‘ਸਿੰਚਾਈ ਕਾਂਡ ਦੇ ਮੁੱਖ ਮੁਲਜ਼ਮ ਨਾਲ ਮੇਰਾ ਦਾ ਨਾਂ ਜੋੜਨਾ ਸਿਆਸੀ ਸਾਜ਼ਿਸ ਦਾ ਹਿੱਸਾ’: ਰਾਣਾ ਗੁਰਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 30 ਦਸੰਬਰ:
ਪੰਜਾਬ ਦੇ ਸਿਚਾਈ ਮੰਤਰੀ ਰਾਣਾ ਗੁਰਜੀਤ ਸਿੰੰਘ ਨੇ ਅੱਜ ਕਿਹਾ ਕਿ ਬਹੁਕਰੋੜੀ ਸਿੰਚਾਈ ਸਕੈਂਡਲ ਦੇ ਮੁੱਖ ਦੋੋਸ਼ੀ ਗੁਰਦਿੰਰ ਸਿੰਘ ਨਾਲ ਉਨ੍ਹਾ ਦਾ ਨਾਂ ਜੋੜਨਾਂ ਇੱਕ ਡੂੰਘੀ ਅਤੇ ਗਿਣੀ ਮੱਥੀ ਸਿਆਸੀ ਸਾਜਿਸ਼ ਦਾ ਹਿੱਸਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਕਿ ਉਨ੍ਹਾਂ ਦਾ ਨਾਂਅ ਉਸ ਵਿਅਕਤੀ ਨਾਲ ਜੋੜਿਆਂ ਜਾ ਰਿਹਾ ਹੈ ਜਿਸ ਨੂੰ ਬਹੁ-ਕਰੋੜੀ ਸਕੈਡਂਲ ਵਿਚ ਉਨ੍ਹਾਂ ਵੱਲੋਂ ਹੀ ਫੜਿਆਂ ਗਿਆ ਸੀ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵਿਚ ਬੈਨਿਯਮੀਆਂ ਨੂੰ ਉਜਾਗਰ ਕਰਨ ਦੀ ਪਹਿਲ ਉਨ੍ਹਾਂ ਵਲੋ ਹੀ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਹੀ ਪੰਜਾਬ ਦੇ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਕੈਡਂਲ ਦੀ ਵਿਜੀਲੈਸ਼ ਪਾਸੋ ਜਾਂਚ ਦੀ ਮੰਗ ਕੀਤੀ ਸੀ ਜਿਸ ਉਪਰੰਤ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ।
ਆਪਣੇ ਵੱਲੋਂ ਲਿਖੀ ਚਿੱਠੀ ਪੱਤਰਕਾਰਾਂ ਨਾਲ ਸਾਂਝੀਆਂ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 13 ਅਪ੍ਰੈਲ ਨੂੰ ਰੇਤ ਨਾਲ ਭਰਪੂਰ ਹਰੇਕ ਹੈਡ ਵਰਕ ਦਾ ਦੌਰਾਂ ਕਰਕੇ ਉੱਥੇ ਚੱਲ ਰਹੇ ਸਫਾਈ ਦੇ ਕੰਮ ਦਾ ਜਾਇਜਾਂ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋ ਦੋਰੇ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆਂ ਕਿ ਇਸ ਸਾਰੇ ਕੰਮ ਵਿੱਚ ਕੱਢੀ ਗਈ ਰੇਤ ਨੂੰ ਖੁਰਦ- ਬੁਰਦ ਕਰਕੇ ਸਰਕਾਰੀ ਖਜਾਨੇ ਨੂੰ ਕਰੋੜ ਦਾ ਨੁਕਸਾਨ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਚਿੱਠੀ ਲਿਖ ਕੇ ਇਹ ਸਾਰਾ ਮਸਲਾ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇਕ ਅਖਬਾਰ ਵਿਚ ਛੱਪੀ ਹੋਈ ਖਬਰ ਵਿਚ ਊਨ੍ਹਾਂ ਦਾ ਧੱਕੇ ਨਾਲ ਹੀ ਨਾਂਅ ਇਸ ਕਾਂਡ ਦ ੇਮੱੁਖ ਦੋਸ਼ੀ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ੳਨਾਂ ਕਿਹਾ ਕਿ ਜੇ ਉਨ੍ਹਾਂ ਦੇ ਸੀ. ਏ ਦਾ ਮੁੰਡੇ ਨੂੰ ਗੁਰਿੰਦਰ ਸਿੰਘ ਦੀ ਫਰਮ ਵਲੋਂ ਕੋਈ ਰਾਂਸੀ ਦਿੱਤੀ ਗਈ ਹੈ ਤਾਂ ਇਸ ਨਾਲ ਉਨ੍ਹਾਂ ਦਾ ਕਿ ਸਬੰਧ ਹੈ ਉਨ੍ਹਾਂ ਕਿਹਾ ਕਿ ਇਹ ਖਬਰ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਦੀ ਵੱਡੀ ਸਾਜ਼ਿਸ ਹੈ।
ਉਨ੍ਹਾਂ ਕਿਹਾ ਕਿ ਸੀ ਏ ਊਨ੍ਰਾਂ ਦਾ ਕੋਈ ਮੁਲਾਜਮ ਨਹੀ ਹੈ ਤੇ ਉਹ ਸਿਰਫ ਆਪਣੀ ਸਵਾਵਾ ਦੇ ਬਦਲ ਉਨ੍ਹ੍ਾਂਤੋ ਪੇਸੇ ਲੈਦਾ ਹੈ ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਅਖਬਾਰ ਨੇ ਤੱਥਾਂ ਦੀ ਪੁਸ਼ਟੀ ਕੀਤੇ ਬਿਨ੍ਹਾਂ ਉਨ੍ਹਾਂ ਦਾ ਨਾਂਅ ਜਬਰੀ ਇਸ ਖਬਰ ਦੇ ਨਾਲ ਜੜਿਆਂ ਹੈ। ਊਨ੍ਰਾਂ ਕਿਹਾ ਕਿ ਅਖਬਾਰ ਨੂੰ ਅਜੇਹਾ ਕਰਨ ਤੋ ਪਹਿਲਾਂ ਸਾਰੇ ਤੱਥਾਂ ਨੂੰ ਚੰਗੀ ਤਰ੍ਹਾਂ ਨਾਲ ਵੇਖਣ ਚਾਹੀਦਾ ਸੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਸਲ ਵਿਚ ਇਹ ਖਬਰ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਲਈ ਇਕ ਡੱੁਘੀ ਅਤੇ ਗਿਣੀ ਮਿਥੀ ਸਾਜੀਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਿਆਸੀ ਜੀਵਨ ਵਿਚ ਹਮੇਸ਼ਾ ਤੋਂ ਹੀ ਸਾਫ ਸੁਥਰੀ ਅਤੇ ਉੱਚ ਕਦਰਾ ਕੀਮਤਾਂ ਵਾਲੀ ਸਿਆਸਤ ਦੇ ਮੁਦੱਈ ਰਹੇ ਹਨ। ਪਰ ਊਨ੍ਹਾਂ ਕਿਹਾ ਕਿ ਕੁਝ ਤਾਕਤਾਂ ਜਾਣ ਬੁਝ ਕੇ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਲਈ ਅਜਿਹੇ ਪ੍ਰਚਾਰ ਕਰਨ ਲਈ ਜੁਟੀਆਂ ਹੋਈਆਂ ਹਨ। ਇਸ ਮੌਕੇ ਤੇ ਰਾਣਾ ਗੁਰਜੀਤ ਸਿੰਘ ਨਾਲ ਵਿਧਾਇਕ ਸੁਸੀਲ ਕੁਮਾਰ ਰਿਕੂ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆਂ ਅਤੇ ਸੀਨੀਅਰ ਕਾਂਗਰਸ ਆਗੂ ਗੋਰਾ ਗਿੱਲ ਤੇ ਅਰੁਣ ਵਾਲੀਆਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …