Nabaz-e-punjab.com

ਲੁਲੁ ਗਰੁੱਪ ਨੇ ਪੰਜਾਬ ਤੋਂ ਯੂ ਏ ਈ ਵਾਸਤੇ ਐਗਰੋ ਉਤਪਾਦਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ

ਦੋ ਦਿਨਾਂ ਦੌਰਾ ਸਮਾਪਤ, ਐਗਰੋ ਅਧਾਰਿਤ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ

ਮੁਹਾਲੀ ਵਿਖੇ 25 ਏਕੜ ਰਕਬੇ ‘ਤੇ ਸ਼ੋਪਿੰਗ ਮਾਲ, ਕੰਨਵੈਂਸ਼ਨ ਸੈਂਟਰ ਅਤੇ ਹੋਟਲ ਸਬੰਧੀ ਸੰਗਠਿਤ ਪ੍ਰਾਜੈਕਟ ਵਿਕਸਤ ਕਰਨ ਲਈ ਦਿਲਚਸਪੀ ਦਿਖਾਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 23 ਦਸੰਬਰ:
ਯੂ ਏ ਈ- ਇੰਡੀਆ ਦੀ ਭਾਈਵਾਲੀ ਸਬੰਧੀ ਦੁਬਈ ਵਿਖੇ ਹੋਏ ਸੰਮੇਲਨ ਤੋਂ ਬਾਅਦ ਲੁਲੁ ਗਰੁੱਪ ਇੰਟਰਨੈਸ਼ਨਲ ਦੇ ਇਕ ਉÎੱਚ ਪੱਧਰੀ ਵਫ਼ਦ ਨੇ ਸ਼ਨੀਵਾਰ ਨੂੰ ਸੂਬੇ ਦਾ ਦੌਰਾ ਸਮਾਪਤ ਕੀਤਾ ਅਤੇ ਇਸ ਨੇ ਐਗਰੋ ਉਤਪਾਦਾਂ ਅਤੇ ਯੂ ਏ ਈ ਨੂੰ ਪ੍ਰੋਸੈਸਡ ਭੋਜਨ ਦੀ ਬਰਾਮਦ ਸਬੰਧੀ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਇਸ ਗਰੁੱਪ ਨੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਨੁਮਾਇੰਦਿਆਂ ਨੂੰ ਆਪਣੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਪਣੇ ਉਤਪਾਦਾਂ ਦੇ ਸੈਂਪਲ ਭੇਜਣ ਦੀ ਅਪੀਲ ਕੀਤੀ।
ਚੀਫ ਇੰਜੈਕਟਿਵ ਸੈਫੀ ਰੂਪਾਵਾਲਾ, ਖੇਤਰੀ ਡਾਇਰੈਕਟਰ ਰੇਜਥ ਆਰ ਕੇ, ਬਾਇੰਗ ਮੈਨੇਜ਼ਰ ਜੁਲਫਿਕਰ ਕੇ ਅਤੇ ਮੈਨੇਜ਼ਰ ਪੀ ਡੀ ਡੀ ਸ਼ਾਮਿਮ ਐਸ ਨੇ ਇੰਵੈਸਟਮੈਂਟ ਪੰਜਾਬ ਦੇ ਅਧਿਕਾਰੀਆਂ ਨਾਲ ਮਿਲ ਕੇ ਨਿੱਜੀ ਅਤੇ ਜਨਤਕ ਖੇਤਰ ਦੇ ਉਦਯੋਗਾਂ ਨਾਲ ਸਬੰਧਤ ਉÎੱਦਮੀਆਂ ਨਾਲ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ। ਲੁਲੁ ਗਰੁੱਪ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਮਾਰਕਫੈਡ ਦੇ ਐਮ ਡੀ ਵਰੁਣ ਰੂਜ਼ਮ ਨੇ ਦੱਸਿਆ ਕਿ ਮਾਰਕਫੈÎੱਡ ਵੱਲੋਂ ਉਤਪਾਦਤ ਕੀਤਾ ਜਾਂਦੇ ਸ਼ਹਿਦ ਦੀ ਉÎੱਤ ਤਕਨਾਲੋਜੀ ਨਾਲ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਸਨੇ ਇਸ ਸਬੰਧ ਵਿੱਚ ਮਿਆਰ ਨੂੰ ਯਕੀਨੀ ਬਣਾ ਕੇ ਉÎੱਚ ਸਥਾਨ ਹਾਸਿਲ ਕੀਤਾ ਹੈ। ਲੁਲੁ ਗਰੁੱਪ ਨੇ ਮਾਰਕਫੈÎੱਡ ਦੇ ਨਾਂ ਹੇਠ ਪੈਕ ਕੀਤਾ ਸ਼ਹਿਦ ਪ੍ਰਾਪਤ ਕਰਨ ਦੀ ਦਿਲਚਸਪੀ ਦਿਖਾਈ ਹੈ। ਪੀ ਏ ਆਈ ਸੀ ਦੇ ਐਮ ਡੀ ਰਾਹੁਲ ਗੁਪਤਾ ਨੇ ਵੀ ਵਫ਼ਦ ਨਾਲ ਵਿਚਾਰ ਵਟਾਂਦਰਾ ਕੀਤਾ। ਉਨ•ਾਂ ਨੇ ਆਰਗੈਨਿਕ ਬਰਾਊਨ ਬਾਸਮਤੀ, ਆਟਾ ਅਤੇ ਕਿੰਨੂ ਦੇ ਸਬੰਧ ਵਿੱਚ ਵੀ ਵਿਚਾਰ ਚਰਚਾ ਕੀਤੀ।
ਇੰਵੈਸਟਮੈਂਟ ਪੰਜਾਬ ਦੇ ਸੀ ਈ ਓ ਰਜਤ ਅਗਰਵਾਲ ਨੇ ਕਿਹਾ ਕਿ ਲੁਲੁ ਗਰੁੱਪ ਦੇ ਦੌਰੇ ਨਾਲ ਸੂਬੇ ਵਿੱਚ ਵੱਡੀ ਪੱਧਰ ਉÎੱਤੇ ਨਿਵੇਸ਼ ਲਿਆਉਣ ਵਿੱਚ ਮੱਦਦ ਮਿਲੇਗੀ ਅਤੇ ਉਦਯੋਗਿਕ ਵਿਕਾਸ ਹੋਣ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਆਪਣੇ ਉਤਪਾਦ ਦੇ ਲਾਹੇਵੰਦ ਭਾਅ ਪ੍ਰਾਪਤ ਹੋਣਗੇ। ਉਨ•ਾਂ ਕਿਹਾ ਕਿ ਲੁਲੁ ਗਰੁੱਪ ਨੇ ਮੈਗਾ ਸ਼ਾਪਿੰਗ, ਕਨਵੈਂਸ਼ਨ ਸੈਂਟਰ ਅਤੇ ਹੋਟਲ ਸਣੇ ਸੰਗਠਤ ਪ੍ਰਾਜੈਕਟ ਸਥਾਪਿਤ ਕਰਨ ਵਿੱਚ ਦਿਲਚਸਪੀ ਵਿਖਾਈ ਹੈ ਉਨ•ਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲੇਗਾ। ਸੀ ਈ ਓ ਨੇ ਅੱਗੇ ਦੱਸਿਆ ਕਿ ਇਸ ਗਰੁੱਪ ਨੇ ਮੁਹਾਲੀ ਦੀਆਂ ਕੁਝ ਮਹੱਤਵਪੂਰਨ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਨੇ ਇੱਥੇ ਸੰਗਠਤ ਪ੍ਰਾਜੈਕਟ ਲਾਉਣ ਲਈ 25 ਏਕੜ ਰਕਬੇ ਦੀ ਖਾਹਿਸ਼ ਪ੍ਰਗਟ ਕੀਤੀ ਹੈ। ਲੁਲੁ ਗਰੁੱਪ ਇੰਟਰਨੈਸ਼ਨਲ ਦੇ ਖਾੜੀ ਅਤੇ ਹੋਰ ਦੇਸ਼ਾਂ ਵਿੱਚ 157 ਰੀਟੇਲ ਸ਼ਾਪਿੰਗ ਸੈਂਟਰਾਂ ਦਾ ਨੈਟਵਰਕ ਹੈ। ਇਸ ਨੇ ਪੰਜਾਬ ਵਿੱਚ 50 ਏਕੜ ਰਕਬੇ ਉÎੱਤੇ ਮੀਟ ਉਤਪਾਦਨ ਸਵਿਧਾ ਲਈ ਨਿਵੇਸ਼ ਵਿੱਚ ਵੱਡੀ ਦਿਲਚਸਪੀ ਵਿਖਾਈ ਹੈ।
ਵਫ਼ਦ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਵੱਖ-ਵੱਖ ਨੁਮਾਇੰਦਿਆਂ ਨਾਲ 15 ਮੀਟਿੰਗਾਂ ਕੀਤੀਆਂ ਅਤੇ ਉਨ•ਾਂ ਦੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…