ਨੋਟਬੰਦੀ ਖਿਲਾਫ ਲੁਧਿਆਣਾ ਦੇ ਉਦਯੋਗਾਂ ਦੇ ਪ੍ਰਦਰਸ਼ਨ ’ਚ ਜਾਖੜ ਦੀ ਅਗਵਾਈ ਹੇਠ ਸ਼ਾਮਿਲ ਹੋਈ ਪੰਜਾਬ ਕਾਂਗਰਸ

ਜਲਦੀ ਹੀ ਸਨਅਤਕਾਰਾਂ, ਛੋਟੇ ਵਪਾਰੀਆਂ ਨਾਲ ਮਿੱਲਣਗੇ ਕੈਪਟਨ ਅਮਰਿੰਦਰ; ਨੋਟਬੰਦੀ ਨਾਲ ਲੜਨ ਵਾਸਤੇ ਜਾਣਨਗੇ ਵਿਚਾਰ

ਨਿਊਜ਼ ਡੈਸਕ, ਲੁਧਿਆਣਾ, 16 ਦਸੰਬਰ
ਮੋਦੀ ਸਰਕਾਰ ਦੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਖ਼ਿਲਾਫ਼ ਉਦਯੋਗਾਂ, ਵਪਾਰੀਆਂ ਦੀ ਹੜ੍ਹਤਾਲ ਦੇ ਸਮਰਥਨ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਵੱਲੋਂ ਸੂਬਾਈ ਮੀਤ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਜਦੋਂ ਕਿ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਲੋਨ ਮੁਆਫੀ ਮੁੱਦੇ ’ਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿੱਚ ਤੈਅ ਮੀਟਿੰਗ ਕਾਰਨ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਸ੍ਰੀ ਜਾਖੜ ਨੇ ਸਨਅਤਕਾਰਾਂ ਨੂੰ ਸੂਚਿਤ ਕੀਤਾ ਕਿ ਕੈਪਟਨ ਜਲਦੀ ਹੀ ਉਨ੍ਹਾਂ ਸਮੇਤ ਛੋਟੇ ਬਿਜਨਸਮੈਨਾਂ, ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਨੋਟਬੰਦੀ ਦੇ ਦੂਰਗਾਮੀ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਵਿਚਾਰ ਤੇ ਸੁਝਾਅ ਜਾਣਨਗੇ। ਜਿਸ ਨੂੰ ਉਨ੍ਹਾਂ ਨੇ ਇਕ ਵਿਅਕਤੀ (ਮੋਦੀ) ਦੀ ਮਰਜ਼ੀ ਕਰਾਰ ਦਿੱਤਾ। ਜਿਨ੍ਹਾਂ ਨੂੰ ਖੁਦ ’ਤੇ ਇਕ ਅਰਥ ਸ਼ਾਸਤਰੀ ਹੋਣ ਦਾ ਘੁਮੰਡ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਹਿਲਾਂ ਹੀ ਮੋਦੀ ਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਉਕਤ ਮੁੱਦੇ ’ਤੇ ਖੱੁਡੇ ਲਗਾ ਚੁੱਕੀ ਹੈ। ਜਦਕਿ ਪੰਜਾਬ ਕਾਂਗਰਸ ਜ਼ਲਦੀ ਹੀ ਸੱਤਾ ’ਚ ਆਉਣ ਤੋਂ ਬਾਅਦ ਇਸ ਮੁੱਦੇ ਨੂੰ ਜੰਗੀ ਪੱਧਰ ’ਤੇ ਚੁੱਕੇਗੀ ਅਤੇ ਪਹਿਲ ਦੇ ਅਧਾਰ ’ਤੇ ਸੂਬੇ ਦੇ ਵਪਾਰੀਆਂ ਤੇ ਸਨਅੱਤਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਨੋਟਬੰਦੀ ਨੇ ਪੰਜਾਬ ਦੀ ਖਪਤ ਨਾਲ ਚੱਲਣ ਵਾਲੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਿਆਂ, ਨਗਦੀ ਕੱਢਣ ਦੀ ਸਮੱਸਿਆ ਨੇ ਸੂਬੇ ਦੇ ਸਖ਼ਤ ਮਿਹਨਤ ਨਾਲ ਆਪਣੇ ਕਾਰੋਬਾਰ ਖੜ੍ਹੇ ਕਰਨ ਵਾਲੇ ਬਿਜਨੇਸਮੈਨਾਂ ਤੇ ਉਦਯੋਗਾਂ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਕਾਰਨ ਹਾਲ ਹੀ ਦੇ ਮਹੀਨਿਆਂ ਦੌਰਾਨ ਹਜ਼ਾਰਾਂ ਵਰਕਰ ਬੇਰੁਜ਼ਗਾਰ ਹੋ ਚੁੱਕੇ ਹਨ, ਜਿਨ੍ਹਾਂ ਦਾ ਪਹਿਲਾ ਸਥਾਨਕ ਅਗਵਾਈ ਦੀਆਂ ਨੀਤੀਆਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਹੁਣ ਨੋਟਬੰਦੀ ਨੇ ਉਨ੍ਹਾਂ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਫ ਤੌਰ ’ਤੇ ਖਪਤ ਨਾਲ ਚੱਲਣ ਵਾਲੀ ਅਰਥ ਵਿਵਸਥਾ ਦਾ ਗਲਾ ਦਬਾਅ ਕੇ ਮੱਧਮ ਵਰਗ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੇ ਨੋਟਬੰਦੀ ਕਾਰਨ ਪੰਜਾਬ ਦੇ ਲੋਕਾਂ ਨੂੰ ਪੇਸ਼ ਆ ਰਹੇ ਦੁੱਖਾਂ ’ਤੇ ਬਾਦਲਾਂ ਦੀ ਚੁੱਪੀ ਉਪਰ ਸਵਾਲ ਕੀਤਾ ਹੈ। ਜਾਖੜ ਨੇ ਕਿਹਾ ਕਿ ਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਚ ਮੋਦੀ ਜਾਂ ਉਨ੍ਹਾਂ ਦੇ ਭਾਈਵਾਲ ਖਿਲਾਫ ਪੱਖ ਲੈਣ ਦਾ ਦਮ ਹੈ। ਜਿਨ੍ਹਾਂ ਨੇ ਸੁਖਬੀਰ ਦੀ ਕੇਂਦਰ ਸਰਕਾਰ ਨੂੰ ਨਗਦੀ ਸਮੱਸਿਆ ਹੱਲ ਕਰਨ ਸਬੰਧੀ ਅਪੀਲ ਨੂੰ ਬਹੁਤ ਦੇਰੀ ਨਾਲ ਚੁੱਕਿਆ ਗਿਆ ਕਦਮ ਦੱਸਿਆ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਖ਼ਬਰਾਂ ਮੁਤਾਬਿਕ ਸੁਖਬੀਰ ਖੁਦ ਮੰਨ ਚੁੱਕੇ ਹਨ ਕਿ ਲੋਕਾਂ ਦੀ ਸਹਿਣ ਸ਼ਕਤੀ ਜਵਾਬ ਦੇ ਰਹੀ ਹੈ। ਹਾਲਾਂਕਿ, ਇਸ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਹਿੱਤ ’ਚ ਪੱਖ ਨਹੀਂ ਰੱਖ ਸਕਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਉਹ ਅਸਲਿਅਤ ’ਚ ਚਿੰਤਤ ਹਨ, ਤਾਂ ਕਿਉਂ ਉਹ ਭਾਜਪਾ ਨਾਲ ਆਪਣੇ ਚੋਣਾਂ ਦੇ ਗੱਠਜੋੜ ਨੂੰ ਤੋੜ ਦਿੰਦੇ?
ਸ੍ਰੀ ਜਾਖੜ ਨੇ ਕਿਹਾ ਕਿ ਇਥੋਂ ਤੱਕ ਕਿ ਭਾਜਪਾ ’ਚ ਵੀ ਅਰਥ ਵਿਵਸਥਾ ਦੀ ਬਰਬਾਦੀ ਕਰ ਚੁੱਕੀ ਨੋਟਬੰਦੀ ਖਿਲਾਫ ਹੁਣ ਦੱਬੀ ਜੁਬਾਨ ’ਚ ਵਿਰੋਧ ਦੀਆਂ ਅਵਾਜ਼ਾਂ ਉੱਠਣ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਗਦੀ ਸੰਕਟ ਨਾਲ ਪੰਜਾਬ ਦੇ ਉਦਯੋਗ, ਖੇਤੀਬਾੜੀ ਖੇਤਰ ਤੇ ਛੋਟੇ ਵਪਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਸਬੰਧ ’ਚ ਜਾਖੜ ਨੇ 20 ਮੈਂਬਰੀ ਬੈਂਡ-ਬਾਜਾ ਗਰੁੱਪ ਦੇ ਮਾਲਿਕ ਦੇ ਸ਼ਬਦਾਂ ਦਾ ਪ੍ਰਯੋਗ ਕਰਦਿਆਂ ਕਿਹਾ ਕਿ ਵਪਾਰੀ ਵੀ ਪ੍ਰੇਸ਼ਾਨ, ਭਿਖਾਰੀ ਵੀ ਪ੍ਰੇਸ਼ਾਨ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਇਹ ਖੇਤਰ, ਸਗੋਂ ਨੌਜ਼ਵਾਨਾਂ ਦਾ ਭਵਿੱਖ ਅਤੇ ਸੂਬੇ ਦਾ ਭਵਿੱਖ ਨੋਟਬੰਦੀ ਕਾਰਨ ਬਰਬਾਦ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਬੰਦ ਹੋ ਰਹੇ ਹਨ, ਨੌਜ਼ਵਾਨਾਂ ਵਿੱਚ ਬੇਰੁਜ਼ਗਾਰੀ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਜਿਹੜੀ ਪੰਜਾਬ ’ਚ ਨਸ਼ੇ ਦੀ ਸਮੱਸਿਆ ਨੂੰ ਹੋਰ ਦੁਖਦ ਸਥਿਤੀ ਵਿੱਚ ਪਹੁੰਚਾ ਰਹੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…