ਮਾਤਾ ਸਾਹਿਬ ਕੌਰ ਕਾਲਜ ਦੀ ਦੀਪਿਕਾ ਨੇ ਐਮਐਸਸੀ ਨਰਸਿੰਗ ਦੀ ਪ੍ਰੀਖਿਆ ਵਿੱਚ ਮਾਰੀ ਪੰਜਾਬ ਭਰ ’ਚੋਂ ਬਾਜ਼ੀ

ਚੰਗਾ ਵਿੱਦਿਅਕ ਮਾਹੌਲ ਸਿਰਜਣ ਲਈ ਅਧਿਆਪਕਾਂ ਦੀ ਭੂਮਿਕਾ ਜ਼ਰੂਰੀ: ਚਰਨਜੀਤ ਵਾਲੀਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫੇਰ ਬੇਹਤਰੀਨ ਨਤੀਜੇ ਦੇ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ 10 ਨਵੰਬਰ ਨੂੰ ਜਾਰੀ ਨਤੀਜਿਆਂ ਵਿੱਚ ਐੱਮਐੱਸਸੀ ਨਰਸਿੰਗ ਭਾਗ ਪਹਿਲਾ ਵਿੱਚ ਦੀਪਿਕਾ ਸਦਾਨੰਦ ਨਾਇਰ ਨੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਸ ਨੂੰ ਕਾਲਜ ਮੈਨੇਜਮੈਂਟ ਨੇ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ। ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਦੀਪਿਕਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਇਸ ਕਾਮਯਾਬੀ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਿਆ ਹੈ।
ਸ੍ਰੀ ਵਾਲੀਆ ਨੇ ਕਿਹਾ ਕਿ ਜੇਕਰ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਸਖ਼ਤ ਮਿਹਨਤ ਕਰਨ ਤਾ ਵਿੱਦਿਅਕ ਖੇਤਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਹੋਰ ਲੋੜਿੰਦੀਆਂ ਸੇਵਵਾਂ ਵੀ ਪ੍ਰਦਾਨ ਕਰਨਾ ਸਾਡੇ ਕਾਲਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਹੋਣ ਦੇ ਨਾਤੇ ਉਹ ਇਸ ਜ਼ਿੰਮੇਵਾਰੀ ਨੂੰ ਸਮਝਦੇ ਹਨ ਇਸ ਲਈਵਿਦਿਆਰਥੀਆਂ ਨੂੰ ਚੰਗਾ ਵਿੱਦਿਅਕ ਵਾਤਾਵਰਨ ਦੇਣ ਲਈ ਵਚਨਬੱਧ ਹਨ। ਸ੍ਰੀ ਵਾਲੀਆ ਨੇ ਦੱਸਿਆ ਕਿ 15 ਨਵੰਬਰ ਤੋਂ ਐਮਐਸਸੀ ਦੀ ਕੌਂਸਲਿੰਗ ਸ਼ੁਰੂ ਹੋਵੇਗੀ। ਜਿਸ ਵਾਸਤੇ ਵਿਦਿਆਰਥੀਆਂ ਵਿਚ ਚੰਗਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਦੀਪਿਕਾ ਐਮਐਸਸੀ ਨਰਸਿੰਗ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਕਾਲਜ ਵਿੱਚ ਬਤੌਰ ਨਰਸਿੰਗ ਅਧਿਆਪਕਾ ਵਿੱਦਿਅਕ ਸੇਵਾਵਾਂ ਨਿਭਾਅ ਰਹੀ ਸੀ। ਦੀਪਿਕਾ ਨੇ ਪ੍ਰਾਪਤੀ ਨੂੰ ਕਾਲਜ ਪ੍ਰਬੰਧਕਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਹੈ। ਉਸ ਨੇ ਦੱਸਿਆ ਕਿ ਅਧਿਆਪਕਾਂ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ। ਜਿਸ ਕਰਕੇ ਉਹ ਇਸ ਮੁਕਾਮ ਨੂੰ ਹਾਸਿਲ ਕਰ ਪਾਈ। ਕਾਲਜ ਦੇ ਪ੍ਰਿੰਸੀਪਲ ਡਾ ਰਜਿੰਦਰ ਢੱਡਾ, ਵਾਈਸ ਪ੍ਰਿੰਸੀਪਲ ਨੇ ਵੀ ਦੀਪਿਕਾ ਨੂੰ ਵਧਾਈ ਦਿੰਦਿਆਂ ਭਵਿਖ ਦੇ ਟੀਚੇ ਸਰ ਕਰਨ ਲਈ ਹੱਲਾਸ਼ੇਰੀ ਦਿੱਤੀ। ਪੰਜਾਬ ਭਰ ਚੋ. ਅੱਵਲ ਰਹਿਣ ਵਾਲੀ ਵਿਦਿਆਰਥਣ ਨੇ ਕਿਹਾ ਕਿ ਇਸ ਕਾਲਜ ਵਿਚ ਬੇਹਤਰ ਇਨਫ਼ਰਾਸਟਰਕਚਰ ਅਤੇ ਤਜ਼ਰਬੇਕਾਰ ਅਤੇ ਯੋਗ ਅਧਿਆਪਕ ਅਤੇ ਮੈਨੇਜਮੈਂਟ ਦੀ ਵਿੱਦਿਆ ਪ੍ਰਤੀ ਪਹਿਲਕਦਮੀ ਵਿੱਦਿਅਕ ਭਵਿੱਖ ਸਿਰਜਣ ਲਈ ਯੋਗ ਵਤਾਵਰਨ ਸਿਰਜਣ ਵਿੱਚ ਸਹਾਈ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…