nabaz-e-punjab.com

ਮਹਾਰਾਜਾ ਰਣਜੀਤ ਸਿੰਘ ਸੀਰੀਅਲ ਮੁੜ ਚਾਲੂ ਕੀਤਾ ਜਾਵੇ: ਭਾਈ ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਜਤਿੰਦਰਪਾਲ ਸਿੰਘ ਜੇਪੀ ਨੇ ਟੀਵੀ ਚੈਨਲ ਲਾਈਫ ਓ.ਕੇ ਉੱਪਰ ਚਲ ਰਹੇ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਦ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਇਹ ਸੀਰੀਅਲ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਸੀਰੀਅਲ ਸਿੱਖਾਂ ਵਿੱਚ ਬਹੁਤ ਹਰਮਨ ਪਿਆਰਾ ਸੀ ਅਤੇ ਇਹ ਪਹਿਲਾ ਸੀਰੀਅਲ ਸੀ ਜਿਸ ਵਿੱਚ ਸਿੱਖ ਰਾਜ ਵੇਲੇ ਦੇ ਇਤਿਹਾਸ ਨੂੰ ਦਿਖਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਆਮ ਲੋਕ ਹਰ ਦਿਨ ਹੀ ਇਸ ਸੀਰੀਅਲ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ। ਉਹਨਾਂ ਕਿਹਾ ਕਿ ਕਿਸੇ ਡੂੰਘੀ ਸਾਜਿਸ਼ ਤਹਿਤ ਹੀ ਇਸ ਸੀਰੀਅਲ ਨੂੰ ਦਿਖਾਉਣਾ ਬੰਦ ਕੀਤਾ ਗਿਆ ਹੈ। ਜਿਸ ਕਾਰਨ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਭਾਰਤ ਦਾ ਮਾਣ ਸਨ ਅਤੇ ਉਹਨਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਵਿੱਚ ਉੱਘਾ ਯੋਗਦਾਨ ਪਾਇਆ ਸੀ। ਭਾਰਤ ਦਾ ਕੋਹਿਨੂਰ ਹੀਰਾ ਵੀ ਉਹ ਮੁਗਲਾਂ ਤੋੱ ਖੋਹ ਕੇ ਵਾਪਸ ਭਾਰਤ ਲਿਆਏ ਸਨ। ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਹਨਾਂ ਮੰਗ ਕੀਤੀ ਕਿ ਲਾਈਫ ਓ.ਕੇ ਚੈਨਲ ਉੱਪਰ ਬੰਦ ਕੀਤਾ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਮੁੜ ਸ਼ੁਰੂ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …