ਇਮੀਗਰੇਸ਼ਨ ਕੰਪਨੀ ’ਤੇ ਲੱਗਿਆ ਤਾਲਾ, ਲੋਕ ਖੱਜਲ ਖੁਆਰ

ਕੰਪਨੀ ਵੱਲੋਂ ਪੀੜਤਾਂ ਨੂੰ ਪੈਸਿਆਂ ਦੀ ਅਦਾਇਗੀ ਲਈ ਦਿੱਤੇ ਚੈੱਕ ਵੀ ਹੋ ਗਏ ਬਾਊਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਟਰੈਵਲ ਏਜੰਟਾਂ ਵੱਲੋਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਨਾਲ ਠੱਗੀਆਂ ਮਾਰਨ ਅਤੇ ਬਾਅਦ ਵਿੱਚ ਆਪਣਾ ਤਾਮਝਾਮ ਸਮੇਟ ਕੇ ਫਰਾਰ ਹੋਣ ਵਾਲਿਆਂ ਵਿੱਚ ਸਥਾਨਕ ਫੇਜ਼ 3ਬੀ2 ਵਿੱਚ ਰਹੀ ਇੱਕ ਹੋਰ ਇਮੀਗਰੇਸ਼ਨ ਕੰਪਨੀ ਦਾ ਨਾਮ ਵੀ ਜੁੜ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੀ ਉਪਰਲੀ ਮੰਜ਼ਲ ਵਿੱਚ ਆਪਣਾ ਤਾਮਝਾਮ ਚਲਾ ਰਹੇ ਇਸ ਕੰਪਨੀ ਦੇ ਪ੍ਰਬੰਧਕ ਆਪਣਾ ਕੰਮ ਬੰਦ ਕਰ ਗਏ ਹਨ ਅਤੇ ਜਿਹਨਾਂ ਲੋਕਾਂ ਨੇ ਇਸ ਇਮੀਗ੍ਰੇਸ਼ਨ ਕੰਪਨੀ ਕੋਲ ਵਿਦੇਸ਼ ਜਾਣ ਲਈ ਪੈਸੇ ਜਮ੍ਹਾ ਕਰਵਾਏ ਸੀ ਉਹ ਹੁਣ ਇੱਥੇ ਚੱਕਰ ਲਗਾ ਕੇ ਖੱਜਲ ਖੁਆਰ ਹੋ ਰਹੇ ਹਨ।
ਹੋਰ ਤਾਂ ਹੋਰ ਇਸ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾਉਣ ਵਾਲੀ ਕੰਪਨੀ ਜੈਮਿਨੀ ਐਡਵਰਟਾਈਜਿੰਗ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਹੈ। ਜੈਮਿਨੀ ਐਡਵਰਟਾਈਜਿੰਗ ਦੇ ਮਾਲਕ ਦਲਬੀਰ ਸਿੰਘ ਸੈਣੀ ਦੱਸਦੇ ਹਨ ਕਿ ਕੰਪਨੀ ਵੱਲੋਂ ਪਿਛਲੇ ਸਮੇਂ ਦੌਰਾਨ ਉਹਨਾਂ ਰਾਹੀਂ ਵੱਖ ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਸਨ ਅਤੇ ਇਸਦੀ ਕਾਫੀ ਰਕਮ ਬਕਾਇਆ ਹੈ। ਉਹਨਾਂ ਦੱਸਿਆ ਕਿ ਕੰਪਨੀ ਦੇ ਪ੍ਰਬੰਧਕ ਮੁਨੀਸ਼ ਕੁਮਾਰ ਅਤੇ ਨਵਜੋਤ ਕੋਰ ਵੱਲੋਂ ਉਹਨਾਂ ਨੂੰ ਬਕਾਇਆ ਰਕਮ ਦੇ ਜਿਹੜੇ ਚੈਕ ਦਿੱਤੇ ਸਨ ਉਹ ਵੀ ਬੈਂਕ ਤੋੱ ਵਾਪਿਸ ਆ ਗਏ ਹਨ। ਉਹਨਾਂ ਦੱਸਿਆ ਕਿ ਕੰਪਨੀ ਦੇ ਫੇਜ਼ 3ਬੀ2 ਵਿਚਲੇ ਦਫਤਰ ਵਿੱਚ ਤਾਲਾ ਲੱਗਿਆ ਹੋਇਆ ਹੈ ਅਤੇ ਉਕਤ ਕੰਪਨੀ ਵਿੱਚ ਪੈਸੇ ਜਮ੍ਹਾ ਕਰਵਾਉਣ ਵਾਲੇ ਲੋਕ ਇਸ ਬੰਦ ਦਫਤਰ ਦੇ ਚੱਕਰ ਲਗਾ ਕੇ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਕੰਪਨੀ ਦੇ ਪ੍ਰਬੰਧਕਾਂ ਮੁਨੀਸ਼ ਕੁਮਾਰ ਅਤੇ ਨਵਜੋਤ ਕੁਮਾਰ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹਨਾਂ ਦੇ ਫੋਨ ਬੰਦ ਹੋਣ ਕਾਰਨ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ।
ਇਸ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ ਸਿਟੀ 1 ਆਲਮ ਵਿਜੇ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ। ਹਾਲਾਂਕਿ ਉਹਨਾਂ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੀ ਨਿਯਮਤ ਜਾਂਚ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਇਸ ਸਬੰਧੀ ਪੁਲੀਸ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…