ਮਾਣਕਪੁਰ ਬੇਅਦਬੀ ਦੀ ਘਟਨਾ: ਗੁਰਦੁਆਰੇ ਦੇ ਗਰੰਥੀ ਨੂੰ ਬਦਨਾਮ ਕਰਨ ਲਈ ਪਵਿੱਤਰ ਗਰੰਥ ਦੇ ਪੰਨੇ ਫਾੜੇ

ਤਰਨ ਤਾਰਨ ਪੁਲੀਸ ਨੇ 12 ਘੰਟਿਆਂ ਵਿੱਚ ਸੁਲਝਾਈ ਬੇਅਦਬੀ ਦੀ ਘਟਨਾ, ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹਤਰਨਤਾਰਨ, 5 ਅਪਰੈਲ:
ਜ਼ਿਲ੍ਹਾ ਤਰਨ ਤਾਰਨ ਵਿੱਚ ਕੰਟਰੋਲ ਰੂਮ ’ਤੇ ਬੀਤੀ ਦੇਰ ਸ਼ਾਮ ਕਰੀਬ 8.40 ਵਜੇ ਸੂਚਨਾ ਮਿਲੀ ਕਿ ਭਿੱਖੀਵਿੰਡ ਪੁਲਸ ਥਾਣੇ ਦੇ ਕੱਚਾ ਪੱਕਾ ਪੁਲੀਸ ਚੌਂਕੀ ਦੇ ਪਿੰਡ ਮਾਣਕਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ। ਇਹ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਐਸ. ਐਸ. ਪੀ ਤਰਨ ਤਾਰਨ ਹਰਜੀਤ ਸਿੰਘ ਆਈ.ਪੀ.ਐਸ ਨੇ ਆਈ.ਜੀ ਬਾਰਡਰ ਰੇਂਜ ਸ੍ਰੀ ਨੌਨਿਹਾਲ ਸਿੰਘ ਆਈ. ਪੀ. ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਡੀ. ਆਈ. ਜੀ ਬਾਰਡਰ ਰੇਂਜ ਸ੍ਰੀ ਏ.ਕੇ. ਮਿੱਤਲ ਦੀ ਸਹਾਇਤਾ ਨਾਲ ਐਸ.ਪੀ. ਇਨਵੈਸਟੀਗੇਸ਼ਨ, ਡੀਐਸਪੀ ਭਿੱਖੀਵਿੰਡ ਅਤੇ ਐਸਪੀ ਅਪਰੇਸ਼ਨ ਅਧਾਰਿਤ ਜਾਂਚ ਟੀਮ ਨੂੰ ਇਸ ਘਟਨਾ ਦੀ ਜਾਂਚ ਲਈ ਲਾ ਦਿੱਤਾ।
ਗੁਰਦੁਆਰਾ ਬਾਬਾ ਸ਼ਹੀਦ ਸਿੰਘ ਜੀ ਮਾਣਕਪੁਰਾ ਦੇ ਗ੍ਰੰਥੀ ਸਰਬਜੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਉਸ ਦੇ ਧਿਆਨ ਵਿੱਚ ਇਹ ਘਟਨਾ 04-04-2017 ਨੂੰ ਸ਼ਾਮ 5 ਵਜੇ ਉਸ ਸਮੇਂ ਆਈ ਜਦੋਂ ਉਹ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰਨ ਵਾਲਾ ਸੀ। ਇਸ ਸਬੰਧ ਵਿੱਚ ਐਫ. ਆਈ. ਆਰ ਨੰਬਰ 60 ਮਿਤੀ 04-04-2017 ਜ਼ੇਰੇ ਦਫਾ 295 ਏ ਆਈ. ਪੀ. ਸੀ ਹੇਠ ਅਣਪਛਾਤੇ ਵਿਅਕਤੀਆਂ ਵਿਰੁੱਧ ਭਿੱਖੀਵਿੰਡ ਪੁਲਸ ਥਾਣੇ ਵਿਖੇ ਰਾਤ ਨੂੰ ਦਰਜ ਕੀਤਾ ਗਿਆ। ਪੁਲਸ ਪਾਰਟੀ ਨੇ 04-04-2017 ਦੀ ਰਾਤ ਨੂੰ ਪੁੱਛ ਪੜਤਾਲ ਲਈ 20 ਛੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਮਾਣਕਪੁਰਾ ਪਿੰਡ ਦੇ ਲੋਕਾਂ ਦੀ ਮਦਦ ਨਾਲ ਵਿਗਿਆਨਕ ਲੀਹਾਂ ’ਤੇ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਗਈ। ਜਾਂਚ ਪੜਤਾਲ ਦੌਰਾਨ ਇਹ ਪਤਾ ਲੱਗਾ ਕਿ ਸੁਖਦੇਵ ਸਿੰਘ ਪੁੱਤਰ ਪਾਲ ਸਿੰਘ ਨੂੰ ਗ੍ਰੰਥੀ ਸਰਬਜੀਤ ਸਿੰਘ ਦੇ ਨਾਲ ਇੱਕ ਪੁਰਾਣੇ ਪਰਿਵਾਰਕ ਝਗੜੇ ਕਾਰਨ ਸ਼ਿਕਵਾ ਸੀ। ਸੁਖਦੇਵ ਸਿੰਘ ਸਥਾਨਕ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ ਪਰ ਹੁਣ ਗੁਰਦੁਆਰਾ ਕਮੇਟੀ ਉਸ ਨਾਲ ਇਤਫਾਕ ਨਹੀਂ ਰੱਖਦੀ ਸੀ। ਬੀਤੇ ਦਿਨੀਂ ਸ਼ਾਮ 4.30 ਵਜੇ ਦੇ ਕਰੀਬ ਉਹ ਵਿਅਕਤੀਗਤ ਤੌਰ ’ਤੇ ਗੁਰਦੁਆਰਾ ਵਿੱਚ ਮੱਥਾ ਟੇਕਣ ਗਿਆ।
ਇਸ ਸਮੇਂ ਉਸ ਨੇ ਸ਼ਰਾਰਤ ਪੂਰਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪੰਨੇ ਫਾੜ ਦਿੱਤੇ ਤਾਂ ਜੋ ਗ੍ਰੰਥੀ ਸਰਬਜੀਤ ਸਿੰਘ ਨੂੰ ਬਦਨਾਮ ਕੀਤਾ ਜਾ ਸਕੇ। ਕਿਉਂਕਿ ਉਸ ਦਾ ਉਦੇਸ਼ ਗੁਰਦੁਆਰੇ ਦੇ ਗ੍ਰੰਥੀ ਨੂੰ ਬਦਲਾਉਣਾ ਸੀ ਜੋ ਉਸ ਦੀ ਪਿੱਤਰੀ ਜਾਇਦਾਦ ’ਤੇ ਬਣਾਇਆ ਗਿਆ ਸੀ। ਸੁਖਦੇਵ ਸਿੰਘ ਦਾ ਗੁਰਦੁਆਰੇ ਦੀ ਕਾਰ ਸੇਵਾ ਅਤੇ ਇਮਾਰਤ ਦੀ ਉਸਾਰੀ ਵਿੱਚ ਹਿੱਸਾ ਸੀ। ਕੁਝ ਦਿਨ ਪਹਿਲਾਂ ਉਸ ਦਾ ਗ੍ਰੰਥੀ ਦੇ ਪਰਿਵਾਰ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਗ੍ਰੰਥੀ ਸਰਬਜੀਤ ਸਿੰਘ ਦੀ ਪਤਨੀ (ਕੁਲਵਿੰਦਰ ਕੌਰ) ਨੇ ਸੁਖਦੇਵ ਸਿੰਘ ਬੁਰੀ ਤਰ੍ਹਾਂ ਬੇਇਜ਼ਤੀ ਕੀਤੀ। ਸੁਖਦੇਵ ਸਿੰਘ ਨੂੰ ਆਪਣੀ ਬੇਇਜ਼ਤੀ ਬਹੁਤ ਜ਼ਿਆਦਾ ਮਹਿਸੂਸ ਹੋਈ ਅਤੇ ਉਸ ਨੇ ਸਥਾਨਕ ਗੁਰਦੁਆਰਾ ਕਮੇਟੀ ਕੋਲ ਸ਼ਿਕਾਇਤ ਵੀ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਸ ਦੇ ਇਹ ਮਨ ਵਿੱਚ ਸੀ ਕਿ ਜੇ ਉਹ ਬੇਅਦਬੀ ਦੇ ਮਾਮਲੇ ਨੂੰ ਅਮਲ ਵਿੱਚ ਲਿਆਵੇਗਾ ਤਾਂ ਕਮੇਟੀ ਗ੍ਰੰਥੀ ਸਰਬਜੀਤ ਸਿੰਘ ਨੂੰ ਹਟਾ ਦੇਵੇਗੀ ਅਤੇ ਨਵਾਂ ਗ੍ਰੰਥੀ ਨਿਯੁਕਤ ਹੋ ਜਾਵੇਗਾ। ਪਰ ਉਸ ਦੀ ਇਹ ਯੋਜਨਾ ਸਫ਼ਲ ਨਾ ਹੋਈ। ਮੁਲਜ਼ਮ ਸੁਖਦੇਵ ਸਿੰਘ ਨੂੰ ਪੁਲੀਸ ਨੇ ਅੱਜ 5 ਅਪਰੈਲ ਨੂੰ ਸ਼ਾਮੀ 8 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…