Nabaz-e-punjab.com

ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਦਾ ਸਖ਼ਤ ਵਿਰੋਧ ਸ਼ੁਰੂ

ਸਹਿਜਧਾਰੀ ਸਿੱਖ ਪਾਰਟੀ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਕਾਂਗਰਸ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਪੈਰਾਸ਼ੂਟ ਰਾਹੀਂ ਮਨੀਸ਼ ਤਿਵਾੜੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਪਹਿਲੇ ਹੀ ਪੜਾਅ ’ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੀ ਚੋਣਾਂ ਵਿੱਚ ਇੱਥੋਂ ਸੀਨੀਅਰ ਕਾਂਗਰਸ ਆਗੂ ਸ੍ਰੀਮਤੀ ਅੰਬਿਕਾ ਸੋਨੀ ਚੋਣ ਹਾਰ ਗਏ ਸੀ। ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਮਨੀਸ਼ ਤਿਵਾੜੀ ਨੂੰ ਕਾਂਗਰਸ ਦੀ ਟਿਕਟ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਕਾਂਗਰਸ ਵੱਲੋਂ ਹਾਰੀਆਂ ਹੋਈਆਂ ਸੀਟਾਂ ’ਚੋਂ ਸ੍ਰੀ ਆਨੰਦਪੁਰ ਸਾਹਿਬ ਜਾਂ ਸੰਗਰੂਰ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ। ਸਹਿਜਧਾਰੀ ਸਿੱਖਾਂ ਕਹਿਣਾ ਹੈ ਕਿ ਜਿਵੇਂ ਕਰਨਾਟਕਾ ਵਿੱਚ ਲੰਗਾਇਤ ਨਾਮ ਦੀ ਇੱਕ ਜਾਤੀ ਨੂੰ ਬ੍ਰਾਹਮਣ ਹਿੰਦੂ ਨਹੀਂ ਮੰਨਦੇ ਅਤੇ ਉਹ ਲੋਕ ਕਾਂਗਰਸ ਦੇ ਹਮਾਇਤੀ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਵੱਖਰੀ ਘੱਟ ਗਿਣਤੀ ਦਾ ਦਰਜਾ ਵੀ ਪ੍ਰਦਾਨ ਕੀਤਾ ਹੈ। ਉਸੇ ਤਰ੍ਹਾਂ ਪੰਜਾਬ ਵਿੱਚ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ (ਬਾਦਲ) ਵੀ ਸਿੱਖ ਨਹੀਂ ਮੰਨਦੇ ਹਨ। ਉਹ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਦੇ ਸਮਰਥਕ ਹਨ।
ਅੱਜ ਇੱਥੇ ਡਾ.ਪਰਮਜੀਤ ਸਿੰਘ ਰਾਣੂ ਨੇ 2008 ਵਿੱਚ ਯੂਪੀਏ ਦੀ ਸਰਕਾਰ ਬਚਾਉਣ ਵਿੱਚ ਉਨ੍ਹਾਂ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਅਕਾਲੀ ਦਲ (ਬਾਦਲ) ਦੇ ਚੀਫ਼ ਵਿੱਪ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਹੱਕ ਵਿੱਚ ਨਿੱਤਰਨ ਲਈ ਪ੍ਰੇਰਿਆ ਸੀ ਅਤੇ ਉਨ੍ਹਾਂ ਨੂੰ ਪਾਰਲੀਮੈਂਟ ’ਚੋਂ ਗੈਰ ਹਾਜ਼ਰ ਕੀਤਾ ਸੀ। ਸਹਿਜਧਾਰੀ ਸਿੱਖਾ ਦੇ ਵੋਟ ਦੇ ਹੱਕ ਨੂੰ ਗੁਰਦੁਆਰਾ ਚੋਣਾਂ ’ਚੋਂ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਅਕਾਲੀਆਂ ਦੇ ਕਹਿਣ ’ਤੇ ਪਾਰਲੀਮੈਂਟ ’ਚੋਂ ਕਾਨੂੰਨ ਪਾਸ ਕੀਤੇ। ਜਿਸ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਹੋਈ ਹੈ ਅਤੇ ਇਹ ਮਾਮਲਾ ਜਲਦੀ ਹੀ ਮੁੜ ਪਾਰਲੀਮੈਂਟ ਵਿੱਚ ਜਾਵੇਗਾ। ਜਿਸ ਲਈ ਪਾਰਲੀਮੈਂਟ ਵਿੱਚ ਇਸ ਮੁੱਦੇ ’ਤੇ ਬਹਿਸ ਕਰਨ ਵਾਲਾ ਯੋਗ ਵਿਅਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਡਾ. ਰਾਣੂ ਨੇ ਦਾਅਵਾ ਕੀਤਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਯੋਗ ਉਮੀਦਵਾਰ ਹਨ। ਮੁਹਾਲੀ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਇੱਥੇ ਉਨ੍ਹਾਂ ਦਾ ਕਾਫੀ ਆਧਾਰ ਹੈ। ਬਹੁਗਿਣਤੀ ਮਰੀਜ਼ ਉਨ੍ਹਾਂ ਦੇ ਮੁਹਾਲੀ, ਰੂਪਨਗਰ, ਚਮਕੌਰ ਸਾਹਿਬ ਵਿੱਚ ਹਨ ਅਤੇ ਨਵਾਂ ਸ਼ਹਿਰ, ਗੜਸ਼ੰਕਰ, ਬਲਾਚੌਰ ਵਿੱਚ ਬਹੁਗਿਣਤੀ ਐਨਆਰਆਈ ਵਿਅਕਤੀ ਸਹਿਜਧਾਰੀ ਸਿੱਖ ਹੀ ਹਨ। ਉਹ ਹੋਮਿਓਪੈਥੀ ਕੌਂਸਲ ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਲਗਭਗ 4 ਹਜ਼ਾਰ ਹੋਮਿਓਪੈਥੀ ਅਤੇ ਆਯੁਰਵੇਦ ਦੇ ਡਾਕਟਰ ਵੀ ਇਸ ਹਲਕੇ ਵਿੱਚ ਉਨ੍ਹਾਂ ਲਈ ਦਮ ਭਰਦੇ ਹਨ। ਜਿਸ ਕਾਰਨ ਉਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …