ਮਲੇਸ਼ੀਅਨ ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਲਈ ਮਨਪ੍ਰੀਤ ਰਵਾਨਾ

ਬਾਡੀ ਬਿਲਡਰ ਮਨਪ੍ਰੀਤ ਸਿੰਘ ਨੂੰ ਕੁਰਾਲੀ ਸ਼ਹਿਰ ਵਾਸੀਆਂ ਨੇ ਦਿੱਤੀਆਂ ਸ਼ੁਭਕਾਮਨਾਵਾਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਨਵੰਬਰ:
ਸਥਾਨਕ ਸ਼ਹਿਰ ਦੇ ਬਾਡੀ ਬਿਲਡਰ ਮਨਪ੍ਰੀਤ ਸਿੰਘ ਨੇ ਕੌਮਾਂਤਰੀ ਕੋਚ ਹਰਦੀਪ ਸਿੰਘ ਮੱਲ੍ਹੀ ਦੀ ਸ਼ਾਗਿਰਦਗੀ ਵਿੱਚ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਹੱਡ ਭੰਨਵੀਂ ਮਿਹਮਤ ਕਰਕੇ ਜਿਥੇ ਪੰਜਾਬ ਵਿੱਚ ਵੱਡੇ ਮਾਣ ਪ੍ਰਾਪਤ ਕੀਤੇ ਉਥੇ ਹੁਣ ਮਲੇਸ਼ੀਆ ਵਿਖੇ ਹੋਣ ਵਾਲੀ 6ਵੀਂ ਮਿਸਟਰ ਲਿਟਲ ਮਲੇਸ਼ੀਆ ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਥਾਂ ਬਣਾ ਕੇ ਆਪਣੇ ਨਗਰ ਢੰਗਰਾਲੀ ਅਤੇ ਕੁਰਾਲੀ ਸ਼ਹਿਰ ਦਾ ਨਾਮ ਕੌਮਾਂਤਰੀ ਪੱਧਰ ਉਤੇ ਚਮਕਾਇਆ ਹੈ, ਇਹ ਪੰਜਾਬ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ।
ਸ੍ਰੀ ਸੁਰਮੁੱਖ ਸਿੰਘ ਢੰਗਰਾਲੀ ਦੇ ਫ਼ਰਜੰਦ ਮਨਪ੍ਰੀਤ ਸਿੰਘ ਨੇ ਕੌਮਾਂਤਰੀ ਬਾਡੀ ਬਿਲਡਿੰਗ ਕੋਚ ਹਰਦੀਪ ਸਿੰਘ ਮੱਲੀ ਦੀ ਅਗਵਾਈ ਵਿੱਚ ਜੀਅ ਤੋੜ ਮਿਹਨਤ ਕਰਕੇ ਜਿਥੇ 6ਵੀਂ ਮਿਸਟਰ ਲਿਟਲ ਮਲੇਸ਼ੀਅਨ ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ 12 ਨਵੰਬਰ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿਖੇ ਹੋਣ ਜਾ ਰਹੀ ਹੈ ਲਈ ਸ਼ਹਿਰ ਵਾਸੀਆਂ ਨੇ ਅੱਜ ਸ. ਬਹਾਦਰ ਸਿੰਘ ਓਕੇ ਕੌਂਸਲਰ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕਰਕੇ ਰਵਾਨਾ ਕੀਤਾ ਅਤੇ ਜਿੱਤ ਲਈ ਆਸ਼ੀਰਵਾਦ ਦਿੱਤਾ। ਇਸ ਸਨਮਾਨ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕੌਂਸਲਰ ਵਿਨੀਤ ਕਾਲੀਆ, ਅਸ਼ਵਨੀ ਸ਼ਰਮਾ, ਮਨੋਜ ਕੁਮਾਰ ਸਰਮਾ, ਰਜਨੀਸ਼ ਸੋਨੀ, ਤੇਜਿੰਦਰਪਾਲ ਸਿੰਘ ਬਵੇਜਾ, ਨਵਦੀਪ ਸਿੰਘ ਬਿੱਲਾ, ਰਮਨਦੀਪ ਸਿੰਘ, ਲਾਲਾ ਭਲਮਾਨ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…