nabaz-e-punjab.com

ਮਹਿੰਦਰਾ ਟਰੈਕਟਰ ਲਿਮਟਿਡ ਨੇ 3.50 ਲੱਖ ਨਾਲ ਬਦਲੀ ਸ਼ਾਹੀਮਾਜਰਾ ਦੇ ਸਰਕਾਰੀ ਸਕੂਲ ਦੀ ਨੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ
ਸਵਰਾਜ ਟਰੈਕਟਰ ਬਣਾਉਣ ਵਾਲੀ ਮਹਿੰਦਰਾ ਟਰੈਕਟਰ ਲਿਮਟਿਡ ਕੰਪਨੀ ਵੱਲੋਂ ਭਾਜਪਾ ਦੇ ਕੌਂਸਲਰ ਅਸ਼ੋਕ ਝਾਅ ਦੀ ਪਹਿਲਕਦਮੀ ਸਦਕਾ ਹਾਲ ਹੀ ਵਿੱਚ ਗੋਦ ਲਏ ਗਏ ਪਿੰਡ ਸ਼ਾਹੀ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਨੂੰ ਨਵਾਂ ਰੰਗ ਰੋਗਨ ਕਰਕੇ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਕੇ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਮਹਿੰਦਰਾ ਟ੍ਰੈਕਟਰ ਲਿਮਟਿਡ ਦੇ ਸੀਈਓ ਸ੍ਰੀ ਵਿਰੇਨ ਪੋਪਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਭਾਜਪਾ ਆਗੂ ਤੇ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਇਹ ਸਕੂਲ 45 ਸਾਲ ਤੋਂ ਧਰਮਸ਼ਾਲਾ ਵਿੱਚ ਹੀ ਚਲ ਰਿਹਾ ਹੈ। ਜਿਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ।
ਉਹਨਾਂ ਨੇ ਮਹਿੰਦਰਾ ਟ੍ਰੈਕਟਰ ਲਿਮਟਿਡ ਨੂੰ ਇਸ ਸਕੂਲ ਨੂੰ ਗੋਦ ਲੈਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਮਹਿੰਦਰਾ ਟ੍ਰੈਕਟਰ ਲਿਮਟਿਡ ਨੇ 3.50 ਲੱਖ ਰੁਪਏ ਖਰਚ ਕੇ ਸਕੂਲ ਦੀ ਹਾਲਤ ਵਿੱਚ ਬਹੁਤ ਸੁਧਾਰ ਲਿਆ ਦਿੱਤਾ ਹੈ। ਸਕੂਲ ਵਿੱਚ ਨਵਾਂ ਵਾਟਰ ਕੂਲਰ, ਨਵੇਂ ਬਾਥਰੂਮ, ਪੱਥਰ, ਬੋਰਡ ਆਦਿ ਲਗਾਏ ਗਏ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਡਿਸਟੈਂਪਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮਹਿੰਦਰਾ ਟ੍ਰੈਕਟਰ ਲਿਮਟਿਡ ਨੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਉਹ ਸਕੂਲ ਦੀ ਹੋਰ ਵੀ ਸਹਾਇਤਾ ਕਰਨਗੇ। ਇਸ ਮੌਕੇ ਮਹਿੰਦਰਾ ਟ੍ਰੈਕਟਰ ਲਿਮਟਿਡ ਦੇ ਮੀਤ ਪ੍ਰਧਾਨ ਪ੍ਰਦੀਪ ਲਾਂਬਾ, ਕੇ ਕੇ ਕੁਮਾਰ, ਗੁਰਜੀਤ ਸਿੰਘ, ਗੁਲਫਾਮ ਅਲੀ, ਬੰਤ ਸਿੰਘ, ਰਾਮ ਕੁਮਾਰ ਸ਼ਰਮਾ, ਪਰਮਾਰ, ਇਸ਼ਪਾਲ, ਰਣਬੀਰ ਸਿੰਘ ਅਤੇ ਸਕੂਲ ਸਟਾਫ਼ ਮੌਜੂਦ ਸੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…