Share on Facebook Share on Twitter Share on Google+ Share on Pinterest Share on Linkedin ਲਖਨਊ ਪੁਲੀਸ ਵੱਲੋਂ ਬਲਾਤਕਾਰ ਦਾ ਦੋਸ਼ੀ ਗਾਇਤਰੀ ਪ੍ਰਸ਼ਾਦ ਪ੍ਰਜਾਪਤੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਲਖਨਊ, 15 ਮਾਰਚ: ਸਮੂਹਿਕ ਬਲਾਤਕਾਰ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਸਾਬਕਾ ਆਵਾਜਾਈ ਮੰਤਰੀ ਗਾਇਤਰੀ ਪ੍ਰਸਾਦ ਪ੍ਰਜਾਪਤੀ ਨੂੰ ਲਖਨਊ ਪੁਲੀਸ ਨੇ ਅੱਜ ਗ੍ਰਿਫਤਾਰ ਕਰ ਲਿਆ, ਜਦੋੱਕਿ ਇਸ ਮਾਮਲੇ ਵਿੱਚ 6 ਦੋਸ਼ੀਆਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫਤਾਰ ਕਰ ਚੁਕੀ ਹੈ। ਸੀਨੀਅਰ ਪੁਲੀਸ ਸੁਪਰਡੈਂਟ ਮੰਜ਼ਿਲ ਸੈਨੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਦੋਸ਼ੀ ਨਾਮਜ਼ਦ ਸਨ। ਫਰਾਰ ਚੱਲ ਰਹੇ ਗਾਇਤਰੀ ਪ੍ਰਸਾਦ ਪ੍ਰਜਾਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋੱ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪ੍ਰਜਾਪਤੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਅੌਰਤ ਨੇ ਗਾਇਤਰੀ ਪ੍ਰਜਾਪਤੀ ਅਤੇ ਉਸ ਦੇ ਸਾਥੀਆਂ ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਸਥਾਨਕ ਪੁਲੀਸ ਵੱਲੋੱ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੇ ਅੌਰਤ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਗਈ ਸੀ। ਸੁਪਰੀਮ ਕੋਰਟ ਦੇ ਆਦੇਸ਼ ਤੇ 18 ਫਰਵਰੀ ਨੂੰ ਲਖਨਊ ਦੇ ਗੌਤਮਪੱਲੀ ਥਾਣੇ ਵਿੱਚ ਗਾਇਤਰੀ ਪ੍ਰਸਾਦ ਪ੍ਰਜਾਪਤੀ ਅਤੇ ਉਸ ਦੇ ਸੁਰੱਖਿਆ ਕਰਮਚਾਰੀ ਸਮੇਤ 6 ਸਾਥੀਆਂ ਦੇ ਖਿਲਾਫ ਬਲਾਤਕਾਰ ਅਤੇ ਪਾਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ 6 ਦੋਸ਼ੀਆਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਫਰਾਰ ਗਾਇਤਰੀ ਤੇ ਦਬਾਅ ਬਣਾਉਣ ਲਈ ਪੁਲੀਸ ਨੇ ਮੰਗਲਵਾਰ ਨੂੰ ਉਸ ਦੇ ਦੋਹਾਂ ਬੇਟਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਗਾਇਤਰੀ ਪ੍ਰਜਾਪਤੀ ਅਤੇ ਉਸ ਦੇ ਸਾਥੀਆਂ ਤੇ ਇਕ ਅੌਰਤ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੀ ਬੇਟੀ ਦੇ ਸੈਕਸ ਸੋਸ਼ਣ ਦਾ ਦੋਸ਼ ਹੈ। ਗਾਇਤਰੀ ਪ੍ਰਜਾਪਤੀ ਅਮੇਠੀ ਵਿਧਾਨ ਸਭਾ ਸੀਟ ਤੋੱ ਚੋਣਾਂ ਵੀ ਹਾਰ ਗਿਆ ਹੈ। ਗਾਇਤਰੀ ਅਤੇ ਉਸ ਦੇ ਬੇਟਿਆਂ ਦੇ ਖਿਲਾਫ ਆਮਦਨ ਤੋੱ ਵਧ ਸੰਪਤੀ ਦੀ ਵੀ ਜਾਂਚ ਚੱਲ ਰਹੀ ਹੈ। ਇਹ ਜਾਂਚ ਲੋਕਾਯੁਕਤ ਕਰ ਰਹੇ ਹਨ। ਇਸ ਤੋੱ ਪਹਿਲਾਂ ਗਾਇਤਰੀ ਪ੍ਰਜਾਪਤੀ ਦੀ ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਰੋਕ ਲਾਉਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ