Nabaz-e-punjab.com

ਬੇਅਦਬੀ ਮਾਮਲੇ ਵਿੱਚ ਮਜੀਠੀਆ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਆਏ: ਟਕਸਾਲੀ ਆਗੂ

ਮਜੀਠੀਆ ਪਰਿਵਾਰ ਮੁੱਢ ਤੋਂ ਹੀ ਪੰਥ ਦੋਖੀ ਰਿਹਾ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ)

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਕੁਰਸੀ ਦੇ ਸੁਪਨੇ ਦੇਖ ਰਹੇ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਦਾ ਪਰਿਵਾਰ ਮੁੱਢ ਤੋਂ ਹੀ ਕਥਿਤ ਤੌਰ ’ਤੇ ਪੰਥ ਦੋਖੀ ਰਿਹਾ ਹੈ। ਮਜੀਠੀਆ ਇਸ ਗੱਲ ਨੂੰ ਸਪੱਸ਼ਟ ਕਰਨ ਕਿ ਜੋ ਉਸ ਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਨੇ ਜੱਲਿਆਂਵਾਲਾ ਬਾਗ ਦਾ ਸਾਕਾ ਕਰਕੇ ਹਜ਼ਾਰਾਂ ਦੇਸ਼ ਭਗਤਾਂ ਨੂੰ ਸ਼ਹੀਦ ਕਰਨ ਵਾਲੇ ਜਰਨਲ ਡਾਇਰ ਨੂੰ ਰਾਤਰੀ ਭੋਜਨ ਆਪਣੇ ਘਰ ਵਿੱਚ ਕਰਵਾ ਉਨ੍ਹਾਂ ਦੀ ਪਿੱਠ ਥਪ-ਥਪਾਈ ਸੀ। ਇੱਥੋਂ ਤੱਕ ਕਿ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾ ਹਵਾਲੇ ਕਰਨ ਵਾਲਾ ਵੀ ਮਜੀਠੀਆ ਪਰਿਵਾਰ ਸੀ ਅਤੇ ਅੰਗਰੇਜ਼ਾਂ ਨੇ ਮਜੀਠੀਆ ਪਰਿਵਾਰ ਨੂੰ 3500 ਕਿੱਲੇ ਜ਼ਮੀਨ ਕਿਸ ਵਫ਼ਾਦਾਰੀ ਲਈ ਦਿੱਤੀ ਸੀ ਅਤੇ ਅੱਜ ਉਹੀ ਮਜੀਠੀਆ ਬੇਅਦਬੀਆਂ ਮਾਮਲੇ ਵਿੱਚ ਬਾਦਲ ਦਲ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂਆਂ ਸੇਵਾ ਸਿੰਘ ਸੇਖਵਾਂ, ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਬਿਕਰਮ ਮਜੀਠੀਆ ਦੇ ਰੱਖੜ ਪੁੰਨਿਆਂ ਮੇਲੇ ਤੇ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੇ ਦਿੱਤੇ ਬਿਆਨ ਤੇ ਆਪਣੀ ਪ੍ਰਤੀਕਿਰੀਆ ਦਿੰਦੇ ਆਖੇ। ਇਨ੍ਹਾਂ ਆਗੂਆ ਨੇ ਕਿਹਾ ਕਿ ਮਜੀਠੀਆ ਸੰਗਤ ਨੂੰ ਇਹ ਗੱਲ ਦੱਸਣ ਕਿ ਡੇਰੇ ਸਿਰਸੇ ਦੀਆਂ ਵੋਟਾ ਲੈਣ ਲਈ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਮੁੱਖ ਦੋਸ਼ੀ ਸੌਦਾ ਸਾਧ ਦੇ ਚੇਲਿਆਂ ਦੀ ਗ੍ਰਿਫ਼ਤਾਰੀ ਰੋਕੀ ਸੀ ਜਾਂ ਨਹੀਂ?। ਉਨ੍ਹਾਂ ਕਿਹਾ ਕਿ ਮਜੀਠੀਆ ਇਹ ਵੀ ਦੱਸਣ ਕਿ ਪੰਥਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਤਖ਼ਤ ਦੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੇ ਘਰ ਸੱਦ ਕੇ ਡੇਰਾ ਸੌਦਾ ਸਾਧ ਨੂੰ ਧੱਕੇ ਨਾਲ ਮੁਆਫ਼ੀਨਾਮਾ ਅਕਾਲ ਤਖ਼ਤ ਤੋਂ ਕਿਉਂ ਜਾਰੀ ਕਰਵਾਇਆ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਬਾਦਲ ਸਰਕਾਰ ਦੋ ਸਾਲ ਦੇ ਲੰਮੇ ਸਮੇਂ ਵਿੱਚ ਗੁਨਾਹਗਾਰਾਂ ਤੱਕ ਕਿਉਂ ਨਹੀਂ ਪਹੁੰਚ ਸਕੀ ਅਤੇ ਉਨ੍ਹਾਂ ਦੇ ਹੀ ਬਣਾਏ ਗਏ ਜੋਰਾ ਸਿੰਘ ਕਮਿਸ਼ਨ ਅਤੇ ਸਿੱਟ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਪੜਤਾਲਾਂ ਜਿਨ੍ਹਾਂ ਵਿੱਚ ਊੁਸ ਸਮੇਂ ਦੀ ਅਕਾਲੀ ਸਰਕਾਰ ਨੂੰ ਬੇਅਦਬੀਆਂ ਲਈ ਦੋਸ਼ੀ ਪਾਇਆ ਗਿਆ। ਉਨ੍ਹਾਂ ਰਿਪੋਰਟਾਂ ਨੂੰ ਲਾਗੂ ਕਰਨ ਦੀ ਥਾਂ ਕੱਚਰੇ ਦੇ ਡੱਬਿਆਂ ਵਿੱਚ ਸੁੱਟ ਦਿੱਤਾ ਗਿਆ ਅਤੇ ਅੱਜ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਮੌਜੂਦਾ ਸਿੱਟ ਦੀਆਂ ਪੜਤਾਲਾਂ ਦਾ ਬਾਈਕਾਟ ਕਿਉਂ ਕੀਤਾ ਜਾ ਰਿਹਾ ਹੈ। ਜੋ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕਰੇ ਉਸ ਦਾ ਕੱਖ ਨਾ ਰਹੇ, ਬਿਕਰਮ ਮਜੀਠੀਆ ਦੀ ਇਸ ਟਿੱਪਣੀ ’ਤੇ ਵੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨੇ ਕਿਹਾ ਕਿ ਮਜੀਠੀਆ ਟੇਢੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ਼ ਮੰਗਣ ਵਾਲਿਆ ਨੂੰ ਕੋਸ ਰਹੇ ਹਨ ਪਰ ਇਸ ਨਾਲ ਗੁਰੂ ਦੇ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…