ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਵੱਲੋਂ ਧੂਮਧਾਮ ਨਾਲ ਮਨਾਈ ਗਈ ਭਗਵਾਨ ਪਰਸ਼ੂਰਾਮ ਜਯੰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਸ਼੍ਰੀ ਬ੍ਰਾਹਮਣ ਸਭਾ ਐਸਏਐਸ ਨਗਰ, ਮੁਹਾਲੀ ਵੱਲੋਂ ਭਗਵਾਨ ਸ਼੍ਰੀ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਈ ਗਈ। ਸਭਾ ਵੱਲੋਂ ਇੱਥੋਂ ਦੇ ਇੰਡਸਟ੍ਰੀਅਲ ਏਰੀਆ ਫੇਜ਼ 9 ਸਥਿਤ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਧਾਰਮਿਕ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ। ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਕਈ ਸੰਸਥਾਵਾਂ ਅਤੇ ਮੰਦਿਰ ਕਮੇਟੀਆਂ, ਦੁਸਹਿਰਾ ਕਮੇਟੀਆਂ, ਰਾਮ ਲੀਲਾ ਕਮੇਟੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਦੌਰਾਨ ਸਵੇਰੇ 9 ਵਜੇ ਪੂਜਾ ਪਾਠ ਅਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਦੁਆਰਾ ਕੀਰਤਨ ਤੋਂ ਬਾਅਦ ਸੰਗੋਸ਼ਟੀ ਦਾ ਆਯੋਜਨ ਕੀਤਾ ਗਿਆ। ਆਚਾਰਿਆ ਇੰਦਰਮਣੀ ਤ੍ਰਿਪਾਠੀ ਸ੍ਰੀ ਪਰਸ਼ੂਰਾਮ ਦੀ ਜਿੰਦਗੀ ਬਾਰੇ ਵਿਚਾਰ ਪੇਸ਼ ਕੀਤੇ ਗਏ।
ਸਮਾਗਮ ਦੇ ਦੌਰਾਨ ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਮੁਹਾਲੀ ਸ਼ਹਿਰ ਦੀਆਂ ਸਮੂਹ ਮੰਦਿਰ ਕਮੇਟੀਆਂ, ਰਾਮਲੀਲਾ ਕਮੇਟੀਆਂ, ਦੁਸਹਿਰਾ ਕਮੇਟੀ ਮੁਹਾਲੀ, ਅਗਰਵਾਲ ਸੇਵਾ ਸਮਿਤੀ, ਸਿਟੀਜਨ ਡਿਵੈਲਪਮੈਂਟ ਫੋਰਮ, ਸ਼੍ਰੀ ਸਾਈਂ ਮਹੋਤਸਵ ਕਮੇਟੀ, ਹਿੰਦੂ ਸਟੂਡੈਂਟ ਫੈਡਰੇਸ਼ਨ, ਸੰਵਾਦ ਥੀਏਟਰ ਗਰੁੱਪ, ਸ਼੍ਰੀ ਵੈਸ਼ਨੋ ਸੇਵਾ ਮੰਡਲ ਅਤੇ ਸ੍ਰਵਹਿਤ ਕਲਿਆਣ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਸਮਾਗਮ ਵਿੱਚ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਕੌਂਸਲਰ ਆਰਪੀ ਸ਼ਰਮਾ, ਕਾਂਗਰਸ ਦੇ ਕੌਂਸਲਰ ਜਸਵੀਰ ਸਿੰਘ ਮਾਣਕੂ ਸਮੇਤ ਸ਼ਹਿਰ ਦੇ ਕਈ ਹੋਰ ਕੌਂਸਲਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਹਿੰਦੂ ਸੁਰੱਖਿਆ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ, ਸਭਾ ਦੇ ਵਰਕਿੰਗ ਪ੍ਰਧਾਨ ਗੋਪਾਲ ਸ਼ਰਮਾ, ਚੇਅਰਮੈਨ ਵੀ ਕੇ ਵੈਦ, ਜਨਰਲ ਸਕੱਤਰ ਅਸ਼ੋਕ ਝਾਅ, ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਵਿਵੇਕ ਕ੍ਰਿਸ਼ਣ ਜੋਸ਼ੀ, ਅਤੁਲ ਸ਼ਰਮਾ ਅਤੇ ਵਿਸ਼ਾਲ ਸ਼ੰਕਰ, ਵਰਿੰਦਰ ਸ਼ਰਮਾ, ਐਸ ਡੀ ਸ਼ਰਮਾ, ਵਿਜੈ ਸ਼ਰਮਾ, ਵਿਜੈ ਬਖਸ਼ੀ, ਬਾਲ ਕਿਸ਼ਨ ਸ਼ਰਮਾ ਮਟੌਰ, ਸੁਨੀਲ ਸ਼ਰਮਾ, ਰਮਨ ਸਲੀਲ, ਪਰਮਿੰਦਰ ਸ਼ਰਮਾ, ਉਮਾ ਕਾਂਤ ਤਿਵਾਰੀ, ਐਨ ਸੀ ਸ਼ਰਮਾ, ਨਵਨੀਤ ਸ਼ਰਮਾ ਸਮੇਤ ਸ਼੍ਰੀ ਬ੍ਰਾਹਮਣ ਸਭਾ ਅਤੇ ਯੁਵਾ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …