Nabaz-e-punjab.com

ਲਖਨਵੀ ਰਾਇਲ ਕਬਾਬ ਤੇ ਕਰੀ ਫੂਡ ਫੈਸਟੀਵਲ 13 ਤੋਂ 22 ਦਸੰਬਰ ਤੱਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਜੇਬੀ ਕਿਚਨ (ਹੋਟਲ ਦੀ ਜਾਡਿਅਕ) ਵਿੱਚ ਭਲਕੇ 13 ਤੋਂ 22 ਦਸੰਬਰ ਤੱਕ ਲਖਨਵੀ ਰਾਇਲ ਕਬਾਬ ਅਤੇ ਕਰੀ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਜਿਸ ਵਿੱਚ ਸ਼ੈਫ ਅਕਿਲ ਕੁਰੈਸ਼ੀ ਅਤੇ ਸ਼ੈਫ ਵਿਕਾਸ ਚਾਵਲਾ ਵੱਲੋਂ ਵਿਸ਼ੇਸ਼ ਤੌਰ ਮਾਸਾਹਾਰੀ ਅਤੇ ਸ਼ਕਾਹਾਰੀ ਵਿਅੰਜਨ ਤਿਆਰ ਕਰਕੇ ਪਰੋਸੇ ਜਾਣਗੇ। ਇਸ ਸਬੰਧੀ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਜੇਬੀ ਕਿਚਨ ਦੇ ਐਮਡੀ ਕੁਲਵਿੰਦਰ ਸਿੰਘ, ਜੀਐਮ ਸ੍ਰੀਮਤੀ ਸੰਗੀਤਾ ਪਰਮਾਰ ਅਤੇ ਸੈਫ਼ ਅਕਿਲ ਕੁਰੈਸ਼ੀ ਨੇ ਦੱਸਿਆ ਕਿ ਇਸ ਫੂਡ ਫੈਸਟੀਵਲ ਰਾਹੀਂ ਟਰਾਈਸਿਟੀ ਦੇ ਸ਼ੌਕੀਨਾਂ ਨੂੰ ਲਖਨਵੀ ਵਿਅੰਜਨ ਖਾਣ ਦਾ ਮੌਕਾ ਮਿਲੇਗਾ ਅਤੇ ਫੈਸਟੀਵਲ ਦੌਰਾਨ ਰਵਾਇਤੀ ਲਖਨਖੀ ਅੰਦਾਜ਼ ਵਿੱਚ ਵੱਖ ਵੱਖ ਤਰ੍ਹਾਂ ਦੇ ਕਬਾਬ (ਕਾਕੋਰੀ, ਗਲਾਵਟੀ, ਸਟਫਡ ਚਿਕਨ, ਸੁਨਹਿਰੀ ਖਸਤਾ ਕਬਾਬ) ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਸੈਫਾਂ ਵੱਲੋਂ ਤਿਆਰ ਵਿਸ਼ੇਸ਼ ਵਿਅੰਜਨ ਲਗਨ ਮੁਰਗ, ਖਸਤਾ ਖੀਮਾ ਕਬਾਬ, ਮੁਰਗ ਕੇ ਪਰਚੇ, ਫਿਸ਼ ਪਤਰ ਅਤੇ ਤਲੀ ਮੱਛੀ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਾਕਾਹਾਰੀ ਪਕਵਾਨਾਂ ਵਿੱਚ ਸਿਗਨੇਚਰ ਦਾਲ, ਭਿੰਡੀ ਨੈਨ ਤਾਰਾ, ਕਰਿਸਪੀ ਦਹੀ ਬੜਾ ਵੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਿੱਠੇ ਵਿੱਚ ਮਲਾਈ ਪਾਨ, ਅੰਜੀਰ ਦੀ ਖੀਰ ਅਤੇ ਸ਼ਾਹੀ ਟੁਕੜਾ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਫੈਸਟੀਵਲ ਦੌਰਾਨ ਮੁਹੱਈਆ ਕਰਵਾਏ ਜਾਣ ਵਾਲੇ ਪਕਵਾਨਾਂ ’ਤੇ 20 ਫੀਸਦੀ ਦੀ ਛੂਟ ਦਿੱਤੀ ਜਾਵੇਗੀ।
ਇਸ ਮੌਕੇ ਤਿਆਰ ਕੀਤੇ ਜਾਣ ਵਾਲੇ ਖਾਣਿਆਂ ਦੀ ਖ਼ਾਸੀਅਤ ਬਾਰੇ ਗੱਲ ਕਰਦਿਆਂ ਸੈਫ਼ ਅਕਿਲ ਕੁਰੈਸ਼ੀ ਨੇ ਦੱਸਿਆ ਕਿ ਰਵਾਇਤੀ ਲਖਨਵੀ ਤਰੀਕੇ ਨਾਲ ਤਿਆਰ ਕੀਤੇ ਜਾਣ ਵਾਲੇ ਇਹ ਵਿਅੰਜਨ ਖਾਣ ਵਾਲੇ ਦੇ ਮੂੰਹ ਵਿੱਚ ਜਾਂਦਿਆਂ ਹੀ ਘੁਲ ਜਾਣਗੇ ਅਤੇ ਖਾਣਪੀਣ ਦੇ ਸ਼ੌਕੀਨਾਂ ਲਈ ਇਹ ਬਹੁਤ ਵਧੀਆ ਤਜਰਬਾ ਹੋਵੇਗਾ। ਇਹ ਪੁੱਛਣ ’ਤੇ ਕਿ ਕੀ ਉਹ ਅਜਿਹਾ ਕਰਨ ਲਈ ਖਾਣੇ ਨੂੰ ਜ਼ਿਆਦਾ ਦੇਰ ਤੱਕ ਪਕਾਉਂਦੇ ਹਨ ਜਾਂ ਕੋਈ ਕੈਮੀਕਲ ਆਦਿ ਵਰਤਿਆਂ ਜਾਂਦਾ ਹੈ, ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਸ ਸਬੰਧੀ ਪੂਰੀ ਤਰ੍ਹਾਂ ਕੁਦਰਤੀ ਤਰੀਕਾ ਵਰਤਿਆ ਜਾਂਦਾ ਹੈ ਅਤੇ ਉਹ ਅਨਾਨਾਸ ਦੇ ਜੂਸ ਦੀ ਵਰਤੋਂ ਕਰਦੇ ਹਨ। ਇਸ ਲਖਨਵੀ ਰਾਇਲ ਕਬਾਬ ਫੈਸਟੀਵਲ ਲਈ ਜੇਬੀ ਕਿਚਨ ਵੱਲੋਂ ਵਿਸ਼ੇਸ਼ ਮੀਨੂੰ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਜ਼ਿਆਦਾਤਰ ਵਿਅੰਜਨ 200 ਤੋਂ 400 ਰੁਪਏ ਵਿੱਚ ਉਪਲਬਧ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…