Share on Facebook Share on Twitter Share on Google+ Share on Pinterest Share on Linkedin ਆਈਟੀ ਸਿਟੀ ਮੁਹਾਲੀ ਵਿੱਚ ਬਿਜਲੀ ਦੇ ਲੰਮੇ ਕੱਟ ਲੱਗਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ: ਪੰਜਾਬ ਸਰਕਾਰ ਵੱਲੋਂ ਇਕ ਪਾਸੇ ਸੂਬੇ ਵਿੱਚ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਆਈਟੀ ਸਿਟੀ ਮੁਹਾਲੀ ਵਿੱਚ ਬਿਜਲੀ ਦੇ ਲੱਗਦੇ ਲੰਮੇ ਕੱਟਾਂ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਅੱਜ ਸਥਾਨਕ ਫੇਜ਼-3ਬੀ2 ਅਤੇ ਹੋਰਨਾਂ ਇਲਾਕਿਆਂ ਵਿੱਚ ਸਵੇਰੇ 11 ਵਜੇ ਤੋੱ ਬਾਅਦ ਦੁਪਹਿਰ ਤੱਕ ਲਗਾਤਾਰ ਕਈ ਘੰਟੇ ਬਿਜਲੀ ਬੰਦ ਰਹੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫੇਜ਼-3ਬੀ2 ਦੇ ਵਿਚ ਸਥਿਤ ਸਾਜਨ ਟੈਲੀਮੈਟਿਕਸ ਦੇ ਅਮਰੀਕ ਸਿੰਘ ਸਾਜਨ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਤੇ ਫੇਰ ਜੀ ਐਸ ਟੀ ਕਾਰਨ ਦੁਕਾਨਦਾਰਾਂ ਦਾ ਪਹਿਲਾਂ ਹੀ ਬੁਰਾ ਹਾਲ ਹੋ ਗਿਆ ਹੈ ਰਹਿੰਦੀ ਕਸਰ ਹੁਣ ਬਿਜਲੀ ਦੇ ਲੱਗ ਰਹੇ ਕੱਟਾਂ ਤੋੱ ਪੂਰੀ ਹੋ ਗਈ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਵਿਚ ਸਾਰਾ ਦਿਨ ਬਿਜਲੀ ਬੰਦ ਰਹੀ ਸੀ ਅਤੇ ਅੱਜ ਫੇਰ ਕਈ ਘੰਟੇ ਲਗਾਤਾਰ ਬਿਜਲੀ ਬੰਦ ਰਹੀ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵਲੋੱ ਬਿਨਾ ਦਸੇ ਤੋੱ ਹੀ ਇਹ ਕੱਟ ਲਗਾ ਦਿਤੇ ਜਾਂਦੇ ਹਨ ਜਿਸ ਕਾਰਨ ਦੁਕਾਨਦਾਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੁਕਾਨਦਾਰਾਂ ਦੇ ਕੰਮ ਠੱਪ ਹੋ ਕੇ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਜਨਰੇਟਰ ਉਪਰ ਹਜਾਰਾਂ ਰੁਪਏ ਦਾ ਡੀਜਲ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਜਦੋੱੱ ਵੀ ਕੱਟ ਲਗਾਉਣਾ ਹੋਵੇ ਤਾਂ ਉਸਦੀ ਪਹਿਲਾਂ ਸੂਚਨਾ ਦਿਤੀ ਜਾਵੇ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੁੰ ਆਪਣੇ ਅਜਿਹੇ ਕੰਮ ਐਤਵਾਰ ਨੂੰ ਹੀ ਕਰਨੇ ਚਾਹੀਦੇ ਹਨ, ਜਿਸ ਦਿਨ ਦੁਕਾਨਾਂ ਬੰਦ ਹੁੰਦੀਆਂ ਹਨ ਤਾਂ ਕਿ ਕਿਸੇ ਨੁੰ ਵੀ ਕੋਈ ਪ੍ਰੇਸ਼ਾਨੀ ਨਾ ਹੋ ਸਕੇ। ਉਧਰ, ਇਸ ਸਬੰਧੀ ਜਦੋ ਬਿਜਲੀ ਵਿਭਾਗ ਸਬੰਧਤ ਜੇ ਈ ਅਮਿਤ ਨਾਲ ਬਿਜਲੀ ਦੇ ਕੱਟਾਂ ਸਬੰਧੀ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਮੌਕੇ ਉਪਰ ਹੀ ਹੰਗਾਮੀ ਹਾਲਤ ਵਿਚ ਰਿਪੇਅਰ ਦਾ ਪ੍ਰੋਗਰਾਮ ਭੇਜਿਆ ਜਾਂਦਾ ਹੈ ਜਿਸ ਕਰਕੇ ਉਹ ਇਕ ਦਿਨ ਪਹਿਲਾਂ ਬਿਜਲੀ ਬੰਦ ਹੋਣ ਦੀ ਸੂਚਨਾ ਨਹੀਂ ਦੇ ਸਕਦੇ। ਉਹ ਤਾਂ ਹੁਕਮ ਮਿਲਣ ਤੇ ਹੀ ਬਿਜਲੀ ਸਪਲਾਈ ਬੰਦ ਕਰਕੇ ਕਰਦੇ ਹਨ। ਇਸ ਸਬੰਧੀ ਉਚ ਅਧਿਕਾਰੀ ਹੀ ਕੁਝ ਕਹਿ ਸਕਦੇ ਹਨ। ਲਾਈਟ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਤਹਿਸ ਨਹਿਸ ਹੋ ਜਾਂਦਾ ਹੈ: ਜੇ ਪੀ ਇਸ ਸਬੰਧੀ ਗੱਲਬਾਤ ਕਰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਇਸ ਮਾਰਕੀਟ ’ਚੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਜਾਂਦਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਿਜਲੀ ਵਿਭਾਗ ਵੱਲੋੱ ਬਿਨਾਂ ਜਾਣਕਾਰੀ ਦਿਤੇ ਕਈ ਕਈ ਘੰਟੇ ਲਗਾਤਾਰ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਦੁਕਾਨਦਾਰਾਂ ਵਿੱਚ ਆਮ ਧਾਰਨਾ ਹੁੰਦੀ ਹੈ ਕਿ ਅੱਜ ਕੱਲ ਦੇ ਦਿਨਾਂ ਵਿਚ ਬਿਜਲੀ ਕੱਟ ਨਹੀਂ ਲੱਗਦੇ ਜਿਸ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਸ਼ੁਰੂ ਕੀਤੇ ਹੁੰਦੇ ਹਨ ਪਰ ਅਚਾਨਕ ਹੀ ਬਿਨਾਂ ਦਸੇ ਬਿਜਲੀ ਦੇ ਲੰਮੇ ਲੰਮੇ ਕੱਟ ਲੱਗਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਲਾਈਟ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਤਹਿਸ ਨਹਿਸ ਹੋ ਜਾਂਦਾ ਹੈ ਅਤੇ ਦੁਕਾਨਾਂ ਵਿਚ ਵੇਚਣ ਲਈ ਰਖਿਆ ਖਾਣ-ਪੀਣ ਦਾ ਸਮਾਨ ਵੀ ਖਰਾਬ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੇ ਬਿਜਲੀ ਕੱਟ ਲਗਾਉਣੇ ਹੁੰਦੇ ਹਨ ਤਾਂ ਇਸਦੀ ਇਕ ਦਿਨ ਪਹਿਲਾਂ ਜਾਣਕਾਰੀ ਦਿਤੀ ਜਾਵੇ ਤਾ ਕਿ ਲੋਕ ਬਦਲਵਾਂ ਪ੍ਰਬੰਧ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ