Share on Facebook Share on Twitter Share on Google+ Share on Pinterest Share on Linkedin ਅੌਰਤਾਂ ਦਾ ਝਗੜਾ ਨਿਪਟਾਉਣ ਆਏ ਵਿਅਕਤੀਆਂ ਵੱਲੋਂ ਥਾਣੇਦਾਰ ਤੇ ਸੰਤਰੀ ਨਾਲ ਹੱਥੋਪਾਈ, ਵਰਦੀ ਫਾੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ: ਇੱਥੋਂ ਦੇ ਫੇਜ਼-11 ਥਾਣੇ ਵਿੱਚ ਦੋ ਅੌਰਤਾਂ ਦੀ ਆਪਸੀ ਲੜਾਈ ਦਾ ਝਗੜਾ ਨਿਪਟਾਉਣ ਆਏ ਇੱਕ ਵਿਅਕਤੀ ਅਤੇ ਉਸ ਦੇ ਬੇਟਿਆਂ ਨੇ ਜਾਂਚ ਅਧਿਕਾਰੀ ਥਾਣੇਦਾਰ ਅਤੇ ਸੰਤਰੀ ਨਾਲ ਹੱਥੋਪਾਈ ਹੋ ਗਈ। ਇਸ ਸਬੰਧੀ ਓਮ ਪ੍ਰਕਾਸ਼, ਉਸ ਦੇ ਪੁੱਤਰਾਂ ਲਾਲ ਕ੍ਰਿਸ਼ਨ ਅਤੇ ਕਮਲ ਕੁਮਾਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 353, 186, 506, 34 ਦੇ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਤਿੰਨਾਂ ਪਿਉ-ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਦਿਨੀਂ ਗੁਰੂ ਨਾਨਕ ਕਲੋਨੀ ਜਗਤਪੁਰਾ ਵਿੱਚ ਦੋ ਅੌਰਤਾਂ ਨਿਰਮਲਾ ਦੇਵੀ ਅਤੇ ਮੰਜੂ ਦੇਵੀ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਵੱਲੋਂ ਪੁਲੀਸ ਨੂੰ ਇੱਕ ਦੂਜੇ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤਾਂ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਨਾਮ ਸਿੰਘ ਨੇ ਦੋਵਾਂ ਪਾਰਟੀਆਂ ਨੂੰ ਥਾਣੇ ਸੱਦਿਆ ਸੀ। ਥਾਣੇਦਾਰ ਹਾਲੇ ਅੌਰਤਾਂ ਨਾਲ ਝਗੜੇ ਸਬੰਧੀ ਗੱਲ ਕਰ ਹੀ ਰਿਹਾ ਸੀ ਕਿ ਇਸ ਦੌਰਾਨ ਮੰਜੂ ਦੇਵੀ ਨਾਲ ਆਏ ਉਸ ਦੇ ਜਾਣਕਾਰ ਓਮ ਪ੍ਰਕਾਸ਼ ਨੇ ਉੱਚੀ ਉੱਚੀ ਬੋਲ ਕੇ ਬਿਨਾਂ ਵਜ੍ਹਾ ਝਗੜਾ ਵਧਾ ਦਿੱਤਾ। ਜਦੋਂ ਏਐਸਆਈ ਗੁਰਨਾਮ ਸਿੰਘ ਨੇ ਓਮ ਪ੍ਰਕਾਸ਼ ਨੂੰ ਬਿਨਾਂ ਵਜ੍ਹਾ ਰੌਲਾ ਪਾਉਣ ਤੋਂ ਟੋਕਿਆ ਤਾਂ ਉਸ ਦੇ ਬੇਟਿਆਂ ਨੇ ਵੀ ਪੁਲੀਸ ਮੁਲਾਜ਼ਮਾਂ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ। ਇਹ ਵਿਅਕਤੀ ਮੰਜੂ ਦੇਵੀ ਦੇ ਹੱਕ ਵਿੱਚ ਫੈਸਲਾ ਲਿਖਣ ਲਈ ਪੁਲੀਸ ’ਤੇ ਜ਼ੋਰ ਪਾ ਰਹੇ ਸੀ। ਜਦੋਂਕਿ ਪੁਲੀਸ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਸ੍ਰੀ ਬੈਂਸ ਨੇ ਦੱਸਿਆ ਕਿ ਜਦੋਂ ਵਾਰ ਵਾਰ ਸਮਝਾਉਣ ਦੇ ਬਾਵਜੂਦ ਉਨ੍ਹਾਂ ਰੌਲਾ ਪਾਉਣ ਤੋਂ ਨਹੀਂ ਹਟੇ ਤਾਂ ਥਾਣੇਦਾਰ ਨੇ ਸੰਤਰੀ ਸੁਨੀਲ ਸਿੰਘ ਨੂੰ ਆਵਾਜ਼ ਦੇ ਕੇ ਇਨ੍ਹਾਂ ਪਿਉ ਪੁੱਤਰਾਂ ਨੂੰ ਥਾਣੇ ਤੋਂ ਬਾਹਰ ਭੇਜਣ ਲਈ ਆਖਿਆ। ਜਿਵੇਂ ਹੀ ਸੰਤਰੀ ਨੇ ਉਕਤ ਵਿਅਕਤੀਆਂ ਨੂੰ ਪੰਚਾਇਤ ’ਚੋਂ ਉੱਠਾ ਕੇ ਬਾਹਰ ਜਾਣ ਲਈ ਆਖਿਆ ਤਾਂ ਮੁਲਜ਼ਮਾਂ ਨੇ ਸੰਤਰੀ ਨੂੰ ਫੜ ਲਿਆ ਅਤੇ ਹੱਥੋਪਾਈ ਦੌਰਾਨ ਉਸ ਦੀ ਵਰਦੀ ਫਾੜ ਦਿੱਤੀ। ਇਹ ਦੇਖ ਕੇ ਜਦੋਂ ਥਾਣੇਦਾਰ ਸੰਤਰੀ ਦੇ ਬਚਾਅ ਵਿੱਚ ਅੱਗੇ ਆਇਆ ਤਾਂ ਹਮਲਾਵਰ ਜਾਂਚ ਅਧਿਕਾਰੀ ਨਾਲ ਵੀ ਉਲਝ ਪਏ ਅਤੇ ਹੱਥੋਪਾਈ ਕੀਤੀ ਗਈ। ਥਾਣੇ ਵਿੱਚ ਮੌਜੂਦ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਕਤ ਮੁਲਜ਼ਮਾਂ ਓਮ ਪ੍ਰਕਾਸ਼, ਉਸ ਦੇ ਪੁੱਤਰਾਂ ਲਾਲ ਕ੍ਰਿਸ਼ਨ ਅਤੇ ਕਮਲ ਕੁਮਾਰ ਨੂੰ ਅੱਜ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ