ਮਲੂਕਾ ਵਿਵਾਦ: ਆਪਣੇ ਗੁਰੂ ਤੇ ਧਰਮ ਨੂੰ ਪਿੱਠ ਦੇਣ ਵਾਲੇ ਕੌਮ ਤੇ ਲੋਕਾਂ ਦੇ ਸਕੇ ਨਹੀਂ ਹੋ ਸਕਦੇ: ਭਾਈ ਹਰਦੀਪ ਸਿੰਘ

ਪੁਜਾਰੀਆਂ ਵੱਲੋਂ ਮੁਖਵਾਕ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਪਵਿੱਤਰ ਬੋਲਾ ਨਾਲ ਭੱਦਾ ਮਜ਼ਾਕ ਕਰਕੇ ਖਿੱਲੀ ਉਡਾਉਣੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਸੂਬਾ ਕਨਵੀਨਰ ਭਾਈ ਹਰਦੀਪ ਸਿੰਘ ਮੁਹਾਲੀ ਨੇ ਅਕਾਲੀ-ਭਾਜਪਾ ਸਰਕਾਰ ਵਿੱਚ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੀਤੇ ਦਿਨੀਂ ਦਫ਼ਤਰ ਦੇ ਉਦਘਾਟਨ ਸਮਾਰੋਹ ਦੌਰਾਨ ਪੁਜਾਰੀਆਂ ਵੱਲੋਂ ਸ਼ਰੇਆਮ ਮੁਖਵਾਕ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਪਵਿੱਤਰ ਬੋਲਾ ਨਾਲ ਭੱਦਾ ਮਜ਼ਾਕ ਕਰਕੇ ਖਿੱਲੀ ਉਡਾਉਣ ਦੀ ਘਟਨਾ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੇ ਰਾਜਸੀ ਆਗੂ ਆਪਣੇ ਧਰਮ ਦੇ ਸਿਧਾਂਤਾ ਦਾ ਸਤਿਕਾਰ ਨਹੀਂ ਕਰ ਸਕਦੇ ਉਹ ਦੂਜਿਆਂ ਦੇ ਧਰਮ ਦਾ ਸਤਿਕਾਰ ਕੀ ਕਰਨਗੇ। ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਦੀ ਰਾਜਨੀਤੀ ਖਾਤਰ, ਰਾਜਸੀ ਡਰਾਮੇਬਾਜੀ ਵਜੋਂ ਆਪਣੇ ਗੁਰੂ ਤੇ ਧਰਮ ਨੂੰ ਪਿੱਠ ਦੇਣ ਵਾਲੇ ਆਗੂ ਜਨਤਾ ਦੇ ਸਕੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹਰ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਆਪੋ-ਆਪਣੇ ਧਰਮ ਦੇ ਸਿਧਾਂਤਾ ਦੇ ਪੱਕੇ ਰਹਿਣ ਅਤੇ ਸਾਨੂੰ ਸਾਰਿਆਂ ਨੂੰ ਦੂਜਿਆਂ ਦੇ ਧਰਮ, ਵਿਚਾਰਧਾਰਾ ਅਤੇ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਗ਼ੈਰ ਮਨੁੱਖੀ ਤੇ ਨੀਵੀਂ ਸੋਚ ਦਾ ਲੱਛਣ ਹੈ।
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਬਾਦਲ ਵਜ਼ਾਰਤ ਦੇ ਕੈਬਨਿਟ ਮੰਤਰੀ ਸ੍ਰੀ ਮਲੂਕਾ ਵੱਲੋਂ ਦਫ਼ਤਰ ਦੇ ਉਦਘਾਟਨ ਸਮੇਂ ਰਮਾਇਨ ਪਾਠ ਤੋਂ ਬਾਅਦ ਸਿੱਖ ਅਰਦਾਸ ਦਾ ਸਵਾਂਗ ਕਰਦਿਆਂ ਅਰਦਾਸ ਕਰਵਾਉਣਾ ਸਿੱਖ ਹਿਰਦਿਆਂ ਵਿੱਚ ਭਾਰੀ ਰੋਹ ਤੇ ਬੇਚੈਨੀ ਪੈਦਾ ਕਰਨ ਵਾਲੀ ਨਿੰਦਣਯੋਗ ਘਟਨਾ ਹੈ। ਜਿਸ ਦੀ ਸਿੰਘ ਸਭਾ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਰਾਜਨੀਤਕ ਸਰਪ੍ਰਸਤੀ ਹੇਠ ਚਲ ਰਹੇ ਤਖ਼ਤਾਂ ਦੇ ਮੁੱਖ ਸੇਵਾਦਾਰ, ਸਿੱਖ ਪਰੰਪਰਾਵਾਂ ਨੂੰ ਸਾਂਭਣ ਵਿੱਚ ਲਗਾਤਾਰ ਨਾਕਾਮ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਪੰਥਕ ਸਿਰਮੌਰਤਾ ਬਰਕਰਾਰ ਰੱਖਦਿਆਂ ਸਾਰਿਆਂ ਲਈ ਇਕਸਾਰ ਮਾਪਦੰਡ ਅਪਨਾਉਣੇ ਚਾਹੀਦੇ ਹਨ ਅਤੇ ਇਕ ਧੜੇ ਦੀ ਗੁਲਾਮੀ ਕਰਦਿਆਂ ਪੰਥਕ ਪਰੰਪਰਾਵਾਂ ਨੂੰ ਖੋਰਾ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਮਲੂਕਾ ਨੂੰ ਇਸ ਘਟਨਾ ਦਾ ਪਸ਼ਚਾਤਾਪ ਅਤੇ ਸਾਰੇ ਰਾਜਨੀਤਕ ਆਗੂਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…