Share on Facebook Share on Twitter Share on Google+ Share on Pinterest Share on Linkedin ਲੋਕ ਸਭਾ ਚੋਣਾਂ ਵਿੱਚ ਬਾਦਲਕਿਆਂ ਨੂੰ ਭਾਜਪਾ ਨਾਲ ਰਿਸ਼ਤਾ ਜੋੜਨਾ ਕਾਫੀ ਮਹਿੰਗਾ ਪਵੇਗਾ: ਰਜਿੰਦਰ ਬਡਹੇੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ: ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਕਾਂਗਰਸ ਪਾਰਟੀ ਦੀ ਲੋਕ ਸਭਾ ਦੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਟਿਕਟ ਦੇ ਦਾਅਵੇਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਐਤਵਾਰ ਨੂੰ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅੱਜ ਜੋ ਪੰਜਾਬ ਵਿੱਚ ਬਾਦਲਕਿਆਂ ਦੀ ਦੁਰਦਸ਼ਾ ਹੋ ਰਹੀ ਹੈ। ਇਸ ਤੋਂ ਵੀ ਮਾੜਾ ਹਾਲ ਉਹਨਾਂ ਦਾ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਵੇਗਾ। ਕਿਉਂਕਿ ਮਾਰਕੀਟ ਵਿੱਚ ਇੱਕ ਨਾਅਰਾ ਉੱਚੀ ਸੁਰ ਵਿੱਚ ਗੂੰਜ ਰਿਹਾ ਹੈ ‘ਜੋ ਦਿਖਤਾ ਹੈ ਵੋ ਬਿਕਤਾ ਹੈ’। ਕੈਪਟਨ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਸ਼ਾਸ਼ਨ ਵਿੱਚ ਉਹ ਕੰਮ ਕਰ ਦਿਖਾਏ ਹਨ ਜੋ ਬਾਦਲ ਸਰਕਾਰ ਆਪਣੇ 10 ਸਾਲਾਂ ਦੇ ਕਾਰਜ਼ਕਾਲ ਵਿੱਚ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸੂਬੇ ਅੰਦਰ ਵੱਖ ਵੱਖ ਥਾਵਾਂ ’ਤੇ ਰੁਜ਼ਗਾਰ ਮੇਲੇ ਲਗਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਹਿਕਾ ਕਿ ਹੁਣ ਬਾਦਲਕਿਆਂ ਨੂੰ ਭਾਜਪਾ ਨਾਲ ਰਿਸ਼ਤਾ ਜੋੜਨਾ ਹੁਣ ਕਾਫੀ ਮਹਿੰਗਾ ਪਵੇਗਾ। ਸ੍ਰੀ ਬਡਹੇੜੀ ਨੇ ਆਖਿਆ ਕਿ ਮੋਦੀ ਅਤੇ ਅਮਿਤ ਸ਼ਾਹ ਦੀਆਂ ਵੰਡ ਪਾਊ ਅਤੇ ਪੱਖਪਾਤੀ ਵਿਹਾਰ ਬੁਰੀ ਤਰ੍ਹਾਂ ਨਕਾਰਿਆ ਜਾਵੇਗਾ। ਉਹਨਾਂ ਆਖਿਆ ਕਿ ਪੰਜਾਬ ਦੀਆਂ ਸਾਰੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਬਾਦਲਾਂ ਦਾ ਭਾਜਪਾ ਨਾਲ ਸਿਆਸੀ ਗੱਠਜੋੜ ਬੂਰੀ ਤਰ੍ਹਾਂ ਹਾਰੇਗਾ। ਇਸੇ ਕਰਕੇ ਬਾਦਲ ਪਰਿਵਾਰ ਨੇ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਤੋ ਦਰਖਾਸਤਾਂ ਨਹੀਂ ਮੰਗੀਆਂ ਕਿਉਂਕਿ ਕੋਈ ਵੀ ਬਾਦਲਕਿਆਂ ਦੀ ਟਿਕਟ ਲਈ ਚਾਹਵਾਨ ਹੈ ਹੀ ਨਹੀਂ ਸਾਰੇ ‘ਬਾਦਲ ਦੀ ਦਲਦਲ’ ਵਾਲੇ ਹਾਰਨ ਤੋਂ ਡਰੇ ਹੋਏ ਹਨ। ਜੇਕਰ ਇਹ ਭੁਲੇਖਾ ਦੂਰ ਕਰਨ ਦੀ ਲੋੜ ਹੈ ਤਾਂ ਬਾਦਲ ਪਰਿਵਾਰ ਟਿਕਟਾਂ ਦੇ ਚਾਹਵਾਨ ਆਗੂਆਂ ਤੋਂ ਚੋਣਾਂ ਲੜਨ ਲਈ ਦਰਖਾਸਤ ਮੰਗ ਕਰਨ ਦਾ ਇਸ਼ਤਿਹਾਰ ਜਾਰੀ ਕਰਕੇ ਦੂਰ ਕਰ ਲਵੇ ਸਾਹਮਣੇ ਆ ਜਾਵੇਗੀ ਕਿ ਬਾਦਲ ਪਰਿਵਾਰ ਆਪਣੀ ਅੰਦਰੂਨੀ ਸਥਿਤੀ ਵੀ ਸਪੱਸ਼ਟ ਹੋ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ