ਲੋਕ ਸਭਾ ਚੋਣਾਂ: ਰਜਿੰਦਰ ਸਿੰਘ ਬਡਹੇੜੀ ਨੇ ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਮੰਗੀ ਕਾਂਗਰਸ ਪਾਰਟੀ ਦੀ ਟਿਕਟ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਫਰਵਰੀ:
ਜੱਟ ਮਹਾ ਸਭਾ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਰਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਕਾਂਗਰਸ ਦੇ ਸੈਕਟਰ 15, ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿੱਚ ਜਨਰਲ ਸਕੱਤਰ ਤੇ ਦਫ਼ਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਅਰਜ਼ੀ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਤੋਂ ਟਿਕਟ ਲੈਣ ਲਈ ਅਪਲਾਈ ਕੀਤਾ ਸੀ। ਸ੍ਰੀ ਬਡਹੇੜੀ 1984 ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਜੁੜੇ ਹੋਏ ਹਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕ੍ਰਮਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਅੰਬਿਕਾ ਸੋਨੀ ਲਈ ਬਹੁਤ ਕੰਮ ਕੀਤਾ ਸੀ, 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਬਡਹੇੜੀ ਨੇ ਪੰਜਾਬ ਦੇ ਕਈ ਹਲਕਿਆਂ ਵਿੱਚ ਬਾਦਲ ਵਿਰੋਧੀ ਧਿਰਾਂ ਅਤੇ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ ਨੂੰ ਕਾਂਗਰਸ ਦੀ ਹਮਾਇਤ ਲਈ ਜੋੜਿਆ ਸੀ।
ਸ੍ਰੀ ਬਡਹੇੜੀ 1978 ਤੋਂ ਲਗਾਤਾਰ ਰਾਜਸੀ ਖੇਤਰ ਵਿੱਚ ਵਿਚਰਦੇ ਹੋਏ ਲੋਕ ਸੇਵਾ ਕਰਦੇ ਆ ਰਹੇ ਹਨ ਹਨ ਉਨ੍ਹਾਂ ਆਪਣਾ ਰਾਜਸੀ ਜੀਵਨ ਵਿਦਿਆਰਥੀ ਹੁੰਦਿਆਂ ਸ਼ੁਰੂ ਕੀਤਾ ਉਦੋਂ ਉਹ 13 ਸਾਲ ਦੇ ਸੀ। ਉਨ੍ਹਾਂ ਦੇ ਦਾਦਾ ਜੀ ਨੰਬਰਦਾਰ ਚੰਨਣ ਸਿੰਘ ਅਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਮਰਹੂਮ ਸਰਦਾਰ ਬਲਦੇਵ ਸਿੰਘ ਦੇ ਹਮਾਇਤੀ ਸਨ ਸਨ ਉਦੋਂ ਪਿੰਡ ਬਡਹੇੜੀ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਦਾ ਹਿੱਸਾ ਹੁੰਦਾ ਸੀ, ਸਰਦਾਰ ਬਲਦੇਵ ਸਿੰਘ ਅੰਬਾਲਾ ਤੋਂ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ। ਸ੍ਰੀ ਬਡਹੇੜੀ ਦੇ ਸਵਰਗਵਾਸੀ ਪਿਤਾ ਜਥੇਦਾਰ ਅਜਾਇਬ ਸਿੰਘ ਬਡਹੇੜੀ ਵੀ ਲੰਮਾ ਸਮਾਂ ਖਰੜ ਮੋਰਿੰਡਾ ਹਲਕਿਆਂ ਵਿੱਚ ਸਰਗਰਮੀ ਨਾਲ ਵਿਚਰਦੇ ਹੋਏ ਸਹਿਕਾਰੀ ਅਦਾਰਿਆਂ ਦੀਆਂ ਚੋਣਾਂ ਲੜਨ ਦੇ ਨਾਲ ਸ਼ੂਗਰਫੈੱਡ ਪੰਜਾਬ ਦੇ ਨਿਰਦੇਸ਼ਕ ਅਤੇ ਸਹਿਕਾਰੀ ਸ਼ੂਗਰ ਮਿੱਲ ਮੋਰਿੰਡਾ ਦੇ ਸਰਬ ਸੰਮਤੀ ਨਿਰਦੇਸ਼ਕ ਵੀ ਰਹੇ। ਸ੍ਰੀ ਬਡਹੇੜੀ 20 ਸਾਲ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਵੀਇੰਦਰ ਸਿੰਘ ਦੇ ਸਿਆਸੀ ਸਕੱਤਰ ਅਤੇ ਅਕਾਲੀ ਦਲ 1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਵੀ ਰਹੇ ਹਨ ਅਤੇ 2016 ਤੋਂ ਉਹ ਕਾਂਗਰਸ ਪਾਰਟੀ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰਦੇ ਆ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…