ਮੁਹਾਲੀ ਵਿੱਚ ਬੈਂਕ ਖੁੱਲ੍ਹਦੇ ਹੀ ਲੱਗੀਆਂ ਲੋਕਾਂ ਦੀਆਂ ਵੱਡੀਆਂ ਲਾਈਨਾਂ

ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੂਰ ਦੂਰ ਖੜੇ ਕੀਤੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਸਖ਼ਤੀ ਨਾਲ ਲਾਗੂ ਕੀਤੇ ਕਰਫਿਊ ਦੌਰਾਨ ਅੱਜ ਮੁਹਾਲੀ ਵਿੱਚ ਬੈਂਕ ਖੁੱਲ੍ਹਣ ਦੀ ਸੂਚਨਾ ਮਿਲਣ ਮਿਲਦੇ ਹੀ ਵੱਡੀ ਗਿਣਤੀ ਵਿੱਚ ਖਾਤਾ ਧਾਰਕ ਵੱਖ-ਵੱਖ ਬੈਂਕਾਂ ਵਿੱਚ ਪੈਸੇ ਕਢਵਾਉਣ ਲਈ ਪਹੁੰਚ ਗਏ। ਹਾਲਾਂਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਫਿਊ ਵਿੱਚ ਢਿੱਲ ਮਿਲਣ ’ਤੇ ਮਾਰਕੀਟ ਵਿੱਚ ਸਮਾਨ ਵਗੈਰਾ ਖ਼ਰੀਦਣ ਲਈ ਜਾਣ ਸਮੇਂ ਜੁੜ ਕੇ ਖੜ੍ਹਨ ਦੀ ਥਾਂ ਇਕ ਦੂਜੇ ਤੋਂ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਹੈ ਪ੍ਰੰਤੂ ਇਹ ਸੰਕਟ ਅਗਲੇ ਹੋਰ ਦਿਨਾਂ ਤੱਕ ਬਣੇ ਰਹਿਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਅੱਜ ਪੈਸੇ ਕਢਵਾਉਣ ਲਈ ਲੋਕਾਂ ਦੀਆਂ ਬੈਂਕਾਂ ਦੇ ਬਾਹਰ ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਬੈਂਕ ਦੇ ਬਾਹਰ ਖਾਤਾਧਾਰਕ ਇਕ ਦੂਜੇ ਨਾਲ ਜੁੜ ਕੇ ਖੜੇ ਸਨ।
ਇੱਥੋਂ ਦੇ ਫੇਜ਼-1 ਸਥਿਤ ਸਟੇਟ ਬੈਂਕ ਆਫ਼ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਅਤੇ ਓਰੀਐਂਟਲ ਬੈਂਕ ਦੀਆਂ ਬਰਾਂਚਾਂ ਦੇ ਬਾਹਰ ਖਾਤਾਧਾਰਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇੰਜ ਹੀ ਇਸੇ ਮਾਰਕੀਟ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਲੋਕ ਇਕੱਠੇ ਹੋ ਕੇ ਦੁਕਾਨ ਦੇ ਕਾਊਂਟਰ ’ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਹਾਲਾਂਕਿ ਕਈ ਬਜ਼ੁਰਗਾਂ ਨੇ ਲਾਈਨ ਵਿੱਚ ਖੜੇ ਹੋਰਨਾਂ ਲੋਕਾਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਖ਼ੁਦ ਬਚਨ ਅਤੇ ਦੂਜਿਆਂ ਦੀ ਸੁਰੱਖਿਆ ਲਈ ਥੋੜ੍ਹੀ ਦੂਰੀ ਬਣਾ ਕੇ ਖੜੇ ਹੋਣ ਲਈ ਆਖਿਆ ਗਿਆ ਪ੍ਰੰਤੂ ਇਕ ਦੂਜੇ ਤੋਂ ਪਹਿਲਾਂ ਪੈਸੇ ਕਢਵਾਉਣ ਦੇ ਚੱਕਰ ਵਿੱਚ ਕੋਈ ਇਕ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਂਜ ਜ਼ਿਆਦਾਤਰ ਲੋਕਾਂ ਨੇ ਆਪਣੇ ਮੂੰਹ ’ਤੇ ਮਾਸਕ ਲਗਾਏ ਹੋਏ ਸੀ।
ਇਸੇ ਦੌਰਾਨ ਫੇਜ਼-1 ਵਿੱਚ ਬੈਂਕਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਣ ਦੀ ਸੂਚਨਾ ਮਿਲਦੇ ਹੀ ਮੁਹਾਲੀ ਪੁਲੀਸ ਦੇ ਏਐਸਅਈ ਭਗਤ ਰਾਮ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਕੈਮਿਸਟ ਦੀਆਂ ਦੁਕਾਨਾਂ ਅਤੇ ਬੈਂਕਾਂ ਦੇ ਬਾਹਰ ਇਕ ਦੂਜੇ ਨਾਲ ਜੁੜੇ ਦੇ ਖੜੇ ਲੋਕਾਂ ਨੂੰ ਘੱਟੋ ਘੱਟ ਤਿੰਨ ਫੁੱਟ ਦੀ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ। ਉਧਰ, ਸਰਕਾਰੀ ਹਸਪਤਾਲ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਇੱਥੋਂ ਦੇ ਫੇਜ਼-6 ਦੀ ਮਾਰਕੀਟ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੱਗੀ ਭੀੜ ਨੂੰ ਹਟਾਉਣ ਦਾ ਯਤਨ ਕੀਤਾ। ਪੁਲੀਸ ਕਰਮਚਾਰੀਆਂ ਨੇ ਲੋਕਾਂ ਨੂੰ ਇਕ ਦੂਜੇ ਤੋਂ ਢੁਕਵੀਂ ਦੂਰੀ ਬਣਾ ਕੇ ਖੜ੍ਹੇ ਹੋਣ ਦੀ ਹਦਾਇਤ ਕੀਤੀ। ਹਾਲਾਂਕਿ ਲੋਕਾਂ ਨੇ ਤੁਰੰਤ ਦੂਰੀ ਬਣਾ ਲਈ ਸੀ ਪ੍ਰੰਤੂ ਜਿਵੇਂ ਹੀ ਪੁਲੀਸ ਕਰਮਚਾਰੀ ਉੱਥੋਂ ਚਲੇ ਗਏ ਤਾਂ ਲੋਕ ਫਿਰ ਪਹਿਲਾਂ ਵਾਲੀ ਪੁਜ਼ੀਸ਼ਨ ਵਿੱਚ ਆ ਗਏ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…