nabaz-e-punjab.com

ਮਨਾਣਾ ਦੀ ਟੀਮ ਨੇ ਜਿੱਤਿਆ ਪਿੰਡ ਮਾਣਕਪੁਰ ਸ਼ਰੀਫ ਦਾ ਕਬੱਡੀ ਕੱਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਗਸਤ:
ਨੇੜਲੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਤੇ ਮੇਲਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੇ ਸਹਿਯੋਗ ਨਾਲ ਕਰਵਾਏ ਕਬੱਡੀ ਕੱਪ ਦੌਰਾਨ ਦੇਰ ਸ਼ਾਮ ਹੋਏ ਫਾਈਨਲ ਮੁਕਾਬਲੇ ਵਿਚ ਪਿੰਡ ਮਨਾਣਾ ਦੀ ਟੀਮ ਨੇ ਜਿੱਤ ਦਰਜ਼ ਕੀਤੀ। ਇਸ ਮੌਕੇ ਮੁਖ ਮਹਿਮਾਨ ਵੱਜੋਂ ਐਸ.ਜੀ.ਪੀ ਸੀ ਮੈਂਬਰ ਜਥੇ.ਅਜਮੇਰ ਸਿੰਘ ਖੇੜਾ, ਰਣਧੀਰ ਸਿੰਘ ਧੀਰਾ ਮੁਖ ਸਲਾਹਕਾਰ ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ, ਸਰਬਜੀਤ ਸਿੰਘ ਕਾਦੀਮਾਜਰਾ ਪ੍ਰਧਾਨ ਕਿਸਾਨ ਵਿੰਗ ਜਿਲ੍ਹਾ ਮੋਹਾਲੀ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਦਕਿ ਟੂਰਨਾਮੈਂਟ ਦਾ ਉਧਘਾਟਨ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਕੀਤਾ। ਇਸ ਮੌਕੇ ਮਹਿਮਾਨਾਂ ਨੇ ਲੜਕੀਆਂ ਦੇ ਸ਼ੋਅ ਮੈਚ ਦੌਰਾਨ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਲੜਕੀਆਂ ਦਾ ਸ਼ੋਅ ਮੈਚ ਵਿਚ ਮੋਹਾਲੀ ਦੀ ਟੀਮ ਨੇ ਸੰਗਰੂਰ ਨੂੰ ਹਰਾਕੇ ਜਿੱਤ ਦਰਜ਼ ਕੀਤੀ।
ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪਿੰਡ ਓਪਨ ਮੁਕਾਬਲਿਆਂ ਵਿਚ 13 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਫਾਈਨਲ ਮੁਕਾਬਲਾ ਮਨਾਣਾ ਅਤੇ ਡੂਮਛੇੜੀ ਵਿਚਕਾਰ ਹੋਇਆ ਜਿਸ ਵਿਚ ਮਨਾਣਾ ਦੀ ਟੀਮ ਨੇ ਜਿੱਤ ਦਰਜ਼ ਕਰਦਿਆਂ ਰਣਜੀਤ ਸਿੰਘ ਗਿੱਲ ਵੱਲੋਂ ਸਪਾਂਸਰ ਕੀਤੇ 31 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ਤੇ ਕਬਜ਼ਾ ਕੀਤਾ। ਇਸ ਮੌਕੇ ਜਥੇ.ਅਜਮੇਰ ਸਿੰਘ ਨੇ ਨੌਜੁਆਨ ਵਰਗ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਨਗਰ ਪੰਚਾਇਤ ਵੱਲੋਂ ਸਰਪੰਚ ਗੁਰਸ਼ਰਨ ਸਿੰਘ ਧਾਲੀਵਾਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ ਮੀਆਂਪੁਰ ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਭੁਪਿੰਦਰ ਸਿੰਘ ਕਾਲਾ, ਗੁਰਵਿੰਦਰ ਸਿੰਘ ਪੀ.ਏ, ਯਾਦਵਿੰਦਰ ਸਿੰਘ ਚੰਡਿਆਲਾ, ਸੁਖਜਿੰਦਰ ਸਿੰਘ ਤੋਗਾਂ, ਰਜੇਸ਼ ਕੁਮਾਰ, ਮਦਨਪਾਲ, ਕੁਲਦੀਪ ਸਿੰਘ, ਮਲਕੀਤ ਸਿੰਘ ਢਕੋਰਾਂ, ਫਕੀਰ ਮੁਹੰਮਦ, ਕਾਲਾ ਮੁਹੰਮਦ, ਸਾਜੇ ਕੁਮਾਰ ਫ਼ਤਿਹਪੁਰ, ਨਿਰਮਲ ਖ਼ਾਨ ਪਡਿਆਲਾ, ਸਲੀਮ ਸਾਬਰੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…