Share on Facebook Share on Twitter Share on Google+ Share on Pinterest Share on Linkedin ਪਤਨੀ ਤੇ ਪੁੱਤਰ ਦੀ ਗੋਲੀ ਮਾਰ ਕੇ ਬੇਰਹਿਮ ਹੱਤਿਆ, ਦੋਸ਼ੀ ਪਤੀ ਫਰਾਰ ਨਬਜ਼-ਏ-ਪੰਜਾਬ ਬਿਊਰੋ, ਬਿਹਾਰ, 14 ਮਾਰਚ: ਬਿਹਾਰ ਵਿੱਚ ਭੋਜਪੁਰ ਜ਼ਿਲੇ ਦੇ ਸਿਕਰਹੱਟਾ ਥਾਣਾ ਖੇਤਰ ਵਿੱਚ ਇਕ ਵਿਅਕਤੀ ਨੇ ਝਗੜੇ ਦੇ ਚੱਲਦੇ ਅੱਜ ਦਿਨ-ਦਿਹਾੜੇ ਆਪਣੀ ਪਤਨੀ ਅਤੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਸੂਤਰਾਂ ਨੇ ਦੱਸਿਆ ਕਿ ਲਵਨਾ ਪਿੰਡ ਵਾਸੀ ਕੇਸ਼ਵ ਰਾਏ ਦਾ ਆਪਣੀ ਪਤਨੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਇਸ ਦਾ ਮੁੱਕਦਮਾ ਕੋਰਟ ਵਿੱਚ ਚੱਲ ਰਿਹਾ ਸੀ। ਇਸ ਤੋਂ ਨਾਰਾਜ਼ ਪਤੀ ਨੇ ਕਰੀਬ ਸਾਢੇ 9 ਵਜੇ ਪਤਨੀ ਗੀਤਾ ਅਤੇ ਪੁੱਤਰ ਹਲਚਲ ਰਾਏ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋੱ ਬਾਅਦ ਦੋਸ਼ੀ ਕੇਸ਼ਵ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਪਿੰਡ ਵਾਲਿਆਂ ਦੀ ਸੂਚਨਾ ਤੇ ਪੁੱਜੀ ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਦੋਸ਼ੀ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ