Nabaz-e-punjab.com

ਮਨਾਣਾ ਦੀ ਟੀਮ ਨੇ ਜਿੱਤਿਆ ਰਾਏਪੁਰ ਕਲਾਂ ਦਾ 13ਵਾਂ ਕਬੱਡੀ ਕੱਪ ਟੂਰਨਾਮੈਂਟ

ਪਸ਼ੂ ਪਾਲਣ ਮੰਤਰੀ ਸਿੱਧੂ ਅਤੇ ਮੇਜਰ ਸੁਰਿੰਦਰ ਸਿੰਘ ਨੇ ਵੰਡੇ ਜੇਤੂਆਂ ਨੂੰ ਇਨਾਮ, ਪਿੰਡ ਤੇ ਕਲੱਬ ਨੂੰ ਸਹਾਇਤਾ ਰਾਸ਼ੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਇੱਥੋਂ ਦੇ ਪਿੰਡ ਰਾਏਪੁਰ ਕਲਾਂ ਵਿੱਚ 13ਵਾਂ ਇੱਕ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦਾ ਉਦਘਾਟਨ ਕਾਂਗਰਸੀ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਰਜਿੰਦਰ ਸਿੰਘ ਰਾਏਪੁਰ, ਬਲਜਿੰਦਰ ਸਿੰਘ ਰਾਏਪੁਰ ਕਲਾਂ ਅਤੇ ਸਰਪੰਚ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਇਸ ਮੌਕੇ ਇਕ ਪਿੰਡ ਓਪਨ ਤੇ ਅਤੇ 65 ਕਿੱਲੋ ਵਰਗ ਦੇ ਕਬੱਡੀ ਮੈਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਕ ਪਿੰਡ ਓਪਨ ਵਿਚ ਮਨਾਣਾ ਦੀ ਟੀਮ ਨੇ ਆਪਣੀ ਵਿਰੋਧੀ ਟੀਮ ਧਨੌਰੀ ਨੂੰ ਹਰਾ ਕੇ ਇਸ ਕਬੱਡੀ ਕੱਪ ’ਤੇ ਕਬਜ਼ਾ ਕੀਤਾ ਅਤੇ 61 ਹਜ਼ਾਰ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਕੀਤੀ, ਜਦਕਿ ਦੂਜੇ ਟੀਮ ’ਤੇ ਰਹੀ ਧਨੌਰੀ ਦੀ ਟੀਮ ਨੇ 41 ਹਜ਼ਾਰ ਰੁਪਏ ਦਾ ਦੂਜਾ ਇਨਾਮ ਜਿੱਤਿਆ। ਉਨ੍ਹਾਂ ਦੱਸਿਆ ਕਿ 65 ਕਿਲੋ ਵਰਗ ਵਿਚ ਹੁਲਕਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਦੂਜੇ ਨੰਬਰ ’ਤੇ ਮਨੌਲੀ ਦੀ ਟੀਮ ਰਹੀ।
ਇਸ ਮੌਕੇ ਪ੍ਰਬੰਧਕਾਂ ਵਲੋਂ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਦਾ ਖਿਤਾਬ ਮਨਾਣਾ ਦੀ ਟੀਮ ਦੇ ਦਲਵੀਰ ਨੇ ਪ੍ਰਾਪਤ ਕੀਤਾ ਅਤੇ ਬੈਸਟ ਜਾਫੀ ਦਾ ਖਿਤਾਬ ਮਨਾਣਾ ਦੀ ਟੀਮ ਦੇ ਸੁਪਿੰਦਰ ਨੇ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਮੇਜਰ ਸੁਰਿੰਦਰ ਸਿੰਘ ਚੀਫ਼ ਐਡਵਾਈਜਰ ਈਮਾਰ ਐਮਜੇਐਫ਼ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਨੇ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਸਹੀ ਕਦਮ ਹੈ। ਉਨ੍ਹਾਂ ਕਲੱਬ ਪ੍ਰਬੰਧਕਾਂ ਨੂੰ 51 ਹਜ਼ਾਰ ਦੀ ਰਾਸ਼ੀ ਭੇਟ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਪਿੰਡ ਨੂੰ ਖੇਡ ਗਰਾਊਂਡ ਉਪਲਬਧ ਕਰਵਾਇਆ ਜਾਵੇਗਾ ਅਤੇ ਅੱਗੇ ਤੋਂ ਵੀ ਕਲੱਬ ਦੀ ਮਾਲੀ ਮਦਦ ਸਮੇਂ-ਸਮੇਂ ਸਿਰ ਕੀਤੀ ਜਾਵੇਗੀ। ਇਸ ਮੌਕੇ ਪਿੰਡ ਲਈ 1 ਲੱਖ ਪਜਾਹ ਹਜਾਰ ਅਤੇ ਜਿੰਮ ਲਈ 1 ਲੱਖ ਦਾ ਸਮਾਨ ਦਿੱਤਾ। ਇਸ ਮੌਕੇ ਮੇਜਰ ਸੁਰਿੰਦਰ ਸਿੰਘ ਨੇ ਵੀ ਕਲੱਬ ਨੂੰ 2 ਲੱਖ ਦੀ ਰਾਸ਼ੀ ਭੇਟ ਕਰਦਿਆਂ ਅੱਗੇ ਤੋਂ ਵੀ ਹਰ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਪ੍ਰਾਇਮਰੀ ਸਕੂਲ ਰਾਏਪੁਰ ਕਲਾਂ ਨੂੰ ਵੀ 2 ਲੱਖ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਮੇਜਰ ਸੁਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਹਰ ਇਕ ਪਿੰਡ ਨੂੰ ਸਮੇਂ-ਸਮੇਂ ’ਤੇ ਅਜਿਹੇ ਕਬੱਡੀ ਕੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਖੇਡਾਂ ਜਿੱਥੇ ਸਰੀਰ ਨੂੰ ਨਿਰੋਗ ਰੱਖਦੀਆਂ ਹਨ, ਉੱਥੇ ਨੌਜਵਾਨ ਪੀੜ੍ਹੀ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ।
ਇਸ ਮੌਕੇ ਦਿਲਬਾਗ ਸਿੰਘ ਭੋਲਾ, ਪਰਮਿੰਦਰ ਸਿੰਘ ਗੋਲਡੀ, ਛੱਜਾ ਸਿੰਘ ਕੁਰੜੀ, ਜਸਪਾਲ ਸਿੰਘ ਸਰਪੰਚ ਜ਼ੀਰਕਪੁਰ, ਮੋਹਣ ਸਿੰਘ ਬਠਲਾਣਾ, ਜੰਗਸ਼ੇਰ ਸਿੰਘ, ਲਖਵੀਰ ਸਿੰਘ, ਸੁਖਪ੍ਰੀਤ ਸਿੰਘ ਜੋਨੀ, ਪੰਚ ਮੋਹਣ ਸਿੰਘ, ਪੰਚ ਗੁਰਤੇਜ ਸਿੰਘ ਤੇਜੀ, ਪੰਚ ਜੋਗਾ ਸਿੰਘ, ਪੰਚ ਅਮਰੀਕ ਸਿੰਘ, ਪੰਚ ਕੁਲਵੀਰ ਸਿੰਘ, ਪੰਜ ਹਰਭਜਨ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਜ਼ੈਲਦਾਰ, ਸਵਰਨ ਸਿੰਘ ਇੰਸਪੈਕਟਰ, ਬਿੱਟਾ ਘੜੂੰਆਂ, ਬਲਵਿੰਦਰ ਸਿੰਘ ਬੱਲੀ, ਗੁਰਦੀਪ ਸਿੰਘ, ਭਾਗ ਸਿੰਘ, ਰਕੇਸ਼ ਸਿੰਘ ਕੁਮਾਰ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਲਾਲਾ, ਰਜਿੰਦਰ ਸਿੰਘ ਧਰਮਗੜ੍ਹ ਸਮੇਤ ਵੱਡੀ ਗਿਣਤੀ ਖੇਡ ਪ੍ਰੇੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…