ਸੀਜੀਸੀ ਕਾਲਜ ਝੰਜੇੜੀ ਵੱਲੋਂ ਇੱਕ ਰੋਜ਼ਾ ਮੈਨੇਜਮੈਂਟ ਫੈਸਟ-2017 ਦਾ ਆਯੋਜਨ

ਵਿਦਿਆਰਥੀਆਂ ਵੱਲੋਂ ਕਲਾ ਦੀਆਂ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਨਾਲ ਸ਼ਾਨਦਾਰ ਪ੍ਰਦਰਸ਼ਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵੱਲੋਂ ਇਕ ਦਿਨਾਂ ਮੈਨੇਜਮੈਂਟ ਫੈਸਟ-2017 ਦੀ ਮਾਸਟਰਜ਼ ਆਫ਼ ਮੈਨੇਜਮੈਂਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਵਿਲੱਖਣ ਤਰੀਕੇ ਨਾਲ ਆਪਣੀਆਂ ਕਲਾਵਾਂ ਦਾ ਨੂੰ ਬਾਖ਼ੂਬੀ ਤਰੀਕੇ ਨਾਲ ਪੇਸ਼ ਕੀਤਾ। ਕਲਾ ਅਤੇ ਦਿਮਾਗ਼ੀ ਪ੍ਰਤਿਭਾ ਦੇ ਇਸ ਫੈਸਟ ਵਿਚ ਵਿਦਿਆਰਥੀਆਂ ਨੇ ਜਿੱਥੇ ਮੈਨੇਜਮੈਂਟ ਨਾ ਸੰਬੰਧਤ ਪੈਨਲ ਡਿਸਕਸ਼ਨ, ਬਿਜ਼ ਬੈਟਲ,ਬਿਜ਼ ਐਜ਼ਲ ਸਮੇਤ ਕਈ ਦਿਮਾਗ਼ੀ ਗਤੀਵਿਧੀਆਂ ਵਿਚ ਹਿੱਸਾ ਲਿਆ। ਉੱਥੇ ਹੀ ਭਵਿਖ ਦੇ ਇਨ੍ਹਾਂ ਮੈਨੇਜਰਾਂ ਨੇ ਆਪਣੀ ਕਲਾ ਪ੍ਰਤਿਭਾ ਦਾ ਵੀ ਫੇਸ ਪੇਂਟਿੰਗ, ਰੰਗੋਲੀ, ਮਹਿੰਦੀ ਸਮੇਤ ਕਈ ਮੁਕਾਬਲਿਆਂ ਵਿਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਇਸ ਦੇ ਨਾਲ ਹੀ ਵੱਖ ਵੱਖ ਪ੍ਰਦੇਸ਼ਾਂ ਦੇ ਪ੍ਰਪਰਾਰਿਕ ਖਾਣਿਆਂ ਦੇ ਸਟਾਲ ਵੀ ਲਗਾਏ ਗਏ। ਇਸ ਫੈਸਟ ਦਾ ਉਦਘਾਟਨ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਫੈਸਟ ਦਾ ਸਭ ਤੋਂ ਰੋਚਕ ਪਹਿਲੂ ਵਿਦਿਆਰਥੀਆਂ ਦੀ ਆਪਣੀ ਖੂਬ ਸੂਰਤ ਕਹਾਣੀ ਤਿਆਰ ਕਰਨਾ, ਕੂੜਾ ਕਰਕਟ ਤੋਂ ਖ਼ੂਬਸੂਰਤ ਵਸਤਾਂ ਬਣਾਉਣਾ, ਕਿਸੇ ਵਸਤੂ ਦੀ ਨਵੇਕਲੀ ਦਿੱਖ ਦੇਣ ਰਹੇ ਜਿਸ ਵਿਚ ਸਭ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਪੇਸ਼ਕਸ਼ ਕੀਤੀ। ਵਿਦਿਆਰਥੀਆਂ ਵੱਲੋਂ ਨਹੁੰ ਸਜਾਉਣ ਦੀ ਕਲਾ, ਡਿਜ਼ਾਇਨਿੰਗ ਡਰੈੱਸ, ਫੇਸ ਪੇਂਟਿੰਗ ਰਾਹੀਂ ਆਪਣੀ ਕਲਾਕਾਰੀ ਦੀ ਬਿਹਤਰੀਨ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਵਿਦਿਆਰਥੀਆਂ ਦੀ ਕਲਾ ਨੂੰ ਸਲਾਹੁੰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਕਰ ਕੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਜਿਸ ਨਾਲ ਵਿਦਿਆਰਥੀ ਅੰਦਰ ਟੀਮ ਵਰਕ,ਕੁੱਝ ਵੱਖਰਾ ਕਰਨ ਦੀ ਸੋਚ, ਆਪਣਾ ਵਜੂਦ ਸਾਬਤ ਕਰਨ ਦੀ ਪ੍ਰੇਰਨਾ ਅਤੇ ਮੁਕਾਬਲੇ ਦੀ ਭਾਵਨਾ ਆਉਂਦੀ ਹੈ। ਜੋ ਕਿ ਅੱਜ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਅਤਿ ਲੋੜੀਂਦੀ ਹੈ। ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੂੰ ਕੱੁਝ ਨਵਾਂ ਕਰਨ ਦੀ ਪ੍ਰੇਰਿਤ ਕਰਦੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…