Share on Facebook Share on Twitter Share on Google+ Share on Pinterest Share on Linkedin ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀ ਗੰਧਲੀ ਸਿਆਸਤ ਨੂੰ ਨਕਾਰਨ ਦਾ ਸਹੀ ਵੇਲਾ: ਮਨੀਸ਼ ਤਿਵਾੜੀ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੈਬਨਿਟ ਮੰਤਰੀ ਸਿੱਧੂ ਨੇ ਮੁਹਾਲੀ ਵਿੱਚ ਕੀਤੀਆਂ ਕਈ ਚੋਣ ਮੀਟਿੰਗਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ: ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਆਪਣੇ ਨਾਮਜ਼ਦਗੀ ਪੇਪਰ ਭਰਨ ਤੋਂ ਬਾਅਦ ਪੰਜਾਬ ਦੇ ਪਸੂ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਪਿੰਡ ਜੁਝਾਰ ਨਗਰ, ਬੜਮਾਜਰਾ ਕਲੋਨੀ ਅਤੇ ਬਲੌਂਗੀ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੰਡ ਪਾਉਣ ਵਾਲੀ ਸਿਆਸਤ ਕਰਨ ਵਾਲਿਆਂ ਤੋਂ ਸੁਚੇਤ ਰਹਿ ਕੇ ਵਿਕਾਸ ਦੇ ਮੁੱਦੇ ਉੱਤੇ ਵੋਟਾਂ ਪਾਉਣ। ਸ੍ਰੀ ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਤਪਰ ਰਹਿਣਗੇ ਅਤੇ ਇਹ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਦੇ ਹੱਥ ਮਜ਼ਬੂਤ ਕਰਨਗੇ। ਆਪਣੇ ਵਿਰੋਧੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਹਵਾ ਕੱਢਦਿਆਂ ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਦੌਰਾਨ ਉਹ ਕੋਈ ਵੀ ਵੱਡਾ ਪ੍ਰਾਜੈਕਟ ਹਲਕੇ ਲਈ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਸੰਸਦ ਮੈਂਬਰ ਦੇ ਸਾਢੇ ਪੰਜ ਕਰੋੜ ਰੁਪਏ ਦੇ ਫੰਡ ਬਿਨਾਂ ਵੰਡਿਆਂ ਵਾਪਸ ਚਲੇ ਗਏ, ਜਦੋਂਕਿ ਉਨ੍ਹਾਂ ਨੇ ਪੁੱਤਰ ਮੋਹ ਕਾਰਨ ਲਗਭਗ 55 ਲੱਖ ਰੁਪਏ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸਨੌਰ ਵਿੱਚ ਵੰਡ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਉਹ ਹਲਕੇ ਵਿੱਚ 50 ਹਾਜ਼ਰ ਕਰੋੜ ਦੇ ਪ੍ਰਾਜੈਕਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਨੂੰ ਛੇ ਹਜ਼ਾਰ ਰੁਪਏ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸ੍ਰੀ ਤਿਵਾੜੀ ਦੇ ਕਾਗਜ਼ ਭਰਨ ਵੇਲੇ ਰੂਪਨਗਰ ਦੇ ਪੁਰਾਣੇ ਬੱਸ ਅੱਡੇ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਲੋਕਾਂ ਦਾ ਭਾਰੀ ਇਕੱਠ ਸੀ। ਉਨ੍ਹਾਂ ਕਿਹਾ ਕਿ ਇਕੱਠ ਦੇਖ ਕੇ ਲਗਦਾ ਸੀ ਕਿ ਸ੍ਰੀ ਮਨੀਸ਼ ਤਿਵਾੜੀ ਦੀ ਜਿੱਤ ਤੈਅ ਹੈ, ਬੱਸ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਇਕੱਠ ਕਾਰਨ ਪੂਰੇ ਚਾਰ ਕਿਲੋਮੀਟਰ ਵਰਕਰ ਪੈਦਲ ਗਏ, ਜਿਸ ਤੋਂ ਉਨ੍ਹਾਂ ਦੇ ਉਤਸ਼ਾਹ ਦਾ ਪਤਾ ਚਲਦਾ ਹੈ। ਅਕਾਲੀ ਦਲ ਉੱਤੇ ਹਲਕਾ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਨੇ ਬਰਗਾੜੀ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਗੋਲੀਆਂ ਚਲਵਾਈਆਂ। ਹੁਣ ਇਹ ਪੰਥ ਦੇ ਨਾਂ ਉੱਤੇ ਵੋਟਾਂ ਮੰਗਦੇ ਹਨ? ਇਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਅਦਬੀ ਦੇ ਮੁਲਜ਼ਮਾਂ ਨੂੰ ਖੁੱਲ੍ਹਾ ਛੱਡਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਗੁਰਪ੍ਰੀਤ ਸਿੰਘ ਢੀਂਡਸਾ ਸਰਪੰਚ ਜੁਝਾਰ ਨਗਰ, ਹਾਈ ਕੋਰਟ ਦੇ ਵਕੀਲ ਕੰਵਰਬੀਰ ਸਿੰਘ ਸਿੱਧੂ, ਵਿਜੇ ਲਕਸ਼ਮੀ ਦੇਵੀ, ਬਿਮਲਾ ਦੇਵੀ, ਮਨਿੰਦਰ ਮੰਨਾ, ਨਾਰੋ ਦੇਵੀ ਸਾਰੇ ਪੰਚ, ਅਮਰਜੀਤ ਮੋਨੀ, ਹੈਪੀ ਮਲੀਕ, ਬਲਾਕ ਕਾਂਗਰਸ ਕਮੇਟੀ ਸਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ ਠਸਕਾ, ਅਜਮੇਰ ਸਿੰਘ ਸਰਪੰਚ ਦਾਉਂ, ਗੁਰਨਾਮ ਸਿੰਘ ਤਾਰਾ ਦਾਉਂ, ਲੱਕੀ ਰਾਣਾ, ਭੀਮ ਸਿੰਘ ਸਰਪੰਚ ਹੁਸੈਨਪੁਰ, ਬਹਾਦਰ ਸਿੰਘ ਸਰਪੰਚ ਠਸਕਾ, ਮੋਹਨ ਸਿੰਘ ਸਰਪੰਚ ਰਾਏਪੁਰ, ਚੋ: ਬਖਤੌਰਾ ਰਾਮ ਸਾਬਕਾ ਸਰਪੰਚ ਤਰੌਲੀ, ਚੌ: ਸੁਰਿੰਦਰ ਪਾਲ ਸਾਬਕਾ ਸਰਪੰਚ ਬਹਿਲੋਲਪੁਰ, ਬਲਜੀਤ ਸਿੰਘ ਸਾਬਕਾ ਸਰਪੰਚ ਮਨਾਣਾ, ਚੌਧਰੀ ਗੁਲਾਬ ਸਿੰਘ ਬਹਿਲੋਲਪੁਰ, ਰਣਜੀਤ ਸਿੰਘ ਦਾਉੁਂ ਮੈਬਰ ਬਲਾਕ ਸੰਮਤੀ, ਰਣਜੀਤ ਕੌਰ ਸਰਪੰਚ ਬੜਮਾਜਰਾ, ਕਮਲਜੀਤ ਕੌਰ ਬੜਮਾਜਰਾ ਮੈਂਬਰ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਗਿੰਨੀ, ਜਗਦੀਸ ਕੁਮਾਰ ਸਰਪੰਰ ਬੜਮਾਜਰਾ ਕਲੋਨੀ, ਗੁਰਦੀਪ ਸਿੰਘ, ਜਸਪਾਲ ਸਿੰਘ ਪਾਲਾ, ਕਰਨੈਲ ਸਿੰਘ ਸਿੱਧੂ, ਤਿੰਨੋਂ ਸਾਬਕਾ ਸਰਪੰਚ ਬੜਮਾਜਰਾ, ਰਵਿੰਦਰ ਪਾਲ ਸਿੰਘ ਪਾਲੀ ਜਨਰਲ ਸਕੱਤਰ ਪੀਪੀਸੀਸੀ, ਸੁਖਵਿੰਦਰ ਸਿੰਘ ਲੰਬੜਦਾਰ ਬੜਮਾਜਰਾ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਅਤੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ