ਮਲੂਕਾ ਵਿਵਾਦ: ਅਕਾਲੀ ਮੰਤਰੀ ਮਲੂਕਾ ਵੱਲੋਂ ਸਮਾਗਮ ਵਿੱਚ ਅਰਦਾਸ ਦੀ ਸ਼ਬਦਾਵਲੀ ਰਾਹੀਂ ਗੁਰਮਤਿ ਮਰਿਆਦਾ ਘਾਣ: ਸੰਤ ਸਮਾਜ

ਅਕਾਲੀ ਮੰਤਰੀ ਸਮੇਤ ਸਿੱਖ ਵਿਰੋਧੀ ਤਾਕਤਾਂ ਦੇ ਜ਼ਿੰਮੇਵਾਰ ਪੁਜਾਰੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਪੰਜਾਬ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੀਤੇ ਦਿਨੀਂ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਹਿੰਦੂਤਵ ਦੇ ਪ੍ਰਭਾਵ ਹੇਠ ਪੁਜਾਰੀਆਂ ਵੱਲੋਂ ਮੁਖਵਾਕ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਪਵਿੱਤਰ ਬੋਲਾ ਨਾਲ ਭੱਦਾ ਮਜ਼ਾਕ ਕਰਕੇ ਗੁਰਮਤਿ ਮਰਿਆਦਾ ਦੀ ਖਿੱਲੀ ਉਡਾਉਣ ਦੀ ਸੰਤ ਸਮਾਜ ਨੇ ਸਖ਼ਤ ਨਿਖੇਧੀ ਕੀਤੀ ਹੈ। ਅੱਜ ਇੱਥੇ ਸੰਤ ਸਮਾਜ ਦੇ ਸੀਨੀਅਰ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਅਤੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਅਕਾਲੀ ਮੰਤਰੀ ਅਤੇ ਪੁਜਾਰੀਆਂ ਦੀ ਿਇਹ ਗਲਤੀ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ। ਕਿਉਂਕਿ ਇਸ ਨਾਲ ਸਿੱਖੀ ਸਿਧਾਂਤਾਂ ਨੂੰ ਭਾਰੀ ਸੱਟ ਵੱਜੀ ਹੈ।
ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕੁਝ ਸਮਾਂ ਪਹਿਲਾਂ ਵੀ ਇਸੇ ਕੜੀ ਅਧੀਨ ਸਿੱਖ ਵਿਰੋਧੀਆਂ ਵੱਲੋਂ ਅਖੌਤੀ ਸਿੱਖ ਵਿਦਵਾਨਾਂ ਤੋਂ ਅਰਦਾਸ ਦੇ ਪਹਿਲੇ ਸ਼ਬਦਾਂ ਤੇ ਸਿਧਾਂਤਕ ਹਮਲੇ ਕਰਵਾਏ ਸੀ ਪਰ ਸਿੱਖ ਕੌਮ ਦੀ ਜਾਗ੍ਰਤੀ ਨੇ ਇਹ ਕੋਝੀਆਂ ਚਾਲਾ ਫੇਲ ਕਰ ਦਿੱਤੀਆਂ ਸਨ, ਪ੍ਰੰਤੂੂ ਹੁਣ ਜੋ ਤਾਜ਼ਾ ਹਮਲਾ ਕੀਤਾ ਗਿਆ ਹੈ, ਉਹ ਸਿੱਖੀ ਭੇਸ ਵਿੱਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਆਗੂਆਂ ਦੀ ਮਿਲੀਭੁਗਤ ਨਾਲ ਸੰਭਵ ਹੋ ਸਕਿਆ ਹੈ। ਅਕਾਲੀ ਆਗੂ ਨੇ ਪ੍ਰੋਗਰਾਮ ਵਿੱਚ ਅਖੌਤੀ ਪੰਥ ਵਿਰੋਧੀ ਤਾਕਤਾਂ ਤੋਂ ਅਰਦਾਸ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਅਕਾਲੀ ਮੰਤਰੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਤਾਂ ਜਦੋਂ ਅਰਦਾਸ ਨਾਲ ਮਜ਼ਾਕ ਸ਼ੁਰੂ ਹੋਇਆ ਤਾਂ ਉਹ ਉਦੋਂ ਚੁੱਪ ਕਰਕੇ ਕਿਊਂ ਬੈਠੇ ਰਹੇ।
ਸੰਤ ਸਮਾਜ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਕਿ ਇਸ ਦੀ ਹੋਂਦ ਹੀ ਅਰਦਾਸ ਨਾਲ ਪੈਦਾ ਤੇ ਮਜ਼ਬੂਤ ਹੋਈ ਹੈ ਜਦੋਂ ਸਿੱਖ ਕੌਮ ਨੇ ਆਪਣਾ ਲਹੂ ਵਹਾ ਕੇ ਇਸ ਨੂੰ ਪੰਥਕ ਹੋਂਦ ਵਿੱਚ ਲਿਆਂਦਾ ਤਾਂ ਉਸ ਸਮੇਂ ਸਿੱਖ ਅਰਦਾਸਾ ਸੋਧ ਕੇ ਚਲਦੇ ਸਨ ਪ੍ਰੰਤੂ ਬਹੁਤ ਹੀ ਅਫ਼ਸੋਸਨਾਕ ਅਤੇ ਸ਼ਰਮਨਾਕ ਗੱਲ ਹੈ ਕਿ ਉਸੇ ਅਕਾਲੀ ਦਲ ਦਾ ਮੰਤਰੀ ਸ਼ਰ੍ਹੇਆਮ ਪੰਥ ਵਿਰੋਧੀ ਤਾਕਤਾਂ ਨਾਲ ਮਿਲ ਕੇ ਦਸਮ ਪਿਤਾ ਦੀ ਪਵਿੱਤਰ ਬਾਣੀ ਦਾ ਮਜ਼ਾਕ ਦਾ ਪਾਤਰ ਬਣ ਰਿਹਾ ਹੈ। ਸੰਤ ਸਮਾਜ ਨੇ ਅਕਾਲੀ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਅਜੇ ਵੀ ਵਕਤ ਰਹਿੰਦੇ ਸਮੁੱਚੀ ਸਿੱਖ ਕੌਮ ਤੋਂ ਗਲ ਵਿੱਚ ਪੱਲਾ ਪਾ ਕੇ ਮੁਆਫ਼ੀ ਮੰਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਰਦਾਸ ਦਾ ਮਜ਼ਾਕ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ 295ਏ ਦਾ ਪਰਚਾ ਦਰਜ ਕਰੇ ਤਾਂ ਜੋ ਭਵਿੱਖ ਵਿੱਚ ਕੋਈ ਵਿਅਕਤੀ ਮੁੜ ਅਜਿਹੀ ਗਲਤੀ ਨਾ ਕਰ ਸਕੇ। ਸੰਤ ਸਮਾਜ ਨੇ ਭਗਵੇ ਬਾਣੇ ਵਾਲੀ ਪਾਰਟੀ ਨੂੰ ਵੀ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਭੜਕਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਗੱਲ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…