖਾਲਸਾ ਸਕੂਲ ਕੁਰਾਲੀ ਵਿੱਚ ਹੋਈ ਲਿਖਾਰੀ ਸਭਾ ਦੀ ਮੀਟਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਮਈ:
ਸਥਾਨਕ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਸਥਾਨਕ ਖਾਲਸਾ ਸਕੂਲ ਵਿੱਚ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਸਾਹਿਤਕਾਰਾਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਬੰਗ ਬੰਨ੍ਹਿਆ। ਮੀਟਿੰਗ ਦੌਰਾਨ ਚੱਲੇ ਸਾਹਿਤਕ ਦੌਰ ਦੀ ਸ਼ੁਰੂਆਤ ਮਹਾਵੀਰ ਮਾਜਰੀ ਨੇ ਆਪਣੀ ਕਹਾਣੀ ‘ਹੰਝੂਆਂ ਦੀ ਝਲਕ’ ਸੁਣਾ ਕੇ ਕੀਤੀ। ਪੁਸ਼ਪਿੰਦਰ ਕਨੇਡਾ ਨੇ ‘ਕੈਨੇਡਾ ਦਾ ਰਹਿਣ ਸਹਿਣ’, ਗੁਰਨਾਮ ਕਾਮਰੇਡ ਨੇ ਲੇਖ ‘ਖਾਲੀ ਟਰੰਕ’, ਚੈਂਚਲ ਸਿੰਘ ਨੇ ਲੇਖ ‘ਸੁੰਦਰ ਫੁੱਲ’, ਰਵਿੰਦਰ ਰੱਬੀ ਨੇ ਕਵਿਤਾ ‘ਪੰਜਾਬ ਨੂੰ ਬਚਾ ਲਓ’, ਸਰਬਜੀਤ ਸਿੰਘ ਦੁੱਮਣਾ ਨੇ ਗੀਤ ‘ਇੱਧਰ ਕਣਕਾਂ ਓਧਰ ਕਣਕਾਂ’, ਨਿਰਮਲ ਸਿੰਘ ਪਡਿਆਲਾ ਨੇ ‘ਨਸ਼ੇ ਤਿਆਗੋ’, ਕੁਲਵੰਤ ਮਾਵੀ ਨੇ ‘ਰੰਗਲਾ ਪੰਜਾਬ’, ਸੋਨੀ ਭਾਗੋ ਮਾਜਰਾ ਨੇ ‘ਇੱਕ ਸੱਜਣ’ ਅਤੇ ਸੁੱਚਾ ਸਿੰਘ ਅਧਰੇੜਾ ਨੇ ‘ਇਕ ਸੋਹਣੀ-ਇਕ ਸੁੱਤ ਉਠੀ’ ਗੀਤ ਸੁਣਾ ਕੇ ਆਪ-ਆਪਣੀ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਸਾਹਿਤਰਕਾਰਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਤੇ ਸੁੱਚਾ ਸਿੰਘ ਅਧਰੇੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…