ਪ੍ਰਕਾਸ਼ ਪੁਰਬ: ਪਿੰਡਾਂ ਵਿੱਚ ਲਗਾਏ ਪੌਦਿਆਂ ਦੀ ਸਾਂਭ-ਸੰਭਾਲ ਮਗਨਰੇਗਾ ਰਾਹੀਂ ਕੀਤੀ ਜਾਵੇਗੀ: ਸੀਮਾ ਜੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਿਭਾਗ ਵੱਲੋੋਂ ਜੰਗਲਾਤ ਵਿਭਾਗ ਨਾਲ ਮਿਲਕੇ ਸੀ੍ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਉਤਸਵ ਦੇ ਸੰਦਰਭ ਵਿੱਚ ਪ੍ਰਤੀ ਪੰਚਾਇਤ 550 ਪੌਦਿਆਂ ਦੇ ਹਿਸਾਬ ਨਾਲ ਰਾਜ ਵਿੱਚ 73 ਲੱਖ ਪੌਦੇ ਲਗਾਏ ਗਏ ਸਨ। ਇਸ ਪੌਦਿਆਂ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਵਿਭਾਗ ਦੀ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੀ ਆਮਦ ਕਾਰਣ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਪੇਂਡੂ ਵਿਕਾਸ ਵਿਭਾਗ ਪੰਜਾਬ ਵਲੋਂ ਮਗਨਰੇਗਾ ਸਕੀਮ ਅਧੀਨ ਪੰਚਿਾੲਤਾਂ ਨੂੰ ਵਣ-ਮਿੱਤਰ ਰੱਖਣ ਲਈ ਉਪਬੰਧ ਕੀਤਾ ਗਿਆ ਹੈ।ਹਰ ਪੰਚਾਇਤ ਨੂੰ ਮਗਨਰੇਗਾ ਸਕੀਮ ਅਧੀਨ 200 ਪੌਦਿਆਂ ਪਿੱਛੇ 1 ਵਣ-ਮਿੱਤਰ ਰੱਖੇ ਜਾਣ ਦੇ ਉਪਬੰਧ ਅਨਸਾਰ ਪ੍ਰਤੀ ਪੰਚਾਇਤ 2 ਵਣ-ਮਿੱਤਰ ਗ੍ਰਾਮ ਪੰਚਾਇਤਾਂ ਰੱਖ ਸਕਦੀਆਂ ਹਨ। ਅਜਿਹਾ ਹੋਣ ਨਾਲ ਪੌਦਿਆਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਪਿੰਡ ਦੇ ਘੱਟੋ ਘੱਟ ਦੋ ਵਿਅਕਤੀਆਂ ਨੂੰ ਮਗਨਰੇਗਾ ਸਕੀਮ ਅਧੀਨ 100 ਦਿਨ ਦਾ ਰੁਜਗਾਰ ਮਿਲੇਗਾ ਅਤੇ ਵਾਤਾਵਰਣ ਵੀ ਸੰਵਰ ਸਕੇਗਾ।
ਉਨ੍ਹਾਂ ਦੱਸਿਆ ਕਿ ਮਹਾਂਮਾਰੀ ਦਾ ਰੂਪ ਧਾਰ ਚੁੱਕੇ ਕੋਵਿਡ-19 ਦੇ ਪ੍ਰਕੋਪ ਤੋਂ ਬਚਾਅ ਲਈ ਪੰਜਾਬ ਸਰਕਾਰ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂ ਖੇਤਰਾਂ ਵਿੱਚ ਇਸ ਦੇ ਟਾਕਰੇ ਲਈ ਵਚਨ-ਬੱਧ ਹੈ। ਇਸ ਰੋਗ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਵਿਭਾਗ ਵੱਲੋਂ ਲੋਕਾਂ ਨੂੰ ਸਾਬਣ ਨਾਲ ਬਾਰ-ਬਾਰ ਹੱਥ ਧੋਣ, ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਾ ਕੇ ਰੱਖਣ ਅਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਵਰਤਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਸਾਰਿਆਂ ਨੂੰ ਬਚਾਅ ਪ੍ਰਬੰਧਾਂ ਵਿੱਚ ਲੱਗੇ ਅਮਲੇ ਨਾਲ ਸਹਿਯੋਗ ਕਰਨ ਅਤੇ ਆਪਣੀ ਵਿਅਕਤੀਗਤ ਸਾਫ ਸਫਾਈ ਰੱਖਣ ਦੀ ਵੀ ਅਪੀਲ ਕੀਤੀ। ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਨੇ ਦੱਸਿਆ ਕਿ ਸਰਕਾਰ ਵਲੋਂ ਪੇਂਡੂ ਵਿਕਾਸ ਵਿਭਾਗ ਨੂੰ ਪਿੰਡਾਂ ਵਿਚ ਇਸ ਸਾਲ ਆਏ ਪ੍ਰਵਾਸੀ ਪੰਜਾਬੀਆਂ ਦੇ ਅੰਕੜੇ ਇਕੱਠੇ ਕਰਨ ਦਾ ਜਿੰਮਾ ਸੌਪਿਆਂ ਗਿਆ ਸੀ।
ਇਸ ਸੰਬੰਧੀ ਵੇਰਵੇ ਜਾਰੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ 15 ਫਰਵਰੀ, 2020 ਤੋਂ ਬਾਅਦ ਪੰਜਾਬ ਪਰਤਣ ਵਾਲੇ ਪ੍ਰਵਾਸੀ ਪੰਜਾਬੀਆਂ ਬਾਰੇ ਰਾਜ ਦੀਆਂ ਗ੍ਰਾਮ ਪੰਚਾਇਤਾਂ ਪਾਸੋਂ ਅੰਕੜੇ ਇਕੱਤਰ ਕੀਤੇ ਗਏ, ਜਿਸ ਅਨੁਸਾਰ 6,954 ਪੰਚਾਇਤਾਂ ਅਜਿਹੀਆਂ ਹਨ, ਜਿੱਥੇ ਕਿਸੇ ਵੀ ਪ੍ਰਵਾਸੀ ਦੇ ਵਾਪਸ ਪੰਜਾਬ ਆਉਣ ਦੀ ਸੂਚਨਾ ਨਹੀਂ ਹੈ। ਡਇਰੈਕਟਰ ਪੇਂਡੂ ਵਿਕਾਸ ਵਿਭਾਗ ਸ੍ਰੀ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਉਪਰੋਕਤ ਤੋਂ ਲਿਲਾਵਾ ਵਿਭਾਗ ਵੱਲੋਂਂ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਹੁਣ ਤੱਕ 4,43,109 ਲਿਟਰ ਸੋਡੀਅਮ ਹਾਈਪੋ-ਕਲੋਰਾਈਡ ਰਸਾਇਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਪਹਿਲੇ, ਦੂਜੇ ਅਤੇ ਤੀਜੇ ਪੜਾਅ ਦੌਰਾਨ ਰਾਜ ਦੀਆਂ 12695 ਗ੍ਰਾਮ ਪੰਚਾਇਤਾਂ ਅਧੀਨ ਸਪਰੇਅ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਨੂੰ ਪੰਚਾਇਤ ਫੰਡ ਵਿੱਚੋਂ ਰਾਸੀ ਦੀ ਵਰਤੋਂ ਕਰਨ ਲਈ ਦਿੱਤੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਗ੍ਰਾਮ ਪੰਚਾਇਤਾਂ ਵੱਲੋਂ ਲੋੜਵੰਦ ਬਾਸਿੰਦਿਆਂਨੂੰ ਰਾਸਨ ਅਤੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 2819 ਗ੍ਰਾਮ ਪੰਚਾਇਤਾਂ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਸੰਕਟ-ਕਾਲੀਨ ਸਥਿਤੀ ਦਾ ਸਾਹਮਣਾ ਕਰਨ ਲਈ 12359 ਐਮਰਜੰਸੀ ਪਾਸ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਸੰਬੰਧੀ ਰਾਜ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਰਪੰਚਾਂ ਨਾਲ ਸਾਂਝਾ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ, ਤਾਂ ਜੋ ਤਸਵੀਰਾਂ ਅਤੇ ਵੀਡੀਓਜ ਰਾਹੀਂ ਉਨ੍ਹਾਂ ਨੂੰ ਅੱਪ-ਡੇਟ ਰੱਖਿਆ ਜਾ ਸਕੇ। ਕਣਕ ਦੀ ਫਸਲ ਦੀ ਕਟਾਈ ਅਤੇ ਚੁਕਾਈ ਨਾਲ ਸੰਬੰਧਤ ਖੇਤਾਂ ਅਤੇ ਮੰਡੀ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਕੋਵਿਡ-19 ਸੰਬੰਧੀ ਇਹਤਿਆਤ ਵਰਤਣ ਲਈ ਜਾਗਰੂਕ ਕਰਨ ਸੰਬੰਧੀ ਵਿਭਾਗ ਵੱਲੋਂ ਉਚਿਤ ਸਾਂਝੀਆਂ ਥਾਵਾਂ ਤੇ ਪੋਸਟਰ ਚਿਪਕਾਏ ਗਏ/ਜਾ ਰਹੇ ਹਨ ਅਤੇ ਵਿਭਾਗ ਦੇ 3,540 ਸੈਲਫ-ਹੈਲਪ ਗਰੁੱਪ ਵਰਕਰਾਂ ਵੱਲੋਂ ਵੀ 2,63,506 ਮਾਸਕ ਤਿਆਰ ਕਰਨ ਉਪਰੰਤ ਡਲਿਵਰ ਕਰਕੇ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ।
ਵਧੀਕ ਡਾਇਰੈਕਟਰ ਪੰਚਾਇਤ ਸੀ੍ਰਮਤੀ ਰਮਿੰਦਰ ਬੁੱਟਰ ਵੱਲੋਂ ਇਹ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਦੱਸਿਆ ਕਿ ਵਿਭਾਗ ਦੇ ਵਿੱਤੀ ਕਮਿਸਨਰ ਸੀ੍ਰਮਤੀ ਸੀਮਾ ਜੈਨ ਅਤੇ ਡੀ.ਆਰ.ਡੀ.ਪੀ. ਸੀ੍ਰ ਖਰਬੰਦਾ ਨੇ ਕੋਵਿਡ-19 ਦੇ ਟਾਕਰੇ ਲਈ ਦਿਨ-ਰਾਤ ਸੇਵਾ ਵਿੱਚ ਲੱਗੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭਰਪੂਰ ਸਲਾਘਾ ਕੀਤੀ। ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਮਾਤ ਦੇਣ ਲਈ ਸਰਕਾਰ ਵੱਲੋਂ ਸਿਹਤ ਸੰਬੰਧੀ ਜਾਰੀ ਕੀਤੇ ਜਾਂਦੇ ਦਿਸਾ ਨਿਰਦੇਸਾਂ ਅਤੇ ਲਾਕ-ਡਾਊਨ/ਕਰਫਿੳ ਦੀ ਪਾਲਣਾ ਕਰਨ ਅਤੇ ਇਸ ਸੰਕਟ ਦੀ ਘੜੀ ਵਿੱਚ ਗ੍ਰਾਮ ਪੰਚਾਇਤਾਂ ਲੋੜਵੰਦ ਬਾਸਿੰਦਿਆਂ ਦੀ ਮੱਦਦ ਲਈ ਤੱਤਪਰ ਰਹਿਣ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…