
ਖਾਲਸਾ ਸਕੂਲ ਕੁਰਾਲੀ ਵਿੱਚ ਲਿਖਾਰੀ ਸਭਾ ਦੀ ਮੀਟਿੰਗ ਵਿੱਚ ਚੱਲਿਆ ਕਵਿਤਾਵਾਂ ਦਾ ਦੌਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਕਤੂਬਰ:
ਸਥਾਨਕ ਸ਼ਹਿਰ ਦੇ ਖਾਲਸਾ ਸਕੂਲ ਵਿਖੇ ਪੰਜਾਬੀ ਲਿਖਾਰੀ ਸਭਾ (ਰਜਿ) ਦੀ ਮਾਸਿਕ ਬੈਠਕ ਸਭਾ ਦੇ ਸ੍ਰਪਸਤ ਸੁੱਚਾ ਸਿੰਘ ਅਧਰੇੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉੱਘੇ ਪੱਤਰਕਾਰ ਸ. ਸੁੱਖਵਿੰਦਰ ਸਿੰਘ ਸੁੱਖੀ ਦੀ ਹੋਈ ਬੇਵਕਤੀ ਮੌਤ ਤੇ ਊਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਜਲੀ ਦਿੱਤੀ ਗਈ। ਕਵੀ ਦਰਬਾਰ ਦੀ ਸ਼ੁਰੂਆਤ ਮਹਾਂਵੀਰ ਮਾਜ਼ਰੀ ਜੀ ਨੇ ਕਵਿਤਾ ‘ਮੇਰੇ ਯਾਰ ਦੀ ਕੰਬਲੀ ਨਾ ਦੂਜੀ ਬਾਰ ਨਸੀਬ ਹੋਈ’ ਧਰਮ ਸਿੰਘ ਧਰਮ ਤਾਲਾਪੁਰੀ ਨੇ ਕਵਿਤਾ ‘ਧੀ ’ ਮੋਹਨ ਸਿੰਘ ਜੀ ਪਪਰਾਲਾ ਨੇ ਗੀਤ ‘ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ, ਕੰਮ ਨਾ ਕਿਸੇ ਦਾ ਕਰਦੇ’ ਕਾਮਰੇਡ ਗੁਰਨਾਮ ਸਿੰਘ ਜੀ ‘ਸੱਚੇ ਸੌਦੇ ਬਾਬੇ ਦਾ ਕੱਚ ਅਤੇ ਸੱਚ’ ਹਰਜਿੰਦਰ ਸਿੰਘ ਘੰਮਣ ਨੇ ‘ ਲੋਕ ਸੱਚ’ ਡਾ. ਰਾਜਿੰਦਰ ਸਿੰਘ ਨੇ ‘ਪੰਜਾਬੀ ਭਾਸ਼ਾ ਬਾਰੇ ਭਾਸ਼ਣ’ ਨਿਰਮਲ ਸਿੰਘ ਪਡਿਆਲਾ ਜੀ ਨੇ (ਹਾਸਰਸ) ‘ਦਾਹੜੀ ਰੰਗਣੀ ਜਦੋਂ ਦੀ ਅਸੀਂ ਛੱਡਤੀ ਬਾਬਾ ਜੀ ਸਾਨੂੰ ਕਹਿਣ ਲੱਗ ਪਏ’ ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ‘ਪੰਜਾਬੀ ਸੱਭਿਆਚਾਰ ਖਤਮ ਨਹੀ ਹੋਣਾ’ ਸ਼ੀਤਲ ਸਿੰਘ ਸਹੌੜਾਂ ਨੇ ਕਵਿਤਾ ’ਇਸ ਧਰ੍ਤਤੀ ਤੇ ਮਜਲੂਮਾ ਲਈ’ ਭਿੰਦਰ ਭਾਗੋਮਾਜ਼ਰਾ ਨੇ ਗੀਤ ਪਿਛੋਂ ਚੰਡੀਗੜ੍ਹ ਪਾਣੀ ਦਾ ਹਿਸਾਬ ਲੈ ਗਿਆ, ਸਾਨੂੰ ਸਮਝ ਨਹੀਂ ਆਈ’ ਸੁੱਚਾ ਸਿੰਘ ਅਧਰੇੜਾ ਜੀ ਨੇ ‘ਹੀਰ ਸਲੇਟੀ ਤਰੰਨਮ ਵਿੱਚ ਸੁਣਾਇਆ। ਅੰਤ ਵਿੱਚ ਭਿੰਦਰ ਭਾਗੋਮਾਜਰਾ ਸਕੱਤਰ ਪੰਜਾਬੀ ਲਿਖਾਰੀ ਸਭਾ (ਰਜਿ) ਅਤੇ ਸਭਾ ਦੇ ਸਰਪ੍ਰਸਤ ਸੁੱਚਾ ਸਿੰਘ ਅਧਰੇੜਾ ਨੇ ਆਏ ਕਵੀਆਂ ਦਾ ਧੰਨਵਾਦ ਕੀਤਾ ਅਤੇ ਕਵੀਆਂ ਨੂੰ ਉਸਾਰੂ ਸਾਹਿਤ ਲਿਖਣ ਦੀ ਪ੍ਰੇਰਨਾ ਕੀਤੀ।