ਸਾਹਿਤ ਵਿਗਿਆਨ ਕੇਂਦਰ ਵੱਲੋਂ ਤ੍ਰੈ-ਭਾਸ਼ੀ ਕਵੀ ਦਰਬਾਰ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੇਮ ਵਿੱਜ, ਅਸ਼ੋਕ ਭੰਡਾਰੀ, ਨਾਦਿਰ, ਸਿਰੀ ਰਾਮ ਅਰਸ਼ ਅਤੇ ਸਵਰਨ ਸਿੰਘ ਬੋਪਾਰਾਏ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਦਰਸ਼ਨ ਤਿਊਣਾ ਦੇਪੰਜਾਬੀ ਗੀਤ ਨਾਲ ਹੋਈ। ਜਿਸ ਤੋੱ ਬਾਅਦ ਤਰੰਨਮ ਵਿੱਚ ਹਿੰਦੀ ਗ਼ਜ਼ਲ ਸੁਣਾਈ। ਮੈਡਮ ਇੰਦਰਾ ਵਰਸ਼ਾ, ਮਲਕੀਅਤ ਬਸਰਾ, ਦਵਿੰਦਰ ਕੌਰ, ਜਗਤਾਰ, ਰਤਨ ਬਾਬਕ ਵਾਲਾ, ਸਵਰਨ ਸਿੰਘ ਬੋਪਾਰਾਏ, ਧਿਆਨ ਸਿੰਘ ਕਾਹਲੋੱ, ਸਤਨਾਮ ਸਿੰਘ ਅਤੇਰਾਣਾ ਬੂਲਪੁਰੀ ਨੇ ਗੀਤ ਸੁਣਾਏ। ਉਰਦੂ ਰੰਗ ਵਿੱਚ ਗ਼ਜ਼ਲਾਂ ਨੂੰ ਅਸ਼ੋਕ ਭੰਡਾਰੀ ਨਾਦਿਰ, ਬਲਵੰਤ ਸਿੰਘ ਮੁਸਾਫ਼ਿਰ, ਜਗਜੀਤ ਸਿੰਘ ਨੂਰ, ਬਲਵੀਰ ਤਨਹਾ ਅਤੇ ਆਰ ਕੇਭਗਤ ਨੇ ਪੇਸ਼ ਕੀਤਾ। ਤਰੰਨਮ ਵਿੱਚ ਪਾਲ ਸਿੰਘ ਪਾਲ ਅਤੇ ਦਲੀਪ ਹੁਸ਼ਿਆਰਪੁਰੀ ਨੇ ਗ਼ਜ਼ਲਾਂ ਗਾ ਕੇ ਚੰਗਾ ਰੰਗ ਬੰਨ੍ਹਿਆ।
ਪਰਸਰਾਮ ਸਿੰਘ ਬੱਧਨ, ਸੇਵੀ ਰਾਇਤ, ਸੁਰਜੀਤ ਸਿੰਘ ਜੀਤ, ਚਮਨ ਲਾਲ ਚਮਨ, ਡਾ: ਸਸ਼ੀ ਪ੍ਰਭਾ, ਡਾ: ਦਲਜੀਤ ਕੌਰ, ਲਖਵਿੰਦਰ ਸਿੰਘ ਰਫੀਕ, ਗੁਰਦਰਸ਼ਨ ਬੱਲ ਨੇ ਗ਼ਜ਼ਲਾਂ ਗਾਈਆਂ। ਇਸ ਮੌਕੇ ਬਲਵਿੰਦਰ ਸਿੰਘ ਵਾਲੀਆ, ਕਰਮਜੀਤ ਬੱਗਾ, ਅਮਰਜੀਤ ਕੌਰ ਹਿਰਦੇ, ਵਿਮਲਾ ਗੁਗਲਾਨੀ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪਰੇਮ ਵਿੱਜ ਨੇ ਕਿਹਾ ਕਿ ਕਵਿਤਾ ਓਹੀ ਚੰਗੀ ਹੈ ਜੋ ਦਿਲ ਨੂੰ ਛੂਹ ਜਾਵੇ। ਉਹਨਾਂ ਸੁਝਾਅ ਦਿੱਤਾ ਕਿ ਸਾਲ ਵਿੱਚ ਘੱਟੋ-ਘੱਟ ਦੋ ਵਾਰ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਜਾਵੇ। ਇਹਨਾਂ ਨੇ ਛੋਟੀ ਕਵਿਤਾ ਵੀ ਸੁਣਾਈ। ਮੁੱਖ-ਮਹਿਮਾਨ ਸਿਰੀ ਰਾਮ ਅਰਸ਼ ਨੇ ਕਿਹਾ ਕਿ ਚੰਗੀਆਂ ਰਚਨਾਵਾਂ ਸਮਾਜ ਨੂੰ ਸੇਧ ਦਿੰਦੀਆਂ ਹਨ ਇਸ ਮੌਕੇ ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਕੀਤਾ। ਇਸ ਮੌਕੇ ਨਾਦਿਰ ਨੇ ਤੋਹਫੇ ਵੰਡ ਕੇ ਕਵੀਆਂ ਦੀ ਹੌਸਲਾ-ਅਫਜਾਈ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…