ਲੁੱਟ ਖੋਹ ਮਾਮਲਾ: ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਬੈਂਕ ਅਤੇ ਸੁਰੱਖਿਆ ਏਜੰਸੀਆਂ ਨਾਲ ਕੀਤੀ ਮੀਟਿੰਗ

ਸੁਰੱਖਿਆ ਏਜੰਸੀਆਂ ਵਿੱਚ ਤਾਇਨਾਤ ਸੁਰੱਖਿਆ ਕਰਮੀਆਂ ਦੀ ਵੈਰੀਫਿਕੇਸ਼ਨ ਕਰਵਾਉਣ ਤੇ ਵਿਸ਼ੇਸ਼ ਟਰੇਨਿੰਗ ਦੇ ਹੁਕਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ ਪਟਿਆਲਾ, ਬਾਬੂ ਲਾਲ ਮੀਨਾ ਡਿਪਟੀ ਇੰਸਪੈਕਟਰ ਜਨਰਲ ਪੁਲੀਸ, ਰੂਪਨਗਰ ਰੇਂਜ ਰੂਪਨਗਰ ਅਤੇ ਕੁਲਦੀਪ ਸਿੰਘ ਚਾਹਲ ਸੀਨੀਅਰ ਕਪਤਾਨ ਪੁਲੀਸ ਐਸ.ਏ.ਐਸ.ਨਗਰ ਵੱਲੋਂ ਅੱਜ ਇੱਥੋਂ ਦੇ ਪੀਸੀਏ ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਵੱਖ-ਵੱਖ ਬੈਂਕਾਂ ਨੂੰ ਕੈਸ਼ੀ ਕੈਰੀ ਕਰਨ ਸਮੇਂ ਦਿੱਤੀ ਜਾਣ ਵਾਲੀ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਕਪਤਾਨ ਪੁਲੀਸ (ਸਕਿਓਰਟੀ ਅਤੇ ਟਰੈਫਿਕ) ਹਰਬੀਰ ਸਿੰਘ ਅਟਵਾਲ, ਕਪਤਾਨ ਪੁਲੀਸ (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿੰਘ ਤੇਜ਼ਾ ਅਤੇ ਹੋਰ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੀਟਿੰਗ ਦੇ ਸ਼ੁਰੂ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਵੱਖ-ਵੱਖ ਸਮੇਂ ਜਾਰੀ ਹਦਾਇਤਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਸਮੂਹ ਸੁਰੱਖਿਆ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਬੈਂਕਾਂ ਵੱਲੋਂ ਆਏ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਕਿ ਆਰ.ਬੀ.ਆਈ. ਵੱਲੋਂ ਕੈਸ਼ ਕੈਰੀ ਵੈਨ, ਏ.ਟੀ.ਐਮ. ਅਤੇ ਬੈੱਕਾਂ ਦੀ ਸੁਰੱਖਿਆ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਈ ਜਾਵੇ ਤਾਂ ਕਿ ਭਵਿੱਖ ਵਿੱਚ ਕੈਸ਼ ਵੈਨ ਲੁੱਟ ਅਤੇ ਕੈਸ਼ ਖੋਹ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਮੀਟਿੰਗ ਦੌਰਾਨ ਪ੍ਰਾਈਵੇਟ ਸਕਿਓਰਟੀ ਏਜੰਸੀਆ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸੁਰੱਖਿਆ ’ਤੇ ਲਗਾਏ ਜਾਂਦੇ ਸਾਰੇ ਮੁਲਾਜ਼ਮਾਂ ਨੂੰ ਸਮੇਂ-ਸਮੇਂ ਸਿਰ ਟਰੇਨਿੰਗ ਕਰਵਾਈ ਜਾਵੇ ਅਤੇ ਇਹਨਾਂ ਦੀ ਮੌਕ ਡਰਿਲ ਕਰਵਾਈ ਜਾਵੇ। ਇਸ ਤੋਂ ਇਲਾਵਾ ਸੁਰੱਖਿਆ ਡਿਊਟੀ ਪਰ ਤਾਇਨਾਤ ਜਵਾਨਾਂ ਨੂੰ ਉਹਨਾਂ ਦੀ ਡਿਊਟੀ ਪ੍ਰਤੀ ਬਰੀਫ ਕਰਦਿਆਂ ਉਹਨਾਂ ਨੂੰ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਉਹਨਾਂ ਦੀ ਡਿਊਟੀ ਕੈਸ਼ ਅਤੇ ਆਪਣੇ ਨਾਲ ਦੇ ਸਟਾਫ ਨੂੰ ਬਚਾਉਣ ਲਈ ਲੱਗੀ ਹੋਈ ਹੈ, ਕੈਸ਼ ਨੂੰ ਬਚਾਉਣ ਸਬੰਧੀ ਉਹ ਕੋਈ ਵੀ ਕਦਮ ਚੁੱਕ ਸਕਦੇ ਹਨ ਸਬੰਧਤ ਬੈਂਕ ਅਤੇ ਪ੍ਰਸ਼ਾਸ਼ਨ ਦੀ ਹਮਾਇਤ ਉਹਨਾਂ ਦੇ ਨਾਲ ਹੈ, ਤਾਂ ਜੋ ਸੁਰੱਖਿਆ ਜਵਾਨਾਂ ਦੇ ਮਨੋਬਲ ਨੂੰ ਉੱਚਾ ਚੁੱਕਿਆ ਜਾ ਸਕੇ। ਸੁਰੱਖਿਆ ਗਾਰਡਾਂ ਦੇ ਅਸਲਾ ਲਾਇਸੰਸ ਦੀ ਅਤੇ ਉਹਨਾਂ ਦੀ ਖ਼ੁਦ ਦੀ ਪੁਲਿਸ ਵੈਰੀਫਿਕੇਸ਼ਨ ਵੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਮਾੜੇ ਕਿਰਦਾਰ ਵਾਲਾ ਵਿਅਕਤੀ ਬੈਂਕ ਦੀ ਸੁਰੱਖਿਆ ਡਿਊਟੀ ’ਤੇ ਨਾ ਲਗਾਇਆ ਜਾ ਸਕੇ। ਸੁਰੱਖਿਆ ਕਰਮਚਾਰੀਆਂ ਨੂੰ ਹਫਤਾਵਾਰ/ਮਹੀਨਾਵਾਰ ਮੀਟਿੰਗ ਕਰਕੇ ਆਰ.ਬੀ.ਆਈ.ਵੱਲੋਂ ਆਈਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਡਿਊਟੀ ਸਬੰਧੀ ਪੂਰੀ ਤਰ੍ਹਾਂ ਬਰੀਫ ਕੀਤਾ ਜਾਵੇ। ਅਜਿਹਾ ਕਰਨ ਨਾਲ ਕੈਸ਼ ਦੀ ਲੁੱਟ ਨਾਲ ਸਬੰਧਤ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …