ਕ੍ਰਾਂਤੀਕਾਰੀ ਆਗੂ ਆਪ ਵੱਲੋਂ ਐਲਾਨੇ ਲੋਕ ਸਭਾ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ

ਆਪ ਵਾਲੰਟੀਅਰਾਂ ਵੱਲੋ ਪਾਰਟੀ ਹਾਈ ਕਮਾਂਡ ਦੇ ਫੈਸਲੇ ਦਾ ਭਰਵਾਂ ਸਵਾਗਤ

ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 2 ਨਵੰਬਰ:
ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਲੰਟੀਅਰਾਂ ਦੀ ਹੰਗਾਮੀ ਮੀਟਿੰਗ ਡਾ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਸਮਾਜ ਸੇਵਕ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬਲਾਕ ਮੋਰਿੰਡਾ ਦੇ ਪ੍ਰਧਾਨ ਸਿਕੰਦਰ ਸਿੰਘ ਸਹੇੜੀ ਨੇ ਦੱਸਿਆ ਕਿ ਇਸ ਸਮੇ ਸਮੂਹ ਪਾਰਟੀ ਆਗੂਆਂ ਨੇ ਇੱਕ ਮੱਤ ਹੋ ਕੇ ਪਾਰਟੀ ਦੇ ਫੈਸਲੇ ਦਾ ਜੋਰਦਾਰ ਸਵਾਗਤ ਕਰਦਿਆਂ ਆਖਿਆ ਕਿ ਨਰਿੰਦਰ ਸਿੰਘ ਸੇਰ ਗਿੱਲ ਕ੍ਰਾਂਤੀਕਾਰੀ ਆਗੂ ਹਨ ਉਹ ਵਿਦਿਆਰਥੀ ਜੀਵਨ ਤੋ ਹੀ ਲੋਕ ਮਸਲਿਆਂ ਲਈ ਸੰਘਰਸ ਕਰਦੇ ਆ ਰਹੇ ਹਨ।
ਪਾਰਟੀ ਨੇ ਇਸ ਨੌਜਵਾਨ ਆਗੂ ਨੂੰ ਉਮੀਦਵਾਰ ਬਣਾ ਕੇ ਮਿਹਨਤੀ ਵਰਕਰਾਂ ਦਾ ਮਾਣ ਵਧਾਇਆ ਹੈ ਇਸ ਸਮੇ ਸਰਬਸਮੰਤੀ ਨਾਲ ਮਤਾ ਪਾਸ ਕਰਕੇ ਨਰਿੰਦਰ ਸਿੰਘ ਸ਼ੇਰਗਿੱਲ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇ ਹੋਰਨਾ ਤੋ ਇਲਾਵਾ ਪਾਰਟੀ ਦੇ ਜਿਲਾ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਮਾਣੇਮਾਜਰਾ, ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਰਸੀਦਪੁਰ ਪ੍ਰਧਾਨ ਬਲਾਕ ਸ੍ਰੀ ਚਮਕੌਰ ਸਾਹਿਬ, ਮਾਸਟਰ ਕਮਲ ਸਿੰਘ ਗੋਪਾਲਪੁਰ ਪ੍ਰਧਾਨ ਯੂਥ ਵਿੰਗ, ਟਰੇਡ ਵਿੰਗ ਦੇ ਹਲਕਾ ਪ੍ਰਧਾਨ ਐਨ.ਪੀ. ਰਾਣਾ, ਪ੍ਰਲਾਦ ਸਿੰਘ ਢੰਗਰਾਲੀ, ਪ੍ਰਸੋਤਮ ਸਿੰਘ ਮਾਹਲਾਂ, ਸੁਖਵਿੰਦਰ ਸਿੰਘ ਮੋਰਿੰਡਾ, ਕਰਮਜੀਤ ਸਿੰਘ ਸਮਾਣਾ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਸੁਰਜੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਪਰਮਿੰਦਰ ਕੌਰ, ਗੁਰਮੀਤ ਸਿੰਘ, ਹਰੀਪਾਲ ਅਟਾਰੀ, ਨੰਬਰਦਾਰ ਜਰਨੈਲ ਸਿੰਘ, ਜਗਮੋਹਨ ਸਿੰਘ ਰੰਗੀਆ, ਜਸਪਾਲ ਸਿੰਘ, ਦਰਸ਼ਨ ਸਿੰਘ ਗੋਪਾਲਪੁਰ, ਰੋਹਿਤ ਸਰਮਾ, ਸੁਖਵਿੰਦਰ ਸਿੰਘ ਸਹੇੜੀ ਆਦਿ ਪਾਰਟੀ ਆਗੂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …