ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਥਾਣਾ ਹੰਢੇਸਰਾ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ ਕੀਤਾ ਮੁਲਜ਼ਮ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਜ਼ਿਲ੍ਹਾ ਮੁਹਾਲੀ ਦੀ ਥਾਣਾ ਹੰਢੇਸਰਾ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਟਰੈਕਟਰ-ਟਰਾਲੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਡੇਰਾਬੱਸੀ ਸਰਕਲ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਮਾਨ ਦੀ ਨਿਗਰਾਨੀ ਹੇਠ ਥਾਣਾ ਹੰਡੇਸਰਾ ਦੇ ਐਸਐਚਓ ਗੁਰਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਾਕਾਬੰਦੀ ਦੌਰਾਨ ਸੀਹਪੁਰ ਮੋੜ ’ਤੇ ਨਰਾਇਣਗੜ੍ਹ ਸਾਈਡ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੂੰ ਚੈਕਿੰਗ ਲਈ ਰੋਕਿਆ ਗਿਆ।
ਐਸਐਸਪੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਟਰੈਕਟਰ ਚਾਲਕ ਨੇ ਆਪਣਾ ਨਾਮ ਜਸਵੀਰ ਸਿੰਘ ਵਾਸੀ ਪਿੰਡ ਰਾਏਵਾਲੀ (ਅੰਬਾਲਾ) ਦੱਸਿਆ। ਟਰਾਲੀ ਨੂੰ ਚੈਕ ਕਰਨ ’ਤੇ ਉਸ ਵਿੱਚ ਰੇਤਾ ਭਰਿਆ ਹੋਇਆ ਸੀ। ਚਾਲਕ ਜਸਵੀਰ ਸਿੰਘ ਨਾਕਾ ’ਤੇ ਤਾਇਨਾਤ ਪੁਲੀਸ ਨੂੰ ਮਾਈਨਿੰਗ ਸਬੰਧੀ ਪਰਚੀ ਜਾਂ ਬਿਲ ਨਹੀਂ ਦਿਖਾ ਸਕਿਆ। ਪੁਲੀਸ ਨੇ ਮੌਕੇ ਉੱਤੇ ਮਾਈਨਿੰਗ ਇਸਪੈਕਟਰ ਪ੍ਰਦੀਪ ਕੁਮਾਰ ਨੂੰ ਸੱਦਿਆ ਗਿਆ। ਜਿਨ੍ਹਾਂ ਵੱਲੋਂ ਮੌਕਾ ਦੇਖ ਕੇ ਜੁਰਮ 4 (1) 21 (1) ਮਾਇਨਿਗ ਐਡ ਮਿਨਰਲ ਐਕਟ 1957 ਦਾ ਹੋਣਾ ਪਾਇਆ ਗਿਆ। ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਜਸਵੀਰ ਸਿੰਘ ਖ਼ਿਲਾਫ਼ 18,4, 2021 ਅ/ਧ 4 (1) 21 (4) ਮਾਈਨਿੰਗ ਐਕਟ 1957 ਦਰਜ ਕਰਕੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲੀਸ ਨੇ ਟਰੈਕਟਰ ਟਰਾਲੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…