ਪਿੰਡ ਬਜਹੇੜੀ ਵਿੱਚ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਵੱਲੋਂ ਮੁਫ਼ਤ ਕੈਂਸਰ ਸਕਰੀਨਿੰਗ ਕੈਂਪ ਆਯੋਜਿਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਮਾਰਚ:
ਖਰੜ ਦੇ ਨੇੜਲੇ ਪਿੰਡ ਬਜਹੇੜੀ ਵਿਖੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ਼ ਮੁਹਾਲੀ ਤੇ ਗਲੋਬਲ ਕੈਂਸਰ ਕਨਸਰਨ ਇੰਡੀਆਂ ਵਲੋਂ ਸਾਂਝੇ ਤੌਰ ਤੇ ਪਿੰਡ ਦੀ ਪੰਚਾਇਤ ਅਤੇ ਨੌਜਵਾਨ ਸੁਧਾਰ ਸਭਾ ਦੇ ਸਹਿਯੋਗ ਨਾਲ ‘ਕੈਂਸਰ ਸਕਰੀਨਿੰਗ ਕੈਂਪ’ ਲਗਾਇਆ ਗਿਆ। ਕੈਂਪ ਵਿਚ ਡਾ. ਕਰਨਲ ਕੇਦਾਰ ਨਾਥ ਪ੍ਰਧਾਨ, ਡਾ. ਵੀਨਾ ਗੁਪਤਾ ਨੇ 194 ਮਰੀਜ਼ਾਂ ਦੀ ਹਰ ਪੱਖੋ ਜਾਂਚ ਕੀਤੀ। ਕੈਂਪ ਦੇ ਪ੍ਰੋਜੈਕਟ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਸੰਸਥਾਵਾਂ ਵਲੋਂ ਸੋਮਵਾਰ, ਬੁੱਧਵਾਰ, ਵੀਰਵਾਰ ਨੂੰ ਕੈਂਸਰ ਦੀ ਬਿਮਾਰੀ ਦੇ ਇਲਾਜ਼ ਲਈ ਮੁਫਤ ਓ.ਪੀ.ਡੀ. ਕੀਤੀ ਜਾਂਦੀ ਹੈ ਅਤੇ ਮੰਗਲਵਾਰ, ਸ਼ੁਕਰਵਾਰ ਨੂੰ ਪੋਲੀਏਟੀਟ ਕੇਅਰ ਟੈਸਟ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾ ਵਲੋਂ ਮੁਹਾਲੀ, ਪਟਿਆਲਾ ਜਿਲਿਆਂ ਦੇ 31 ਪਿੰਡਾਂ ਨੂੰ ਕੈਂਸਰ ਦੀ ਬਿਮਾਰੀ ਦੇ ਖਾਤਮੇ ਲਈ ਗੋਦ ਲਿਆ ਹੋਇਆ ਹੈ ਜਿਸ ਵਿਚ ਹੁਣ ਤੱਕ 168 ਮਰੀਜ਼ਾਂ ਕੈਂਸਰ ਦੇ ਪਾਏ ਗਏ ਹਨ। ਇਨ੍ਹਾਂ ਮਰੀਜ਼ਾਂ ਨੂੰ ਘਰ ਜਾ ਕੇ ਦਵਾਈ ਦਿੱਤੀ ਜਾਂਦੀ ਹੈ ਅਤੇ ਮਹੀਨੇ ਵਿਚ ਇੱਕ ਕੈਂਸਰ ਸਕਰੀਨਿੰਗ ਕੈਂਪ ਲਗਾ ਕੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਮੋਕੇ ਸਰਪੰਚ ਨੇਤਰ ਸਿੰਘ, ਅਸੋਕ ਬਜਹੇੜੀ, ਜਸਬੀਰ ਸਿੰਘ, ਦਰਸਨ ਕੁਮਾਰ, ਦੀਪ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ ਮੁੱਖ ਸੇਵਾਦਾਰ ਸਿੰਘ ਸ਼ਹੀਦਾਂ ਅਸਥਾਨ , ਮੇਜਰ ਸਿੰਘ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…