ਮਨੀਸ਼ ਤਿਵਾੜੀ ਨੇ ਮੋਹਾਲੀ ਨੂੰ ਵਿਕਾਸ ਵਿਚ ਅੱਗੇ ਲੈ ਜਾਣ ਲਈ ਬਲਬੀਰ ਸਿੱਧੂ ਦੀ ਸ਼ਲਾਘਾ ਕੀਤੀ

ਬਲਬੀਰ ਸਿੱਧੂ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਮੋਹਾਲੀ ਦਾ ਚਿਹਰਾ ਬਦਲ ਕੇ ਰੱਖ ਦਿੱਤਾ ਹੈ: ਮਨੀਸ਼ ਤਿਵਾੜੀ

ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, 29 ਜਨਵਰੀ:
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਮੋਹਾਲੀ ਨੂੰ ਵਿਕਾਸ ਦੇ ਰਾਹ ਤੇ ਅੱਗੇ ਵਧਾਉਣ ਵਿਚ ਬਲਬੀਰ ਸਿੱਧੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ | ਸ਼ੁੱਕਰਵਾਰ ਸ਼ਾਮ ਨੂੰ ਇੱਥੇ ਸ਼ਹੀਦ ਊਧਮ ਸਿੰਘ ਭਵਨ ਵਿਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਤਿਵਾੜੀ ਨੇ ਕਿਹਾ ਕਿ ਮੋਹਾਲੀ ਦੇ ਲੋਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਦੇ ਕੋਲ ਬਲਬੀਰ ਸਿੱਧੂ ਜਿਹਾ ਨੇਤਾ ਹੈ | ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਅਤੇ ਕਾਂਗਰਸ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਮੋਹਾਲੀ ਦਾ ਚਿਹਰਾ ਬਦਲ ਕੇ ਰੱਖ ਦਿੱਤਾ ਹੈ |
ਉਨ੍ਹਾਂ ਨੇ ਅੱਗੇ ਕਿਹਾ ਕਿ ਬਲਬੀਰ ਸਿੱਧੂ ਇੱਕ ਜ਼ਮੀਨ ਨਾਲ ਜੁੜੇ ਨੇਤਾ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲੋਕਾਂ ਦੀ ਭਲਾਈ ਦੇ ਪ੍ਰਤੀ ਆਪਣੇ ਸਮਰਪਣ ਦੇ ਸਦਕਾ ਲੋਕਾਂ ਦਾ ਸਨਮਾਨ ਅਤੇ ਪਿਆਰ ਪ੍ਰਾਪਤ ਕੀਤਾ ਹੈ | ਕੋਰੋਨਾ ਵਾਇਰਸ ਦੀ ਦੂਜੀ ਅਤੇ ਤੀਜੀ ਲਹਿਰ ਵੀ ਉਨ੍ਹਾਂ ਵੱਲੋਂ ਸਿਹਤ ਮੰਤਰੀ ਹੁੰਦੇ ਹੋਏ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨੂੰ ਘੱਟ ਕਰਨ ਵਿਚ ਫੇਲ੍ਹ ਰਹੀ ਸੀ | ਉਹ ਘਰ ਵਿਚ ਨਾ ਬੈਠ ਕੇ ਵਿਭਿੰਨ ਸਿਹਤ ਸੰਸਥਾਨਾਂ ਵਿਚ ਜਾ ਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹੇ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਸ਼ਲਾਘਾ ਕੀਤੀ ਸੀ |
ਤਿਵਾੜੀ ਨੇ ਕਿਹਾ ਕਿ ਮੋਹਾਲੀ ਵਿਚ ਵਿਕਾਸ ਦੇ ਮੁੱਢਲੇ ਢਾਂਚੇ ਵਿਚ ਸੁਧਾਰ ਕਰਨ ਵਿਚ ਬਲਬੀਰ ਸਿੱਧੂ ਦੇ ਸਮਰਪਣ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ | ਮੋਹਾਲੀ ਵਿਚ ਚੋਣ ਯੁੱਧ ਬਲਬੀਰ ਸਿੱਧੂ ਦਾ ਲੰਮਾਂ ਵਿਕਾਸ ਬਨਾਮ ਦਲਬਦਲੂ ਨੇਤਾ ਹਨ ਜਿਨ੍ਹਾਂ ਦਾ ਲੋਕ ਭਲਾਈ ਦੇ ਲਈ ਕੋਈ ਏਜੰਡਾ ਨਹੀਂ ਹੈ | ਇੱਕ ਪਾਸੇ ਬਲਬੀਰ ਸਿੱਧੂ ਜਿਹਾ ਨੇਤਾ ਹੈ ਜਿਹੜਾ ਲੰਮੇਂ ਸਮੇਂ ਤੋਂ ਤੁਹਾਡੀ ਸੇਵਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਅਜਿਹੇ ਵਿਰੋਧੀ ਹਨ ਜਿਹੜੇ ਆਪਣੈ ਨਿਜੀ ਸਵਾਰਥਾਂ ਨੂੰ ਪੂਰਾ ਕਰਨ ਲਈ ਚੋਣ ਦੇ ਸਮੇਂ ਆਪਣੀ ਵਫਾਦਾਂਰੀ ਬਦਲ ਲੈਂਦੇ ਹਨ, ਤਿਵਾੜੀ ਨੇ ਕਿਹਾ |
ਉਨ੍ਹਾਂ ਨੇ ਮੋਹਾਲੀ ਦੇ ਵੋਟਰਾਂ ਨੂੰ ਬਲਬੀਰ ਸਿੱਧੂ ਨੂੰ ਰਿਕਾਰਡ ਅੰਤਰ ਨਾਲ ਜਿੱਤ ਪੱਕੀ ਕਰਨ ਦੀ ਅਪੀਲ ਕੀਤੀ ਤਾਂ ਕਿ ਉਹ ਮੋਹਾਲੀ ਦੇ ਲਈ ਆਪਣਾ ਵਧੀਆ ਕੰਮ ਜਾਰੀ ਰੱਖ ਸਕਣ |
ਇਸ ਮੌਕੇ ਤੇ ਬੋਲਦੇ ਹੋਏ, ਬਲਬੀਰ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਸਾਲਾਂ ਵਿਚ ਆਪਣੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਅਧਾਰ ਤੇ ਮੁੜ ਤੋਂ ਮੋਹਾਲੀ ਦੇ ਲੋਕਾਂ ਦਾ ਸਮਰਥਨ ਮੰਗ ਰਹੇ ਹਨ | ਉਨ੍ਹਾਂ ਨੇ ਕਿਹਾ, ਮੈਂ ਅਣਗਿਣਤ ਵਾਅਦੇ ਕਰਕੇ ਅਤੇ ਆਪਣੇ ਵਿਰੋਧੀਆਂ ਤੇ ਬੇਬੁਨਿਆਦੀ ਇਲਜਾਮ ਲਗਾ ਕੇ ਸਮਰਥਨ ਨਹੀਂ ਮੰਗ ਰਿਹਾ ਹਾਂ | ਮੇਰੇ ਚੋਣ ਪ੍ਰਚਾਰ ਦਾ ਏਜੰਡਾ ਬਹੁਤ ਸਿੱਧਾ ਅਤੇ ਸਾਫ ਹੈ ਅਤੇ ਉਹ ਹੈ ਕੰਮ ਕੀਤਾ ਹੈ ਅਤੇ ਕੰਮ ਕਰਾਂਗੇ |
ਮੈਂ ਹੁਣ ਫਿਰ ਤੋਂ ਲੋਕਾਂ ਦੀ ਕਚਿਹਰੀ ਵਿਚ ਹਾਂ | ਤੁਸੀਂ ਮੈਨੂੰ ਤਿੰਨ ਵਾਰ ਵਿਧਾਇਕ ਚੁਣਿਆ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਨਾਲ ਤੁਹਾਡੀ ਸੇਵਾ ਕੀਤੀ ਅਤੇ ਮੈਂ ਜੋ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ | ਮੋਹਾਲੀ ਨੂੰ ਵਿਕਾਸ ਦੇ ਰਾਹ ਤੇ ਅੱਗੇ ਲੈ ਜਾਣ ਅਤੇ ਇਸਨੂੰ ਰਾਜ ਵਿਚ ਨੰਬਰ 1 ਬਣਾਉਣ ਲਈ ਫਿਰ ਤੋਂ ਤੁਹਾਡੇ ਸਮਰਥਨ ਅਤੇ ਪਿਆਰ ਦੀ ਆਸ ਰੱਖਦਾ ਹੈ |
ਇਸ ਮੌਕੇ ਤੇ ਹੋਰ ਲੋਕਾਂ ਵਿਚ ਹਰਮੀਤ ਕੰਬੋਜ ਪੰਮਾ, ਮੈਂਬਰ ਬੀਸੀ ਕਮਿਸ਼ਨ ਪੰਜਾਬ ਸਰਕਾਰ, ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਕੇਹਰ ਸਿੰਘ ਦੋਸ਼ੀ, ਰਾਕੇਸ਼ ਗਰਗ, ਐਡਵੋਕੇਟ ਅਸ਼ੋਕ ਸਾਮਾ, ਐਡਵੋਕੇਟ ਬਲਰਾਜ ਸਿੰਘ, ਡਾ. ਜਤਿੰਦਰ ਸਿੰਘ ਰਾਣਾ, ਪਵਨ ਦੀਵਾਨ, ਕਾਕਾ ਹੰਸ, ਅਜੀਤ ਕੰਬੋਜ, ਐਡਵੋਕੇਟ ਅੰਕੁਰ ਚੌਧਰੀ, ਵਿਸ਼ੂ ਕੰਬੋਜ, ਅਮਨਜੀਤ ਕੰਬੋਜ ਅਤੇ ਰਵਿੰਦਰ ਪਾਲ ਸਿੰਘ ਸਾਰੇ ਟ੍ਰਸਟੀ ਮੈਂਬਰ ਸ਼ਹੀਦ ਊਧਮ ਸਿੰਘ ਭਵਨ ਮੌਜੂਦ ਸਨ |

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…