ਮਨਦੀਪ ਸਿੰਘ ਤਰਮਾਲਾ ਨੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ, ਆਈ.ਏ.ਐਸ., ਸੀ੍ਰ ਯੂ.ਡੀ.ਐਸ.ਘੁੰਮਣ ਜੁਆਇੰਟ ਡਾਇਰੈਕਟਰ (ਪ੍ਰ:), ਸ਼੍ਰੀ ਹਰਪ੍ਰੀਤ ਸਿੰਘ ਬਰਾੜ ਮੁੱਖ ਇੰਜੀਨੀਅਰ (ਦੱਖਣ), ਸ਼੍ਰੀ ਜੀ.ਪੀ.ਐਸ.ਰੰਧਾਵਾ ਜੀ.ਐਮ.(ਪ੍ਰੋਜੈਕਟ), ਸ਼੍ਰੀ ਬਲਕਰਨ ਸਿੰਘ ਓ.ਐਸ.ਡੀ. ਟੂ ਮੁੱਖ ਮੰਤਰੀ ਪੰਜਾਬ, ਸ਼੍ਰੀ ਤਜਿੰਦਰ ਸਿੰਘ ਚੇਅਰਮੈਨ ਪੀ.ਏ.ਡੀ.ਬੀ.ਬੈਂਕ, ਸ਼੍ਰੀ ਕੁਲਵਿੰਦਰ ਸਿੰਘ ਪਿੰਡ ਕਾਕਾ ਭਾਈ ਕੇਰਾ ਚੇਅਰਮੈਨ ਪਨਕੋਫੈੱਡ ਪੰਜਾਬ ਦੀ ਮੌਜੂਦਗੀ ਵਿਚ ਸ. ਮਨਦੀਪ ਸਿੰਘ ਤਰਮਾਲਾ ਨੇ ਪੰਜਾਬ ਮੰਡੀ ਬੋਰਡ ਦੇ ਉਪ-ਚੇਅਰਮੈਨ ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਮੰਡੀ ਬੋਰਡ ਵਿੱਚ ਬਤੌਰ ਉਪ ਚੇਅਰਮੈਨ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਵੱਲੋਂ ਮੌਕੇ ਤੇ ਹਾਜਰ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕਰਨ ਲਈ ਕਿਹਾ। ਅਹੁਦਾ ਸੰਭਾਲਣ ਸਮੇਂ ਸ਼੍ਰੀ ਵਰਿੰਦਰਪਾਲ ਸਿੰਘ(ਕਾਕਾ) ਹੇਅਰ(ਪ੍ਰਧਾਨ/ਸਰਪੰਚ), ਸ਼੍ਰੀ ਹਰਚਰਨ ਸਿੰਘ ਚਰਨਾ ਸਰਪੰਚ ਯੂਨੀਅਨ ਫਾਜਿਲਕਾ, ਸ਼੍ਰੀ ਅੰਗਦਜੀਤ ਸਿੰਘ ਢਿੱਲੋਂ, ਸ਼੍ਰੀ ਰੋਮੀ ਬਰਾੜ, ਡਾ:ਸੰਜੀਵ ਕੰਬੋਜ, ਸ਼੍ਰੀ ਗੁਰਕੀਰਤ ਗੁਲਾਬੇਵਾਲਾ, ਸ਼੍ਰੀ ਹਸਨਜੀਤ ਬਰਾੜ ਤਰਮਾਲਾ, ਸ਼੍ਰੀ ਅਸ਼ਮਨਦੀਪ ਸਿੰਘ ਬਰਾੜ ਤਰਮਾਲਾ, ਸ਼੍ਰੀ ਗੁਰਦੀਪ ਸਿੰਘ ਵਿਰਕ, ਸ਼੍ਰੀ ਯਾਦਵਿੰਦਰ ਸਿੰਘ ਯਾਦੂ ਮੌਜੂਦ ਸਨ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੀ ਕਲਾਸ-3 ਯੂਨੀਅਨ ਵੱਲੋਂ ਵਾਈਸ ਚੇਅਰਮੈਨ ਦਾ ਸਵਾਗਤ ਕੀਤਾ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…