Share on Facebook Share on Twitter Share on Google+ Share on Pinterest Share on Linkedin ਲੋਕ ਸਭਾ ਚੋਣਾਂ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਆਈਜੀ ਵੀ ਨੀਰਜਾ ਵੱਲੋਂ ਮੁਹਾਲੀ ਨਾਲ ਲੱਗਦੀਆਂ ਗੁਆਂਢੀ ਸੂਬਿਆਂ ਦੀਆਂ ਹੱਦਾਂ ’ਤੇ ਨਾਕਾਬੰਦੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਮੁਹਾਲੀ ਅਤੇ ਗੁਆਂਢੀ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਬਣਾਉਣ ਲਈ ਪ੍ਰੇਰਿਆ ਵੱਖ ਵੱਖ ਅਪਰਾਧਿਕ ਕੇਸਾਂ ਵਿੱਚ ਭਗੌੜੇ ਮੁਲਜ਼ਮਾਂ, ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਇੱਕ ਅੰਤਰਰਾਜ਼ੀ ਮੀਟਿੰਗ ਵੀਰਵਾਰ ਨੂੰ ਰੂਪਨਗਰ ਰੇਂਜ ਦੀ ਆਈਜੀ ਸ੍ਰੀਮਤੀ ਵੀ. ਨੀਰਜਾ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਪੁਲੀਸ, ਆਫ਼ੀਸਰਜ਼ ਇੰਸਟੀਚਿਊਟ ਸੈਕਟਰ-32 ਵਿੱਚ ਹੋਈ ਇਸ ਮੀਟਿੰਗ ਵਿੱਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਵੀ ਹਾਜ਼ਰ ਸਨ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਨਾਲ ਲਗਦੀਆਂ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੀਆਂ ਹੱਦਾਂ ਅਤੇ ਸਮੂਹ ਮੁੱਖ ਸੜਕਾਂ ਅਤੇ ਸੰਪਰਕ ਲਾਂਘਿਆਂ ਉੱਤੇ ਅੰਤਰਰਾਜ਼ੀ ਨਾਕਿਆਂ ਅਤੇ ਇਨ੍ਹਾਂ ਨਾਕਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਵੱਖ ਵੱਖ ਅਪਰਾਧਿਕ ਕੇਸਾਂ ਵਿੱਚ ਭਗੌੜੇ ਮੁਲਜ਼ਮਾਂ, ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗ੍ਰਿਫ਼ਤਾਰੀ ਤੋਂ ਬਚਨ ਅਤੇ ਭੱਜਣ ਲਈ ਵਰਤੇ ਜਾਂਦੇ ਰਸਤਿਆਂ (ਅਸਕੇਪ ਰੂਟਸ) ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਚੰਡੀਗੜ੍ਹ, ਪੰਚਕੁੂਲਾ ਅਤੇ ਅੰਬਾਲਾ ਦੇ ਪੁਲੀਸ ਅਧਿਕਾਰੀਆਂ ਦੇ ਵਿਚਾਰ ਜਾਣਨ ਮਗਰੋਂ ਆਈਜੀ ਵੀ ਨੀਰਜਾ ਨੇ ਠੋਸ ਕਦਮ ਚੁੱਕਣ ਅਤੇ ਲੋੜੀਂਦੇ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਬ, ਕਰੰਸੀ ਅਤੇ ਹੋਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਸਪੈਸ਼ਲ ਚੈਕਿੰਗ ਅਤੇ ਮੁਹਾਲੀ ਸਮੇਤ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਾਂਝੀਆਂ ਹੱਦਾਂ ਨੇੜਲੇ ਪੁਲੀਸ ਥਾਣਿਆਂ ਦੇ ਐਸਐਚਓਜ਼ ਨਾਲ ਤਾਲਮੇਲ ਰੱਖਣ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਸਹਾਇਕ ਜ਼ਿਲ੍ਹਾ ਕਰ ਤੇ ਆਬਕਾਰੀ ਅਫ਼ਸਰ ਪਰਮਜੀਤ ਸਿੰਘ, ਪੰਚਕੂਲਾ ਦੇ ਪੁਲੀਸ ਕਮਿਸ਼ਨਰ ਸੁਭਾਸ਼ ਸਿੰਘ, ਏਸੀਪੀ ਵਿਜੈ ਦੇਸ਼ਵਾਲ, ਚੰਡੀਗੜ੍ਹ ਦੇ ਐਸਐਸਪੀ ਸ੍ਰੀਮਤੀ ਨਿਲੰਬਰੀ ਜਗਦਾਲੇ, ਐਸਪੀ ਅੰਬਾਲਾ ਮੋਹਿਤ ਹਾਂਡਾ, ਬੱਦੀ ਦੇ ਐਸਪੀ ਬੱਦੀ ਰੋਹਿਤ ਮਿਗਲਾਨੀ, ਅੰਬਾਲਾ ਦੇ ਡੀਐਸਪੀ ਮੁਨੀਸ਼ ਸਹਿਗਲ, ਮੁਹਾਲੀ ਦੇ ਈਟੀਓ ਵਿਨੋਦ ਪੰਕਜ, ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਐਸਪੀ ਗੁਰਸੇਵਕ ਸਿੰਘ ਬਰਾੜ, ਡੀਐਸਪੀ (ਸਿਟੀ) ਅਕਾਸ਼ਦੀਪ ਸਿੰਘ ਅੌਲਖ, ਖਰੜ ਦੇ ਡੀਐਸਪੀ ਦੀਪ ਕਮਲ ਅਤੇ ਡੇਰਾਬੱਸੀ ਦੇ ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਭਾਗ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ