Nabaz-e-punjab.com

ਮਾਰਕੀਟ ਫੇਜ਼-3ਬੀ2 ਵਿੱਚ ਫੈਲੀ ਗੰਦਗੀ ਅਤੇ ਹੁਲੜਬਾਜੀ ਤੋਂ ਡਾਢੇ ਤੰਗ ਹਨ ਸਥਾਨਕ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਸਥਾਨਕ ਫੇਜ਼-3ਬੀ2 ਦੀ ਮਾਰਕੀਟ ਦੇ ਹਾਲਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਅਤੇ ਮਾਰਕੀਟ ਦੇ ਵਿੱਚ ਹੁੰਦੀ ਹੁਲੜਬਾਜੀ ਕਾਰਨ ਫੇਜ਼ 3ਬੀ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਸਥਾਨਕ ਨਿਵਾਸੀ ਸੁਖਚੈਨ ਕੌਰ ਅਤੇ ਜਗਜੀਤ ਕੌਰ ਨੇ ਦੱਸਿਆ ਕਿ ਹਾਲਾਤ ਇਹ ਬਣ ਗਏ ਹਨ ਕਿ ਉਹ ਸ਼ਾਮ ਸਮੇਂ ਇਸ ਮਾਰਕੀਟ ਵਿੱਚ ਜਾਣ ਤੋੱ ਪੂਰੀ ਤਰ੍ਹਾਂ ਗੁਰੇਜ ਕਰਦੇ ਹਨ। ਵਸਨੀਕ ਕਹਿੰਦੇ ਹਨ ਕਿ ਕੋਈ ਸਮਾਂ ਹੁੰਦਾ ਸੀ ਕਿ ਇਸ ਮਾਰਕੀਟ ਨੂੰ ਗਾਰਡਨ ਆਫ਼ ਸਿਟੀ ਕਿਹਾ ਜਾਂਦਾ ਸੀ ਪਰੰਤੂ ਹੁਣ ਹਾਲਾਤ ਇੰਨੇ ਬਦਤਰ ਹਨ ਕਿ ਇਹ ਥਾਂ ਗਾਰਬੇਜ ਆਫ਼ ਸਿਟੀ ਵਿੱਚ ਤਬਦੀਲ ਹੋ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਵਿੱਚ ਗੰਦਗੀ ਦੀ ਭਰਮਾਰ ਹੈ ਅਤੇ ਮਾਰਕੀਟ ਦੇ ਪਿਛਲੇ ਪਾਸੇ ਸੀਵਰੇਜ ਓਵਰਫਲੋ ਹੋਣ ਕਾਰਨ ਹਰ ਵੇਲੇ ਗੰਦੀ ਬਦਬੂ ਫੈਲੀ ਰਹਿੰਦੀ ਅਤੇ ਇੱਥੋੱ ਲੰਘਣਾ ਤੱਕ ਅੌਖਾ ਹੋ ਜਾਂਦਾ ਹੈ। ਰਹਿੰਦੀ ਕਸਰ ਮਾਰਕੀਟ ਵਿੱਚ ਹੁਲੱੜਬਾਜੀ ਕਰਨ ਵਾਲੇ ਨੌਜਵਾਨ ਪੂਰੀ ਕਰ ਦਿੰਦੇ ਹਨ।
ਉਹਨਾਂ ਕਿਹਾ ਕਿ ਮਾਰਕੀਟ ਵਿੱਚ ਸ਼ਾਮ ਦੇ 4 ਵਜੇ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਅਤੇ ਇੱਥੇ ਕੁੜੀਆਂ-ਮੁੰਡਿਆਂ ਦੀ ਵੱਡੀ ਭੀੜ ਇਕੱਤਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਮਾਰਕੀਟ ਦੇ ਮਾਹੌਲ ਨੂੰ ਬੁਰੀ ਤਰ੍ਹਾਂ ਖਰਾਬ ਕਰਦੇ ਹਨ। ਇਹ ਨੌਜਵਾਨ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਇਹਨਾਂ ਨੂੰ ਇਹ ਪੁਲੀਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ।
ਵਸਨੀਕਾਂ ਅਨੁਸਾਰ ਪੁਲੀਸ ਪ੍ਰਸ਼ਾਸਨ ਵੀ ਇਹਨਾ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਇਹਨਾਂ ਵਿੱਚ ਜ਼ਿਆਦਤਰ ਮੁੰਡੇ ਕੁੜੀਆਂ ਦੂਜੇ ਇਲਾਕਿਆਂ ਤੋੱ ਇੱਥੇ ਪੜ੍ਹਨ ਜਾਂ ਨੌਕਰੀ ਲਈ ਪੀਜੀ ਤੇ ਰਹਿਣ ਵਾਲੇ ਹੀ ਹਨ ਜੋ ਕਿ ਆਪਣੇ ਪਰਿਵਾਰ ਤੋਂ ਦੂਰ ਹੋਣ ਕਾਰਨ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ। ਇਹ ਨੌਜਵਾਨ ਮਾਰਕੀਟ ਵਿੱਚ ਆਪਣੀਆਂ ਗੱਡੀਆਂ ਵਿੱਚ ਉੱਚੀ ਆਵਾਜ ਵਿੱਚ ਗਾਣੇ ਲਗਾ ਕੇ ਗੇੜੀਆਂ ਮਾਰਦੇ ਹਨ ਅਤੇ ਉੱਚੀ ਉੱਚੀ ਰੌਲਾ ਪਾਉੱਦੇ ਹਨ। ਉਹਨਾਂ ਕਿਹਾ ਕਿ ਹਾਲਾਤ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਇਹ ਮੁੰਡੇ-ਕੁੜੀਆਂ ਖੁੱਲੇਆਮ ਅਸ਼ਲੀਲ ਹਰਕਤਾਂ ਕਰਦੇ ਹਨ ਜਿਸ ਕਾਰਨ ਇਸ ਮਾਰਕੀਟ ਵਿੱਚ ਪਰਿਵਾਰ ਦੇ ਨਾਲ ਆਉਣਾ ਬਹੁਤ ਮੁਸ਼ਕਿਲ ਹੈ।
ਉਹਨਾਂ ਕਿਹਾ ਕਿ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਤੇ ਖੜ੍ਹਦੇ ਨੌਜਵਾਨਾਂ ਦੇ ਟੋਲੇ ਮਾਰਕੀਟ ਵਿੱਚ ਆਉਣ ਵਾਲੀਆਂ ਕੁੜੀਆਂ ਨਾਲ ਛੇੜਛਾੜ ਕਰਦੇ ਹਨ ਪਰ ਇਹਨਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ ਜੇਕਰ ਕੋਈ ਇਹਨਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਉਲਟਾ ਉਸ ਨਾਲ ਲੜਣ ਨੂੰ ਪੈਂਦੇ ਹਨ ਅਤੇ ਮਾਰਕੀਟ ਦੇ ਅਜਿਹੇ ਮਾਹੌਲ ਕਾਰਨ ਮੁਹਾਲੀ ਦੇ ਨਿਵਾਸੀ ਸ਼ਾਮ ਸਮੇਂ ਇਸ ਮਾਰਕੀਟ ਵਿੱਚ ਆਉਣ ਤੋਂ ਪੂਰੀ ਤਰ੍ਹਾਂ ਗੁਰੇਜ ਕਰਦੇ ਹਨ। ਉਹਨਾਂ ਮੰਗ ਕੀਤੀ ਹੈ ਕਿ ਹੈ ਕਿ ਫੇਜ਼-3ਬੀ2 ਦੀ ਮਾਰਕੀਟ ਵਿੱਚ ਰੋਜਾਨਾ ਸ਼ਾਮ ਵੇਲੇ ਹੁੰਦੀ ਇਸ ਹੁਲੱੜਬਾਜੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋ ਸਥਾਨਕ ਲੋਕਾਂ ਦਰਪੇਸ਼ ਸਮੱਸਿਆ ਦਾ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…